Breaking News

ਆਉਂਦੀਆਂ ਚੋਣਾਂ ‘ਚ ਲੋਕ ਬਾਦਲਾਂ ਨੂੰ ਕਰਨਗੇ ਸੱਤਾ ਤੋਂ ਬਾਹਰ : ਕੈਪਟਨ ਅਮਰਿੰਦਰ

Amrinder singh

ਸੱਚ ਕਹੂੰ ਨਿਊਜ਼ ਚੰਡੀਗੜ੍ਹ,
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ‘ਤੇ ਸ਼ਬਦੀ ਹਮਲਾ ਕਰਦਿਆਂ ਬਾਦਲਾਂ ਨੂੰ ਮਦਾਰੀ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਅੰਦਰ ਆਪਣਾ ਸਿਆਸੀ ਗ੍ਰਾਫ ਲਗਾਤਾਰ ਹੇਠਾਂ ਡਿੱਗਦਾ ਦੇਖ ਬਾਦਲ ਨਿਰਾਸ਼ਾ ‘ਚ ਚਲਾਕੀ ਤੇ ਤਮਾਸ਼ਾ ਕਰ ਰਹੇ ਹਨ ਇਸ ਮੌਕੇ ਉਹਨਾਂ ਬਾਦਲਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਇਨ੍ਹਾਂ ਹਰਕਤਾਂ ਲਈ ਭਾਰੀ ਕੀਮਤ ਅਦਾ ਕਰਨੀ ਪਵੇਗੀ।
ਕੈਪਟਨ ਨੇ ਕਿਹਾ ਕਿ ਚੋਣ ਲੜਨ ਲਈ ਕੋਈ ਵੀ ਅਰਥਪੂਰਨ ਏਜੰਡਾ ਨਾ ਹੋਣ ਤੇ ਬੀਤੇ ਦਸ ਸਾਲਾਂ ਦੇ ਕੁਸ਼ਾਸਨ ਦੇ ਇਤਿਹਾਸ ਨਾਲ, ਬਾਦਲ ਹੁਣ ਕਾਂਗਰਸ ‘ਤੇ ਵਿਅਕਤੀਗਤ ਅਤੇ ਨਿੰਦਣਯੋਗ ਹਮਲੇ ਕਰਕੇ ਹਰ ਤਰ੍ਹਾਂ ਦੀਆਂ ਛੋਟੀਆਂ ਹਰਕਤਾਂ ਕਰ ਰਹੇ ਹਨ ਤੇ ਪਿੱਛੇ ਹਟਣ ਵਾਲੇ ਏਜੰਡੇ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਲੋਕ ਬਾਦਲਾਂ ਤੋਂ ਬਦਲਾ ਲੈਂਦਿਆਂ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।
ਇਸ ਮੌਕੇ ਅਕਾਲੀ ਆਗੂਆਂ ਵੱਲੋਂ ਉਨ੍ਹਾਂ ਦੇ ਵੰਸ਼ ਦੀ ਵਿਰਾਸਤ ‘ਤੇ ਬਹੁਤ ਸਾਰੀਆਂ ਟਿੱਪਣੀਆਂ ਕਰਨ ਸਬੰਧੀ ਤੇ ਚੋਣ ਕਮਿਸ਼ਨ ਨੂੰ ਡਰਾਉਣ ਦੇ ਦੋਸ਼ਾਂ ਸਬੰਧੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੀ ਬਾਦਲਾਂ ਦਾ ਚੋਣ ਕਮਿਸ਼ਨ ‘ਤੇ ਇਹ ਵਿਚਾਰ ਹੈ ਕਿ ਕੋਈ ਵੀ ਉਸਨੂੰ ਧਮਕਾ ਸਕਦਾ ਹੈ? ਉਨ੍ਹਾਂ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਕੀ ਚੋਣ ਕਮਿਸ਼ਨ ਸਾਹਮਣੇ ਚਿੰਤਾ ਪ੍ਰਗਟਾਉਣਾ ਤੇ ਅਪੀਲ ਕਰਨਾ, ਉਸ ‘ਤੇ ਦਬਾਅ ਪਾਉਣਾ ਹੈ? ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਬਿਆਨ ਅਕਾਲੀਆਂ ਅੰਦਰ ਲੁਕੀ ਨਿਰਾਸ਼ਾ ਨੂੰ ਸਾਹਮਣੇ ਲਿਆਉਂਦੇ ਹਨ, ਜਿਨ੍ਹਾਂ ਕੋਲ ਸਪੱਸ਼ਟ ਤੌਰ ‘ਤੇ ਕਾਂਗਰਸ ਵੱਲੋਂ ਚੋਣ ਕਮਿਸ਼ਨ ਸਾਹਮਣੇ ਪੇਸ਼ ਕੀਤੀਆਂ ਗਈਆਂ ਚਿੰਤਾਵਾਂ ਦਾ ਜਵਾਬ ਦੇਣ ਲਈ ਕੋਈ ਮਜ਼ਬੂਤ ਤਰਕ ਨਹੀਂ ਹੈ।
ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਆਪਣੇ ਵਿਅਕਤੀਗਤ ਤੇ ਪਾਰਟੀ ਹਿੱਤਾਂ ਨੂੰ ਪ੍ਰਮੋਟ ਕਰਨ ਖਾਤਿਰ ਸੱਤਾ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਨੂੰ ਲੈ ਕੇ ਬਾਦਲਾਂ ‘ਤੇ ਖੂਬ ਵਰ੍ਹੇ। ਉਨ੍ਹਾਂ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਸਕੀਮ ਲਈ ਉਪਲੰਬਧ ਫੰਡਾਂ ਨੂੰ ਸਰਕਾਰੀ ਪ੍ਰਚਾਰ ‘ਤੇ ਖਰਚ ਕੀਤੇ ਜਾਣ ਸਬੰਧੀ ਮੀਡੀਆ ਦੀਆਂ ਖ਼ਬਰਾਂ ਦਾ ਵੀ ਜ਼ਿਕਰ ਕੀਤਾ
ਕੈਪਟਨ ਨੇ ਬਾਦਲਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਅੰਦਰ ਹਿੰਮਤ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਕੁਸ਼ਾਸਨ ‘ਚ ਪੰਜਾਬ ਦੇ ਵਿਕਾਸ ਨੂੰ ਲੈ ਕੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਮਜ਼ਬੂਤ ਤੱਥਾਂ ਤੇ ਅੰਕੜਿਆਂ ਨਾਲ ਸਾਹਮਣੇ ਆਉਣਾ ਚਾਹੀਦਾ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top