Breaking News

ਅਮਰੀਕਾ ਦੇਵੇਗਾ ਪਾਕਿਸਤਾਨ ਨੂੰ 90 ਕਰੋੜ ਡਾਲਰ ਦੀ ਸਹਾਇਤਾ

ਇਸਲਾਮਾਬਾਦ। ਅਮਰੀਕੀ ਪ੍ਰਤੀਨਿਧੀ ਸਭਾ ਨੇ ਪਾਕਿਸਤਾਨ ਲਈ 90 ਕਰੋੜ ਡਾਲਰ ਦੀ ਆਰਥਿਕ ਤੇ ਹੋਰ ਸਹਾਇਤਾ ਦੇ ਵਾਅਦੇ ਨਾਲ ਸਬੰਧਿਤ ਇੱਕ ਰੱਖਿਆ ਬਿੱਲ ਨੂੰ ਪਾਸ ਕੀਤਾ ਹੈ ਜਿਸ ਦਾ ਇੱਕ ਵੱਡਾ ਹਿੱਸਾ ਪੈਂਟਾਗਨ ਦੇ ਇਸ ਪ੍ਰਮਾਣ ਪੱਤਰ ‘ਤੇ ਨਿਰਭਰ ਕਰੇਗਾ ਕਿ ਪਾਕਿਸਤਾਨ ਖੂੰਖਾਰ ਹੱਕਾਨੀ ਨੈੱਟਵਰਕ ਖਿਲਾਫ਼ ਸਪੱਸ਼ਟ ਕਦਮ ਚੁੱਕ ਰਿਹਾ ਹੈ। ਅਮਰੀਕੀ ਨੈਸ਼ਨਲ ਡਿਫੈਂਸ ਆਓਰਾਈਜੇਸ਼ਨ ਐਕਟ 2017 ਨੂੰ ਬੀਤੇ ਸ਼ੁੱਕਰਵਾਰ ਪਾਸ ਕੀਤਾ। ਉਸ ‘ਚ ਕੁੱਲ ਭੁਗਤਾਨ ਲਈ 1.1 ਅਰਬ ਡਾਲਰ ਹੈ ਜਿਸ ‘ਚੋਂ 90 ਕਰੋੜ ਡਾਲਰ ਪਾਸਿਸਤਾਨ ਲਈ ਹਨ।
ਬਿੱਲ ਕਹਿੰਦਾ ਹੈ ਕਿ ਪਾਕਿਸਤਾਨ ਦੇ ਕੁਝ ਭੁਗਤਾਨ ਨੂੰ ਉਦੋਂ ਤੱਕ ਰਾਸ਼ਟਰੀ ਸੁਰੱਖਿਆ ਛੂਟ ਨਹੀਂ ਮਿਲੇਗੀ ਜਦੋਂ ਤੱਕ ਅਮਰੀਕੀ ਰੱਖਿਆ ਵਿਭਾਗ ਹੱਕਾਨੀ ਨੈੱਟਵਰਕ ਦੇ ਸੰਦਰਭ ‘ਚ ਪਾਕਿਸਤਾਨ ਦੀਆਂ ਗਤੀਵਿਧੀਆਂ ਸਬੰਧੀ ਸਪੱਸ਼ਟ ਪ੍ਰਮਾਣ ਨਾ ਕਰੇ।

ਪ੍ਰਸਿੱਧ ਖਬਰਾਂ

To Top