Breaking News

ਅੱਤਵਾਦ ਦੇ ਮੁੱਦੇ ‘ਤੇ ਪਾਕਿ-ਭਾਰਤ ਨੇ ਘੇਰਿਆ ਪਾਕਿ

ਸ੍ਰੀ ਅੰਮ੍ਰਿਤਸਰ ਸਾਹਿਬ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦ ਦੇ ਮੁੱਦੇ ‘ਤੇ ਦ੍ਰਿੜ ਸੰਕਲਪ ਨਾਲ ਕਾਰਵਾਈ ਦਾ ਵਿਸ਼ਵ ਭਾਈਚਾਰੇ ਨੂੰ ਸੱਦਾ ਦਿੰਦਿਆਂ ਅੱਜ ਕਿਹਾ ਕਿ ਨਾ ਸਿਰਫ਼ ਅੱਤਵਾਦੀਆਂ, ਸਗੋਂ ਉਨ੍ਹਾਂ ਨੂੰ ਸੁਰੱਖਿਅਤ ਪਨਾਹ, ਸਿਖਲਾਈ ਅਤੇ ਪੈਸਾ ਦੇਣ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਜ਼ਰੂਰੀ ਹੈ।
ਸ੍ਰੀ ਮੋਦੀ ਨੇ ਪੰਜਾਬ ਦੇ ਇਸ ਪਵਿੱਤਰ ਸ਼ਹਿਰ ‘ਚ ਕਰਵਾਏ ਜਾ ਰਹੇ ‘ਹਾਰਟ ਆਫ਼ ਏਸ਼ੀਆ’ ਸੰਮੇਲਨ ‘ਚ ਪਾਕਿਸਤਾਨ ਦ ਨਾਂਅ ਲਏ ਬਿਨਾਂ ਉਸ ਨੂੰ ਅੱਤਵਾਦ ਦੇ ਮੁੱਦੇ ‘ਤੇ ਘੇਰਿਆ।
ਇਸ ਤੋਂ ਪਹਿਲਾਂ ਅਫ਼ਗਾਨਿਤਸਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਪਾਕਿਸਤਾਨ ਦਾ ਨਾਂਅ ਲੈ ਕੇ ਕਿਹਾ ਕਿ ਤਾਲਿਬਾਨ ਦੇ ਇੱਕ ਉੱਚ ਅੱਤਵਾਦੀ ਨੇ ਮੰਨਿਆ ਹੈ ਕਿ ਜੇਕਰ ਪਾਕਿਸਤਾਨ ‘ਚ ਸੁਰੱਖਿਅਤ ਪਨਾਹ ਨਾ ਮਿਲੇ ਤਾਂ ਇੱਕ ਮਹੀਨਾ ਵੀ ਟਿਕਣਾ ਮੁਸ਼ਕਲ ਹੈ।

ਪ੍ਰਸਿੱਧ ਖਬਰਾਂ

To Top