Breaking News

ਅਕਾਲੀ ਦਲ ਦੇ ਦੋ ਮੌਜੂਦਾ ਵਿਧਾਇਕ ਕਾਂਗਰਸ ‘ਚ ਸ਼ਾਮਿਲ

Maheshinder-Singh

— ਵਿਧਾਇਕ ਰਜਿੰਦਰ ਕੌਰ ਭਗੀਕੇ ਅਤੇ ਵਿਧਾਇਕ ਮਹੇਸ਼ ਇੰਦਰ ਸਿੰਘ ਕਾਂਗਰਸ ‘ਚ ਸ਼ਾਮਲ
ਅਸ਼ਵਨੀ ਚਾਵਲਾ ਚੰਡੀਗੜ/ਨਵੀਂ ਦਿੱਲੀ, 
ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਝਟਕੇ ਦੇ ਰਹੀ ਕਾਂਗਰਸ ਨੇ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਮੰਗਲਵਾਰ ਨੂੰ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਮੌਜੂਦਾ ਵਿਧਾਇਕਾਂ ਕਾਂਗਰਸ ਵਿੱਚ ਸ਼ਾਮਲ ਕਰ ਲਿਆ ਹੈ। ਹੁਣ ਤੱਕ ਅਕਾਲੀ-ਭਾਜਪਾ ਦੇ ਮੌਜੂਦਾ 5 ਵਿਧਾਇਕ ਕਾਂਗਰਸ ‘ਚ ਸ਼ਾਮਲ ਹੋ ਚੁੱਕੇ ਹਨ।
ਕੈਪਟਨ ਅਮਰਿੰਦਰ ਨੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਜਿੰਦਰ ਕੌਰ ਭਗੀਕੇ ਤੇ ਬਾਘਾਪੁਰਾਣਾ ਤੋਂ ਵਿਧਾਇਕ ਮਹੇਸ਼ ਇੰਦਰ ਸਿੰਘ ਦਾ ਅਕਾਲੀ ਆਗੂਆਂ ਪ੍ਰੀਤਮ ਸਿੰਘ ਕੋਟਭਾਈ ਤੇ ਫਿਲੌਰ ਤੋਂ ਸਮਾਜ ਸੇਵੀ ਅਜੈ ਸ਼ਰਮਾ ਦੇ ਕਾਂਗਰਸ ਪਾਰਟੀ ‘ਚ ਆਉਣ ‘ਤੇ ਸਵਾਗਤ ਕੀਤਾ। ਪ੍ਰੀਤਮ ਸਿੰਘ ਕੋਟਭਾਈ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਉਮੀਦਵਾਰ ਤੋਂ ਬਹੁਤ ਘੱਟ ਵੋਟਾਂ ਨਾਲ ਹਾਰੇ ਸਨ।
ਇਸ ਮੌਕੇ ਅਕਾਲੀ ਅਗਵਾਈ ਪ੍ਰਤੀ ਆਪਣੀ ਨਿਰਾਸ਼ਾ ਪ੍ਰਗਟ ਕਰਦਿਆਂ, ਮੌਜੂਦਾ ਵਿਧਾਇਕਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਪਾਰਟੀ ਪ੍ਰਤੀ ਵਫ਼ਾਦਾਰ ਰਹੇ, ਪਰ ਉਹ ਖੁਦ ਆਪਣੇ ਆਪ ਨੂੰ ਸਦਾ ਬਾਦਲਾ ਦਾ ਗੁਲਾਮ ਨਹੀਂ ਰੱਖ ਸਕਦਾ ਸੀ। ਜਿਨਾਂ ਨੂੰ ਨਾ ਸਿਰਫ਼ ਆਉਂਦੀਆਂ ਚੋਣਾਂ ਲਈ ਟਿਕਟਾਂ ਤੋਂ ਵਾਂਝਾ ਕਰ ਦਿੱਤਾ ਗਿਆ, ਸਗੋਂ ਉਨਾਂ ਨੂੰ ਧਮਕੀਆਂ ਵੀ ਦਿੱਤੀਆਂ।
ਕੈਪਟਨ ਅਮਰਿੰਦਰ ਨੇ ਉਨਾਂ ਦਾ ਬਗੈਰ ਕਿਸੇ ਸ਼ਰਤ ਪਾਰਟੀ ‘ਚ ਸਵਾਗਤ ਕਰਦਿਆਂ ਕਿਹਾ ਕਿ ਇਨਾਂ ਦੀ ਸ਼ਮੂਲੀਅਤ ਨਾਲ ਪੰਜਾਬ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ। ਉਨਾਂ ਨੇ ਦੁਹਰਾਇਆ ਕਿ ਚੋਣਾਂ ਨਜ਼ਦੀਕ ਆਉਣ ਨਾਲ ਤੇ ਖਾਸ ਕਰਕੇ ਪੰਜਾਬ ਅੰਦਰ ਚੋਣ ਜ਼ਾਬਤਾ ਲਾਗੂ ਹੋ ਜਾਣ ਤੋਂ ਬਾਅਦ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਛੱਡ ਕੇ ਆਗੂਆਂ ਤੇ ਵਰਕਰਾਂ ਦਾ ਕਾਂਗਰਸ ‘ਚ ਸ਼ਾਮਲ ਹੋਣਾ ਵਧੇਗਾ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top