ਕੁੱਲ ਜਹਾਨ

ਅਮਰੀਕੀ ਮਹਿਲਾ ਨਾਲ ਦੁਰਾਚਾਰ ਮਾਮਲੇ ‘ਚ ਵਿਦੇਸ਼ ਮੰਤਰਾਲਾ ਸਖ਼ਤ

ਨਵੀਂ ਦਿੱਲੀ। ਭਾਰਤ ਘੁੰਮਣ ਆਈ ਇੱਕ ਅਮਰੀਕੀ ਮਹਿਲਾ ਨਾਲ ਸਮੂਹਿਕ ਦੁਰਾਚਾਰ ਮਾਮਲੇ ‘ਚ ਵਿਦੇਸ਼ ਮੰਤਰਾਲੇ ਨੇ ਸਖ਼ਤ ਰੁਖ ਅਪਣਾਇਆ ਹੈ।
ਸ੍ਰੀਮਤੀ ਸਵਰਾਜ ਨੇ ਇਸ ਬਾਰੇ ਵਾਸ਼ਿੰਗਟਨ ਸਥਿੱਤ ਭਾਰਤੀ ਰਾਜਦੂਤ ਨਵਤੇਜ ਸਰਨਾ ਨਾਲ ਗੱਲਬਾਤ ਕੀਤੀ ਹੈ ਤੇ ਉਸ ਨੇ ਪੀੜਤਾ ਨਾਲ ਸੰਪਰਕ ਕਰਕੇ ਉਸ ਨੂੰ ਇਹ ਭਰੋਸਾ ਦਿਵਾਉਣ ਲਈ ਕਿਹਾ ਹੈ ਕਿ ਉਸ ਨੂੰ ਨਿਆਂ ਮਿਲੇਗਾ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਸ੍ਰੀਮਤੀ ਸਵਰਾਜ ਨੇ ਇਸ ਬਾਰੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਨ ਲਈ ਕਿਹਾ ਹੈ।

ਪ੍ਰਸਿੱਧ ਖਬਰਾਂ

To Top