Breaking News

ਆਡੀਓ ‘ਚ ਖੁਲਾਸਾ : ਬੁਰਹਾਨ ਵਾਣੀ ਨੇ ਹਾਫਿਜ ਸਈਅਦ ਤੋਂ ਮੰਗੀ ਸੀ ਮੱਦਦ

ਨਵੀਂ ਦਿੱਲੀ। ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੇ ਹੱਥੋਂ ਮਾਰੇ ਗਏ ਹਿਜਬੁਲ ਕਮਾਂਡਰ ਬੁਰਹਾਨ ਵਾਣੀ ਦਾ ਲਸ਼ਕਰ-ਏ-ਤੋਇਬਾ ਦੇ ਸਰਗਨਾ ਹਾਫਿਜ ਸਈਅਦ ਨਾਲ ਨਜ਼ਦੀਕੀ ਰਿਸ਼ਤੇ ਸਨ ਤੇ ਉਹ ਘਾਟੀ ‘ਚ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਹਾਫਿਜ ਤੋਂ ਨਿਰਦੇਸ਼ ਵੀ ਲੈਂਦਾ ਸੀ। ਇੱਕ ਨਿੱਜੀ ਟੀਵੀ ਚੈਨਲ ਸੀਐੱਨਐੱਨ ਨਿਊਜ਼ 18 ਨੇ ਵਾਣੀ ਤੇ ਹਾਫਿਜ ਦਰਮਿਆਨ ਗੱਲਬਾਤ ਦਾ ਆਡੀਓ ਜਾਰੀ ਕੀਤਾ ਹੈ।
ਵਾਣੀ ਭਾਰਤੀ ਸੁਰੱਖਿਆ ਬਲਾਂ ਖਿਲਾਫ਼ ਲਸ਼ਕਰ ਤੇ ਹਿਜਬੁਲ ਨਾਲ ਆਉਣ ਦੀ ਵੀ ਗੱਲ ਕਰ ਰਿਹਾ ਹੈ। ਭਾਰਤੀ ਖੁਫ਼ੀਆ ਏਜੰਸੀਆਂ ਨੇ ਪਾਕਿਸਤਾਨ ‘ਚ ਬੈਠੇ ਹਾਫਿਜ ਤੇ ਵਾਣੀ ਦੀ ਇਸ ਗੱਲਬਾਤ ਨੂੰ ਫੜ੍ਹਿਆ ਸੀ। ਹਾਲਾਂਕਿ ਹਾਲੇ ਤੱਕ ਇਸ ਟੇਪ ਦੀ ਸੱਚਾਈ ਦੀ ਪ੍ਰਮਾਣਿਤਾ ਨਹੀਂ ਹੋ ਸਕੀ।

ਪ੍ਰਸਿੱਧ ਖਬਰਾਂ

To Top