Breaking News

ਅਗਸਤਾ ਵੇਸਟਲੈਂਡ ਮਾਮਲੇ ‘ਚ ਸਾਬਕਾ ਹਵਾਈ ਫੌਜ ਮੁਖੀ ਨੂੰ ਜ਼ਮਾਨਤ

ਨਵੀਂ ਦਿੱਲੀ। ਅਗਸਤਾ ਵੇਸਟਲੈਂਡ ਰਿਸ਼ਵਤਖੋਰੀ ਮਾਮਲੇ ‘ਚ ਮੁਲਜ਼ਮ ਸਾਬਕਾ ਫੌਜ ਮੁਖੀ ਐਸਪੀ ਤਿਆਗੀ ਨੂੰ ਅੱਜ ਜਮਾਨਤ ਮਿਲ ਗਈ।
ਪਟਿਆਲਾ ਹਾਊਸ ਕੋਰਟ ਨੇ ਵੀ ਸ੍ਰੀ ਤਿਆਗੀ ਨੂੰ ਜਮਾਨਤ ਦੇ ਦਿਤੀ ਪਰ ਇਸ ਮਾਮਲੇ ‘ਚ ਦੋ ਹੋਰ ਮੁਲਜ਼ਮਾਂ ਸ੍ਰੀ ਤਿਆਗੀ ਦੇ ਭਰਾ ਸੰਜੀਵ ਤਿਆਗੀ ਅਤੇ ਗੌਤਮ ਖੇਤਾਨ ਨੂੰ ਜਮਾਨਤ ਨਹੀਂ ਮਿਲੀ।
ਅਦਾਲਤ ਨੇ ਸ੍ਰੀ ਤਿਆਗੀ ਨੂੰ ਦੋ ਲੱਖ ਰੁਪਏ ਦੇ ਮੁਚਲਕੇ ‘ਤੇ ਜਮਾਨਤ ਦੇਣ ਦੇ ਨਾਲ ਹੀ ਅੱਜ ਸਖ਼ਤ ਹਿਦਾਇਤ ਦਿੱਤੀ ਹੈ ਕਿ ਉਹ ਬਿਨਾਂ ਅਦਾਲਤ ਦੀ ਆਗਿਆ ਦੇ ਦਿੱਲੀ ਤੋਂ ਬਾਹਰ ਨਹੀਂ ਜਾਣਗੇ।

ਪ੍ਰਸਿੱਧ ਖਬਰਾਂ

To Top