ਸੰਪਾਦਕੀ

ਅਮਨ ਲਈ ਜ਼ਿੰਮੇਵਾਰੀ ਨਿਭਾਵੇ ਇਜ਼ਰਾਈਲ

ਆਖਰ ਸੰਯੁਕਤ ਰਾਸ਼ਟਰ ਨੇ ਇਜ਼ਰਾਈਲ ਤੇ ਫਲਸਤੀਨ ਦਰਮਿਆਨ ਦਹਾਕਿਆਂ ਤੋਂ ਜਾਰੀ ਹਿੰਸਾ ਨੂੰ ਰੋਕਣ ਲਈ ਇੱਕ ਕਾਰਗਰ ਕਦਮ ਚੁੱਕ ਹੀ ਲਿਆ ਸੁਰੱਖਿਆ ਪਰਿਸ਼ਦ ‘ਚ ਇਜ਼ਰਾਈਲ ਵੱਲੋਂ ਫਲਸਤੀਨ ਦੇ ਖੇਤਰ ‘ਚ ਨਜਾਇਜ਼ ਬਸਤੀਆਂ ਦੇ ਖਿਲਾਫ਼ ਮਤਾ ਪਾਸ ਕਰ ਦਿੱਤਾ ਗਿਆ ਹੈ ਜੇਕਰ ਇਜ਼ਰਾਈਲ ਇਸ ਮਤੇ ਨੂੰ ਸਵੀਕਾਰ ਕਰਦਿਆਂ ਪੂਰੀ ਜ਼ਿੰਮੇਵਾਰੀ ਨਾਲ ਉੱਥੋਂ ਬਸਤੀਆਂ ਹਟਾਉਂਦਾ ਹੈ ਤਾਂ ਟਕਰਾਓ ਦੇ ਹਾਲਾਤ ਸਮਾਪਤ ਹੋ ਸਕਦੇ ਹਨ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਆਪਣੇ ਪਰੰਪਰਾਗਤ ਤੇ ਇੱਕਤਰਫ਼ਾ ਰਵੱਈਏ ਨੂੰ ਤਿਆਗਦਿਆਂ ਆਪਣੇ ਪੁਰਾਣੇ ਸਾਥੀ ਇਜ਼ਰਾਈਲ ਦੇ ਖਿਲਾਫ਼ ਕਦਮ ਚੁੱਕਿਆ ਹੈ ਅਮਰੀਕ ਨੇ ਨਾ ਤਾਂ ਮਤੇ ਨੂੰ ਵੀਟੋ ਕੀਤਾ ਤੇ ਨਾ ਹੀ ਆਪਣੀ ਹਾਜ਼ਰੀ ਲੁਆਈ ਸ਼ਾਇਦ ਅਮਰੀਕਾ ਦਾ ਇਰਾਕ, ਸੀਰੀਆ ਸਮੇਤ ਫਲਸਤੀਨ ਇਜ਼ਰਾਈਲ ‘ਚ ਹਿੰਸਾ ਵੇਖ ਕੇ ਇਹ ਵਿਚਾਰ ਬਣ ਚੁੱਕਾ ਹੈ ਕਿ ਅਮਨ ਚੈਨ ਤੋਂ ਵੱਡੀ ਕੋਈ ਕੂਟਨੀਤੀ ਨਹੀਂ  ਹੋ ਸਕਦੀ ਇਤਿਹਾਸਕਾਰ ਤੇ ਹੋਰ ਮਾਹਿਰ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਇਜ਼ਰਾਈਲ ਵੱਲੋਂ ਫਲਸਤੀਨ ‘ਚ ਕੀਤਾ ਗਿਆ ਕਬਜ਼ਾ ਦੁਨੀਆ ਦਾ ਸਭ ਤੋਂ ਵੱਡਾ ਕਬਜ਼ਾ ਸੀ ਜਿਸ ਨਾਲ ਲੱਖਾਂ ਫਲਸਤੀਨੀਆਂ ਦਾ ਉਜਾੜਾ ਹੋਇਆ ਇਜ਼ਰਾਈਲ-ਫਲਸਤੀਨ ਦਾ ਆਪਸੀ ਵਿਵਾਦ ਸਿਰਫ਼ ਇਨ੍ਹਾਂ ਦੋ ਮੁਲਕਾਂ ਲਈ ਹੀ ਨੁਕਸਾਨਦੇਹ ਸਾਬਤ ਨਹੀਂ  ਹੋਇਆ ਸਗੋਂ ਸਦਾਮ ਹੁਸੈਨ ਵਰਗੇ ਤਾਨਾਸ਼ਾਹ ਨੇ ਵੀ ਇਜ਼ਰਾਈਲ ਦੀ ਕਾਰਵਾਈ ਖਿਲਾਫ਼ ਇਰਾਕ ਨੂੰ ਜੰਗ ਦੀ ਅੱਗ ‘ਚ ਝੋਕ ਦਿੱਤਾ ਸੀ ਦੋ ਮੁਲਕਾਂ ਦੇ ਆਪਸੀ ਵਿਵਾਦ ਪੂਰੀ ਦੁਨੀਆ ‘ਚ ਦੋ ਧਰਮਾਂ ਦੀ ਜੰਗ ਦਾ ਰੂਪ ਧਾਰਨ ਕਰ ਗਏ ਸਨ ਪਿਛਲੇ ਦਸ ਸਾਲਾਂ ਅੰਦਰ ਕੱਟੜ ਅਮਰੀਕੀ ਈਸਾਈਆਂ ਵੱਲੋਂ  ਇੱਕ ਧਰਮ ਵਿਸ਼ੇਸ਼ ਦੇ ਗ੍ਰੰਥ ਦਾ ਅਪਮਾਨ , ਗੈਰ  ਅਮਰੀਕੀਆਂ ‘ਤੇ ਹਮਲੇ,  ਨਸਲੀ ਟਿੱਪਣੀਆਂ ਵਰਗੀਆਂ ਘਟਨਾਵਾਂ ਦੇ ਪਿੱਛੇ ਇਜ਼ਰਾਈਲ ਤੇ ਫਲਸਤੀਨ ਦੇ ਲੜਾਈ ‘ਚੋਂ ਪੈਦਾ ਹੋਈ ਮਾਨਸਿਕਤਾ ਜ਼ਿੰਮੇਵਾਰ ਸੀ  ਦਰਅਸਲ ਕੋਈ ਵੀ ਝਗੜਾ ਉਦੋਂ ਹੀ ਖਤਮ ਹੁੰਦਾ ਹੈ ਜਦੋਂ ਉਸ ਸਬੰਧੀ ਕੋਈ ਠੋਸ ਫੈਸਲਾ ਧਰਮ, ਨਸਲ ਦੇ ਭੇਦਭਾਵ ਤੋਂ Àੱਪਰ Àੱਠ ਕੇ ਕੀਤਾ ਜਾਵੇ ਦੇਸ਼ਾਂ ਦੀਆਂ ਗੁੱਟਬੰਦੀਆਂ ਸਿਵਾਏ ਖੂਨ ਖਰਾਬੇ ਤੋਂ ਕੁਝ ਵੀ ਹਾਸਲ ਨਹੀਂ ਕਰਦੀਆਂ  ਇਜ਼ਰਾਈਲ-ਫਲਸਤੀਨ ਟਕਰਾਓ ‘ਚ ਹਜ਼ਾਰਾਂ ਨਿਰਦੋਸ਼ਾਂ ਦੀਆਂ ਜਾਨਾਂ ਜਾਣ ਦੇ ਨਾਲ-ਨਾਲ ਦੋਵਾਂ ਮੁਲਕਾਂ ਦੀ ਆਰਥਿਕ-ਭੌਤਿਕ ਤਰੱਕੀ ‘ਚ ਰੁਕਾਵਟ ਆਈ ਹੈ ਇਜ਼ਰਾਈਲ ਖੇਤੀ ਤਕਨੀਕ ਲਈ ਪੂਰੀ ਦੁਨੀਆ ‘ਚ ਮੰਨਿਆ ਗਿਆ ਹੈ ਪਰ ਫਲਸਤੀਨ ਨਾਲ ਜੰਗ ਕਾਰਨ ਇਸ ਦੇਸ਼ ਨੂੰ ਆਰਥਿਕ ਤੇ ਸੱਭਿਆਚਾਰਕ ਤੌਰ ‘ਤੇ ਨੁਕਸਾਨ ਉਠਾਉਣਾ ਪਿਆ ਹੈ ਸੰਯੁਕਤ ਰਾਸ਼ਟਰ ‘ਚ ਭਾਵੇਂ ਬਹੁਤ ਲੰਮੇ ਸਮੇਂ ਬਾਦ ਇਸ ਮਸਲੇ ਦਾ ਹੱਲ ਨਿੱਕਲਿਆ ਹੈ ਫਿਰ ਵੀ ‘ਦੇਰ ਆਇਦ ਦਰੁਸਤ ਆਇਦ’ ਵਾਂਗ ਇਸ ਦਾ ਸਵਾਗਤ ਹੀ ਕਰਨਾ ਚਾਹੀਦਾ ਹੈ  ਅਮਰੀਕਾ ਦੀ ਹਮਾਇਤ ਗੁਆ ਲੈਣ ਤੋਂ ਬਾਦ ਇਜ਼ਰਾਈਲ ਨੂੰ ਹੁਣ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਫੈਸਲੇ ਦੀ ਜ਼ਮੀਨੀ ਹਕੀਕਤ ਨੂੰ ਕਿਸੇ ਵੀ ਤਰ੍ਹਾਂ ਨਹੀਂ ਬਦਲ ਸਕਦਾ ਹੁਣ ਉਸ ਨੂੰ ਟਕਰਾਓ ਦਾ ਰਸਤਾ ਛੱਡ ਕੇ ਗੁਆਂਢੀ ਮੁਲਕ ਨਾਲ ਪਿਆਰ ਭਰੇ ਰਿਸ਼ਤੇ ਬਣਾਉਣ ਦੀ ਲੋੜ ਹੈ ਤਾਂ ਕਿ ਦੋਵਾਂ ਮੁਲਕਾਂ ਦੇ ਲੋਕ ਰੋਜ਼ਾਨਾ ਦੀ ਬੰਬਾਰੀ ਦੀ ਬਜਾਇ ਆਪਣੇ ਘਰਾਂ ‘ਚ ਹੀ ਸੁਖ ਸ਼ਾਂਤੀ ਦੀ ਜ਼ਿੰਦਗੀ ਜਿਉਂ ਸਕਣ

ਪ੍ਰਸਿੱਧ ਖਬਰਾਂ

To Top