Breaking News

ਅਗਨੀ-4 ਮਿਜ਼ਾਈਲ ਦਾ ਪ੍ਰੀਖਣ ਸਫ਼ਲ

misizle

ਏਜੰਸੀ ਬਾਲੇਸ਼ਵਰ, 
ਭਾਰਤ ਨੇ ਅੱਜ ਓਡੀਸ਼ਾ ਤੱਟੀ ਖੇਤਰ ‘ਚ ਇੱਕ ਪ੍ਰੀਖਣ ਸਥਾਨ ਤੋਂ ਪਰਮਾਣੂ ਹਥਿਆਰ ਲਿਜਾਣ ‘ਚ ਸਮਰੱਥ ਅਗਨੀ-4 ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਤਕਨੀਕੀ ਪ੍ਰੀਖਣ ਕੀਤਾ ਧਰਤੀ ਤੋਂ ਧਰਤੀ ‘ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ 4,000 ਕਿਲੋਮੀਟਰ ਹੈ
ਰੱਖਿਆ  ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਸੂਤਰਾਂ ਨੇ ਦੱਸਿਆ ਕਿ ਮੋਬਾਇਲ ਲਾਂਚਰ ਦੀ ਮੱਦਦ ਨਾਲ, ਸਵੇਰੇ 11:55 ਮਿੰਟ ‘ਤੇ ਅਗਨੀ-4 ਨੂੰ ਡਾ. ਅਬਦੁਲ ਕਲਾਮ ਦੀਪ ਸਥਿੱਤ ਏਕੀਕ੍ਰਤ ਪ੍ਰੀਖਣ ਰੇਂਜ (ਆਈਟੀਆਰ) ਦੇ ਕੰਪਲੈਕਸ ਨੰਬਰ ਚਾਰ ਤੋਂ ਛੱਡਿਆ ਗਿਆ ਡਾ. ਅਬਦੁਲ ਕਲਾਮ ਦੀਪ ਨੂੰ ਪਹਿਲਾਂ ਵਹੀਲਰ ਦੀਪ ਵਜੋਂ ਜਾਣਿਆ ਜਾਂਦਾ ਸੀ ਪ੍ਰੀਖਣ ਨੂੰ ਸਫ਼ਲ ਦੱਸਦਿਆਂ ਸੂਤਰਾਂ ਨੇ ਕਿਹਾ ਕਿ ਦੇਸ਼ ‘ਚ  ਅਗਨੀ-4 ਦਾ ਇਹ ਛੇਵਾਂ ਤਕਨੀਕ ਪ੍ਰੀਖਣ ਸੀ, ਜਿਸ ਨੇ ਹਾਲ ਹੀ ਮਾਪਦੰਡਾਂ ਨੂੰ ਪੂਰਾ ਕੀਤਾ ਪਿਛਲਾ ਪ੍ਰੀਖਣ 9 ਨਵੰਬਰ 2015 ਨੂੰ ਭਾਰਤੀ ਫੌਜ ਦੀ ਵਿਸ਼ੇਸ਼ ਤੌਰ ‘ਤੇ ਗਠਿਤ ਸਾਮਰਿਕ ਬਲ ਕਮਾਨ (ਐਸਐਫਸੀ) ਨੇ ਕੀਤਾ ਸੀ, ਜੋ ਸਫ਼ਲ ਰਿਹਾ 20 ਮੀਟਰ ਲੰਮੀ ਤੇ 17 ਟਨ ਵਜਨ ਵਾਲੀ ਇਸ ਮਿਜ਼ਾਈਲ ਦੀ ਮਾਰੂ ਸਮਰੱਥਾ, 4000 ਕਿਲੋਮੀਟਰ ਹੈ ਤੇ ਇਹ ਦੋ ਗੇੜ ਮਿਜ਼ਾਈਲ ਹੈ ਡੀਆਰਡੀਓ ਦੇ ਸੂਤਰਾਂ ਨੇ ਕਿਹਾ ਕਿ ਅਤਿਆਧੁਨਿਕ ਤੇ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਇਹ ਮਿਜ਼ਾਈਲ ਆਧੁਨਿਕ ਤੇ ਮਹੱਤਵਪੂਰਨ ਤਕਨੀਕ ਨਾਲ ਲੈੱਸ ਹੈ ਜੋ ਇਸ ਉੱਚ ਪੱਧਰੀ ਭਰੋਸੇਯੋਗਤਾ ਪ੍ਰਦਾਨ ਕਰਦੀ ਹੈ
ਅਗਨੀ-4 ਮਿਜ਼ਾਈਲ ਅਤਿ ਆਧੁਨਿਕ ਜਹਾਜ਼ੀ, ਪੰਜਵੀਂ ਪੀੜ੍ਹੀ ਦੇ ਔਨ ਬੋਰਡ ਕੰਪਿਊਟਰ ਤੇ ਸੋਧੇ ਢਾਂਚੇ ਸੰਰਚਨਾ ਨਾਲ ਲੈੱਸ ਹਨ ਇਸ ‘ਚ ਉੱਡਾਨ ਦੌਰਾਨ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਨੂੰ ਸਹੀ ਕਰਨ ਤੇ ਮਾਰਗਦਰਸ਼ਨ ਦੀ ਤਕਨੀਕ ਹੈ ਸੂਤਰਾਂ ਨੇ ਦੱਸਿਆ ਕਿ ਜੜਤੱਵ ਦਿਸ਼ਾ ਨਿਰਦੇਸ਼ਨ ਪ੍ਰਣਾਲੀ (ਆਰਆਈਐਨਐਸ) ‘ਤੇ ਅਧਾਰਿਤ ਅਤਿ ਸਟੀਕ ਰਿੰਗ ਲੇਜਰ ਜਾਈਰੋ ਤਕਨੀਕ ਤੇ ਬੇਹੱਦ ਭਰੋਸੇਯੋਗ ਮਾਈਕ੍ਰੋ ਨੈਵੀਗੇਸ਼ਨ ਸਿਸਟਮ ਪੱਕੇ ਨਿਸ਼ਾਨੇ ਦੇ ਨਾਲ ਮਿਜ਼ਾਇਲ ਦਾ ਟੀਚੇ ਤੱਕ ਪਹੁੰਚਣਾ ਯਕੀਨੀ ਕਰਦੇ ਹਨ ਅਗਨੀ 1, 2 ਤੇ 3 ਅਤੇ ਪ੍ਰਿਥਵੀ ਵਰਗੀ ਬੈਲੇਸਟਿਕ ਮਿਜ਼ਾਇਲਾਂ ਪਹਿਲਾਂ ਤੋਂ ਹੀ ਹਥਿਆਰਬੰਦ ਬਲਾਂ ਦੇ ਬੜੇ ‘ਚ ਹਨ, ਜੋ ਉਨ੍ਹਾਂ ਨੂੰ ਪ੍ਰਭਾਵੀ ਪ੍ਰਤੀਰੋਧਕ ਸਮਰੱਥਾ ਪ੍ਰਦਾਨ ਕਰਦੀਆਂ ਹਨ ਸੂਤਰਾਂ ਨੇ ਦੱਸਿਆ ਕਿ ਮਿਜ਼ਾਇਲ ਦੇ ਸਾਰੇ ਮਾਪਦੰਡਾਂ ਨੂੰ ਪਰਖਣ ਲਈ ਓਡੀਸ਼ਾ ‘ਚ ਸਮੁੰਦਰ ਤੱਟ ‘ਤ ਰਡਾਰ ਤੇ ਇਲੈਕ੍ਰਟ੍ਰੋ ਆਪਟੀਕਲ ਪ੍ਰਣਾਲੀਆਂ ਲਾਈਆਂ ਗਈਆਂ ਸਨ ਅੰਤਿਮ ਘਟਨਾਕ੍ਰਮ ‘ਤੇ ਨਜ਼ਰ ਰੱਖਣ ਲਈ ਤੈਅ ਖੇਤਰ ‘ਚ ਸਮੁੰਦਰੀ ਫੌਜ ਦੋ ਜਹਾਜ਼ ਤਾਇਨਾਤ ਕੀਤੇ ਗਏ ਸਨ ਅਗਨੀ-4 ਦੇ ਇਸ ਮਜ਼ਾਇਲ ਤਕਨੀਕੀ ਪ੍ਰੀਖਣ ਨਾਲ 26, ਦਸੰਬਰ 2016 ਨੂੰ ਅਗਨੀ ਪੰਜ ਦਾ ਇਸ ਪ੍ਰੀਖਣ ਸਥਾਨ ਤੋਂ ਸਫ਼ਲ ਪ੍ਰੀਖਣ ਕੀਤਾ ਗਿਆ ਸੀ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top