Breaking News

ਆਈਟੀ ਵਿਭਾਗ ਵੱਲੋਂ ਛਾਪੇਮਾਰੀ, 5.7 ਕਰੋੜ ਦੀ ਨਵੀਂ ਕਰੰਸੀ ਬਰਾਮਦ

–ਕਰਨਾਟਕ ‘ਚ ਛਾਪੇਮਾਰੀ ਦੌਰਾਨ 152 ਕਰੋੜ ਦੀ ਬੇਹਿਸਾਬੀ ਸੰਪਤੀ ਦਾ ਪਤਾ ਚੱਲਿਆ
ਸੱਚ ਕਹੂੰ ਨਿਊਜ਼, ਬੰਗਲੌਰ, 
ਇਨਕਮ ਟੈਕਸ ਅਧਿਕਾਰੀਆਂ ਵੱਲੋਂ ਕਰਨਾਟਕ ‘ਚ ਦੋ ਸਰਕਾਰੀ ਅਧਿਕਾਰੀਆਂ ਤੇ ਦੋ ਠੇਕੇਦਾਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਅਧਿਕਾਰੀਆਂ ਨੂੰ 152 ਕਰੋੜ ਰੁਪਏ ਦੀ ਬੇਹਿਸਾਬੀ ਸੰਪਤੀ ਬਾਰੇ ਪਤਾ ਲੱਗਿਆ ਹੈ ਇਸ ਦੇ ਨਾਲ ਹੀ ਅਧਿਕਾਰੀਆਂ ਨੂੰ 2 ਹਜ਼ਾਰ ਦੇ ਨਵੇਂ ਨੋਟਾਂ ਦੇ ਰੂਪ ‘ਚ 5.7 ਕਰੋੜ ਰੁਪਏ ਦੀ ਕਰੰਸੀ ਵੀ ਪ੍ਰਾਪਤ ਹੋਈ ਹੈ
ਆਈਟੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੀਡਬਲਿਊ ਡੀ ਦੇ ਹਾਈਵੇ ਡਵੈਲਪਮੈਂਟ ਪ੍ਰੋਜੈਕਟ ‘ਚ ਚੀਫ ਪਲਾਨਿੰਗ ਅਫਸਰ ਐੱਸਸੀ ਜੈ ਚੰਦ ਤੇ ਕਾਵੇਰੀ ਨਾਰੀਵੇਰੀ ਨਿਗਮ ਲਿਮਟਿਡ ਦੇ ਮੈਨੇਜਿੰਗ ਡਾਇਰਕੈਟਰ ਟੀਐੱਨ ਚਿਕਕਾਰਾਯੱਪਾ ਦੇ ਇਲਾਵਾ ਦੋ ਠੇਕੇਦਾਰਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ
ਆਈਟੀ ਅਧਿਕਾਰੀਆਂ ਦੇ ਮਾਤਬਿਕ ਇਸ ਛਾਪੇਮਾਰੀ ਦੌਰਾਨ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਬੇਹਿਸਾਬੀ ਨਵੀਂ ਕਰੰਸੀ ਮਿਲੀ ਹੈ  ਕਰਨਾਟਕ ਦੇ ਬੰਗਲੌਰ ਤੇ ਤਾਮਿਲਨਾਡੂ ਦੇ ਚੇਨਈ ਤੇ ਇਰੋਡ ‘ਚ ਕਈ ਟਿਕਾਣਿਆਂ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ 152 ਕਰੋੜ ਦੀ ਬੇਹਿਸਾਬੀ ਸੰਪਤੀ ਦਾ ਪਤਾ ਲੱਗਿਆ ਹੈ ਇਸ ਸਬੰਧੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ
੍ਰ ਆਈਟੀ ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 9 ਕਿਲੋ ਜਵੈਲਰੀ ਬਰਾਮਦ ਹੋਈ ਹੈ ਜੈ ਚੰਦ ਦੇ ਬੇਟੇ ਤ੍ਰਿਜੇਸ਼ ਦੇ ਘਰ ‘ਚ ਪੋਰਸ਼ ਤੇ ਲੈਂਬਰਗਿੰਨੀ ਵਰਗੀਆਂ ਮਹਿੰਗੀਆਂ ਕਾਰਾਂ, 7 ਕਿੱੱਲੋ ਸੋਨਾ ਤੇ 2 ਕਰੋੜ ਰੁਪਏ ਮਿਲੇ ਹਨ

ਪ੍ਰਸਿੱਧ ਖਬਰਾਂ

To Top