Breaking News

ਅਕਾਲੀ ਉਮੀਦਵਾਰ ਵਰਦੇਵ ਮਾਨ ਦੇ ਭਰਾ ਬੌਬੀ ਮਾਨ ਅੱਜ ਹੋਣਗੇ ਭਾਜਪਾ ‘ਚ ਸ਼ਾਮਲ

ਅਬੋਹਰ ਤੋਂ ਭਾਜਪਾ ਦੀ ਸੀਟ ‘ਤੇ ਹੋ ਸਕਦੇ ਹਨ ਉਮੀਦਵਾਰ
ਸਤਪਾਲ ਥਿੰਦ  ਫਿਰੋਜਪੁਰ, 
ਹਲਕਾ ਫਿਰੋਜ਼ਪੁਰ ਤੋਂ ਮਰਹੂਮ ਸਾਂਸਦ ਜ਼ੋਰਾ ਸਿੰਘ ਮਾਨ ਦੇ ਪੁੱਤਰ ਅਤੇ ਗੁਰੂਹਰਸਹਾਏ ਤੋਂ ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਦੇ ਛੋਟੇ ਭਰਾ ਨਰਦੇਵ ਸਿੰਘ ਬੌਬੀ ਮਾਨ 25 ਦਸੰਬਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ
ਜਾਣਕਾਰੀ ਅਨੁਸਾਰ ਭਲਕੇ 25 ਦਸੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਫਾਜ਼ਿਲਕਾ ਵਿਖੇ ਇੱਕ ਸਮਾਰੋਹ ‘ਚ ਹਿੱਸਾ ਲੈਣ ਆ ਰਹੇ ਹਨ ਸ੍ਰੀ ਬੌਬੀ ਮਾਨ ਉਨ੍ਹਾਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ ਸੂਤਰਾਂ ਅਨੁਸਾਰ ਭਾਜਪਾ ਵੱਲੋਂ ਉਨ੍ਹਾਂ ਨੂੰ ਹਲਕਾ ਅਬੋਹਰ ਤੋਂ ਪਾਰਟੀ ਉਮੀਦਵਾਰ ਬਣਾਇਆ ਜਾ ਸਕਦਾ ਹੈ ਇਸ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆ ਹਨ ਸਿਰਫ ਰਸਮੀ ਅੈਲਾਨ ਹੋਣਾ ਬਾਕੀ ਹੈ
ਭਾਜਪਾ ‘ਚ ਜਾਣ ਸਬੰਧੀ ਪੁਸ਼ਟੀ ਕਰਦਿਆਂ ਨਰਦੇਵ ਸਿੰਘ ਬੌਬੀ ਮਾਨ ਨੇ ਮੰਨਿਆ ਕਿ ਉਹ ਭਲਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਭਾਜਪਾ ‘ਚ ਸ਼ਾਮਲ ਹੋਣਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦਾ ਉਮੀਦਵਾਰ ਬਣਾਉਣ ਸਬੰਧੀ ਫੈਸਲਾ ਭਾਜਪਾ ਹਾਈਕਮਾਨ ਹੀ ਕਰੇਗੀ

ਪ੍ਰਸਿੱਧ ਖਬਰਾਂ

To Top