Breaking News

ਆਪਣੇ ਫਰਜ਼ਾਂ ਨੂੰ ਸਹੀ ਢੰਗ ਨਾਲ ਨਿਭਾਓ : ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਉਜ਼ ਸਰਸਾ, 
ਸ਼ਾਹ ਸਤਿਨਾਮ ਜੀ ਧਾਮ ਵਿਖੇ ਬੁੱਧਵਾਰ ਸ਼ਾਮ ਨੂੰ ਹੋਈ ਰੂਹਾਨੀ ਮਜਲਸ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਆਪਣੇ ਰੂਹਾਨੀ ਬਚਨਾਂ ਨਾਲ ਨਿਹਾਲ ਕਰਦਿਆਂ ਫ਼ਰਮਾਇਆ ਕਿ ਇਨਸਾਨ ਇਸ ਦੁਨੀਆ ‘ਚ ਮਾਲਕ ਦਾ ਨਾਮ ਲੈਣ ਲਈ ਆਇਆ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਸਦਾ ਕੋਈ ਫਰਜ਼ ਨਹੀਂ ਇਸ ਸੰਸਾਰ ‘ਚ ਆ ਕੇ ਇਨਸਾਨ ਨੂੰ ਵੱਖ-ਵੱਖ ਰਿਸ਼ਤਿਆਂ ‘ਚ ਆਪਣਾ ਫਰਜ਼ ਨਿਭਾਉਣਾ ਹੈ ਘਰ ਗ੍ਰਿਹਸਥ ‘ਚ ਪਰਿਵਾਰ, ਸਕੇ-ਸਬੰਧੀਆਂ ਲਈ ਸਮਾਂ ਹੋਣਾ ਚਾਹੀਦਾ ਹੈ ਜੇਕਰ ਕੋਈ ਤਿਆਗੀ ਤਪੱਸਵੀ ਹੈ ਤਾਂ ਉਸ ਦਾ ਸਮਾਜ ਹੀ ਉਸ ਦਾ ਪਰਿਵਾਰ ਹੈ ਕਹਿਣ ਦਾ ਭਾਵ ਪੀਰ-ਫਕੀਰ ਦੇ ਦੱਸਣ ਅਨੁਸਾਰ ਦੀਨ ਦੁਖੀ, ਪਰੇਸ਼ਾਨ, ਬਿਮਾਰ, ਲਾਚਾਰ ਦੀ  ਸੇਵਾ ਕਰਕੇ ਜੀਵਨ ਗੁਜਾਰਨਾ ਇਹ ਕੋਈ ਛੋਟਾ-ਮੋਟਾ ਕੰਮ ਨਹੀਂ ਹੁੰਦਾ ਕਿ ਆਦਮੀ ਘਰ ਗ੍ਰਿਹਸਥ ‘ਚ ਰਹੇ ਤੇ ਰਾਮ ਦਾ ਨਾਮ ਜਪੇ ਇਸ ਤਰ੍ਹਾਂ ਇਹ ਵੀ ਸੌਖਾ ਨਹੀਂ ਕਿ ਕੋਈ ਘਰ-ਪਰਿਵਾਰ ਤਿਆਗ ਕੇ ਤਪੱਸਵੀ ਹੋ ਜਾਵੇ ਦੋਵੇਂ ਗੱਲਾਂ ਆਪਣੀ ਜਗ੍ਹਾ ਮੁਸ਼ਕਿਲ
ਹਨ ਪਰ ਜੋ ਵੀ ਇਨ੍ਹਾਂ ਦਾ ਪਾਰ ਪਾ ਜਾਂਦਾ ਹੈ ਉਹੀ ਮਾਲਕ ਦਾ ਪਿਆਰਾ ਹੋ ਜਾਂਦਾ ਹੈ, ਉਹੀ ਮਾਲਕ ਦੀਆਂ ਖੁਸ਼ੀਆਂ ਹਾਸਲ ਕਰ ਲੈਂਦਾ ਹੈ ਹਰ ਇਨਸਾਨ ਆਪਣੀ ਮਰਜ਼ੀ ਦਾ ਮਾਲਕ ਹੁੰਦਾ ਹੈ ਕੌਣ ਹੁੰਦਾ ਹੈ ਉਸ ਨੂੰ ਰੋਕਣ ਵਾਲਾ, ਟੋਕਣ ਵਾਲਾ ਸੰਤ-ਪੀਰ ਫ਼ਕੀਰ ਜੋ ਸਿੱਖਿਆ ਦਿੰਦੇ ਹਨ, ਰਸਤਾ ਦਿਖਾਉਂਦੇ ਹਨ, ਬਹੁਤ ਲੋਕ ਹੁੰਦੇ ਹਨ ਜੋ ਸੱਚ ਬਚਨ ਮੰਨ ਕੇ ਮੰਨ ਲੈਂਦੇ ਹਨ ਤੇ ਬਹੁਤ ਜ਼ਿਆਦਾ ਲੋਕ ਹੁੰਦੇ ਹਨ ਜੋ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ ਬਚਨ ਇਸ ਲਈ ਕਹੇ ਜਾਂਦੇ ਹਨ ਕਿਉਂਕਿ ਸੰਤ ਆਪਣੀ ਗੱਲ ਨਹੀਂ, ਓਮ, ਹਰੀ, ਅੱਲ੍ਹਾ, ਰਾਮ ਦੀ ਗੱਲ ਸੁਣਾਉਂਦੇ ਹਨ ਰਾਮ ਦੀ ਗੱਲ ਨਹੀਂ ਹੁੰਦੀ ਉਨ੍ਹਾਂ ਦੇ ਬਚਨ ਹੁੰਦੇ ਹਨ ਤਾਂ ਇਸ ਲਈ ਸੰਤਾਂ ਦੇ ਵੀ ਬਚਨ ਬਣ ਜਾਂਦੇ ਹਨ ਕਿਉਂਕਿ ਉਹ ਆਪਣੀ ਨਹੀਂ ਪਰਮਾਤਮਾ ਦੀ ਗੱਲ ਸੁਣਾਉਂਦੇ ਹਨ ਸੰਤ ਇਹ ਨਹੀਂ ਕਹਿੰਦੇ ਹਨ ਕਿ ਮੇਰੀ ਸੇਵਾ ਕਰੋ ਸੰਤ ਕਹਿੰਦੇ ਹਨ ਮਨ ‘ਤੇ ਲਗਾਮ ਪਾਓ, ਸਿਮਰਨ ਕਰੋ ਸੇਵਾ ਕਰੋ ਸਭ ਦਾ ਭਲਾ ਕਰੋ, ਨਿੰਦਾ ਚੁਗਲੀ ਬੁਰਾਈ ਕਰਨ ਵਾਲਿਆਂ ਦਾ ਸੰਗ ਨਾ ਕਰੋ ਕਿਉਂਕਿ ਉਨ੍ਹਾਂ ਦਾ ਸੰਗ ਉਨ੍ਹਾਂ ਦੀ ਸੋਹਬਤ ਤੁਹਾਨੂੰ ਪਰਮਾਤਮਾ ਤੋਂ ਦੂਰ ਕਰ ਦੇਵੇਗੀ ਇਨਸਾਨ ਕਿੰਨਾ ਵੀ ਦ੍ਰਿੜ ਯਕੀਨ ਵਾਲਾ ਕਿਉਂ ਨਾ ਹੋਵੇ ਜੇਕਰ ਉਹ ਨਿੰਦਾ ਚੁਗਲੀ ਕਰਨ ਵਾਲਿਆਂ ਕੋਲ ਬੈਠਦਾ ਹੋਵੇ ਪਹਿਲਾਂ ਹੌਲੀ-ਹੌਲੀ ਉਸਦੇ ਕੋਲ ਟਾਈਮ ਵਧਦਾ ਚਲਾ ਜਾਂਦਾ ਹੈ ਤੇ ਉਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਖੁਦ ਨਿੰਦਾ-ਚੁਗਲੀ ਕਰਨ ਲੱਗ ਜਾਂਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਸ਼ਰਮ ‘ਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਸੇਵਾਦਾਰ ਸਹੀ ਸੇਵਾ ਨਹੀਂ ਕਰ ਪਾਉਂਦੇ ਕੋਈ ਗੰਦਗੀ ਫੈਲਾਅ ਰਿਹਾ ਹੈ ਤਾਂ ਤੁਸੀਂ ਇਹ ਨਾ ਕਹੋ ਕਿ ਆਸ਼ਰਮ ‘ਚ ਅਜਿਹਾ ਹੀ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਸਾਈਂ ਮਸਤਾਨਾ ਜੀ, ਸ਼ਾਹ ਸਤਿਨਾਮ ਜੀ ਦਾਤਾ ਦੀ ਨਿੰਦਿਆ ਕਰ ਰਹੇ ਹੋ ਅਸੀਂ ਵੀ ਆਉਂਦੇ ਸੀ ਤਾਂ ਕਿਤੇ ਵੀ ਜੇਕਰ ਦੇਖਿਆ ਕਿ ਸਮਾਨ ਬਿਖਰਿਆ ਹੋਇਆ ਹੈ ਤਾਂ ਚੁੱਕਣ ਲੱਗਦੇ ਸੀ ਤਾਂ ਇੰਨੇ ‘ਚ ਸੇਵਾਦਾਰ ਆ ਜਾਂਦੇ ਸਨ ਤੇ ਕਹਿੰਦੇ, ਕਿ ਅਸੀਂ ਉਠਾ ਲਵਾਂਗੇ ਲੰਗਰ ਜੇਕਰ ਪਿਆ ਹੁੰਦਾ ਤਾਂ ਅਸੀਂ ਉਸਨੂੰ ਚੁੱਕ ਕੇ ਜੇਬ ‘ਚ ਪਾ ਲੈਂਦੇ ਲੰਗਰ ਤੋਂ ਬੇਸ਼ਕੀਮਤੀ ਤੋਂ ਹੀਰਾ ਵੀ ਨਹੀਂ ਹੋ ਸਕਦਾ ਸਾਈਂ ਜੀ ਦੇ ਬਚਨ ਹਨ ਘਰ ‘ਚ ਬਿਨਾ ਕਿਸੇ ਨੂੰ ਦੱਸੇ ਚੁੱਪਕੇ ਜਿਹੇ ਗਊਆਂ ਨੂੰ ਦੇ ਦਿੰਦੇ ਤਾਂ ਮਾਤਾ ਜੀ ਕਹਿੰਦੇ ਕਿ ਅੱਜ ਮੱਖਣ ਜ਼ਿਆਦਾ ਆਇਆ ਹੈ ਪਸ਼ੂ ਨੇ ਅਜਿਹਾ ਕੀ ਖਾਧਾ ਹੈ? ਇਹ ਤਾਂ ਫਿਰ ਸ਼ਾਹ ਸਤਿਨਾਮ ਜੀ ਜਾਣਦੇ ਸਨ ਜਾਂ ਫਿਰ ਅਸੀਂ ਜੋ ਪਾਇਆ ਸੀ ਕਿ ਲੰਗਰ ਖਾਧਾ ਹੈ ਉਨ੍ਹਾਂ ਨੇ ਤਾਂ ਮਤਲਬ ਸ਼ਰਧਾ! ਜੇਕਰ ਤੁਸੀ ਕਹਿੰਦੇ ਰਹੋ ਕਿ ਯਾਰ ਡੇਰੇ ਵਾਲੇ ਤਾਂ ਐਵੇਂ ਹੀ ਹਨ ਤਾਂ ਤੁਸੀਂ ਕੌਣ ਹੋ? ਤੁਸੀਂ ਡੇਰੇ ਵਾਲੇ ਨਹੀਂ ਹੋ? ਡੇਰਾ ਕਿਸਦਾ ਹੈ? ਸਾਈਂ ਮਸਤਾਨਾ ਜੀ ਦਾ, ਸ਼ਾਹ ਸਤਿਨਾਮ ਜੀ ਦਾ ਤੁਸੀਂ ਤਾਂ ਇਨਡਾਈਰੈਕਟਲੀ ਨਿੰਦਾ ਕਰਦੇ ਹੋ ਤੇ ਕਹਿੰਦੇ ਹੋ ਨਹੀਂ ਨਹੀਂ ਅਸੀਂ ਤਾਂ ਸੇਵਾਦਾਰਾਂ ਨੂੰ ਕਹਿ ਰਹੇ ਹਾਂ ਤਾਂ ਤੁਸੀਂ ਜਰਾ ਦੱਸੋ ਸੇਵਾਦਾਰ ਕਿਸਦੇ ਹਨ? ਤੁਸੀਂ ਕਿਸਦੇ ਹੋ? ਡੇਰਾ ਕਿਸਦਾ ਹੈ? ਇਹ ਚੀਜ਼ ਕਰਨ ਦੀ ਬਜਾਇ ਉਨ੍ਹਾਂ ਚੀਜ਼ਾਂ ਨੂੰ ਸੁਧਾਰਿਆ ਜਾਵੇ ਪਰ ਤੁਸੀਂ ਨਿੰਦਾ ਕਰਦੇ ਰਹਿੰਦੇ ਹੋ ਫਿਰ ਅਜਿਹੀ ਮਾਰ ਪੈਂਦੀ ਹੈ ਕਿ ਸ਼ਿਵਾਏ ਪਛਤਾਵੇ ਦੇ ਕੁਝ ਹੱਥ ਨਹੀਂ ਰਹਿੰਦਾ ਇਸ ਲਈ ਚੰਗਾ ਹੈ ਤੁਸੀਂ ਖੁਦ ਉਹ ਕੰਮ ਕਰੋ ਤਾਂ ਇਹ ਧਿਆਨ ਕਰੋ ਸਾਡਾ ਤਾਂ ਦੱਸਣਾ ਫਰਜ਼ ਹੈ, ਕੋਈ ਸੁਣ ਲਵੇ ਤਾਂ ਭਲਾ ਨਾ ਸੁਣੇ ਤਾਂ ਅਸੀਂ ਭਲਾ ਹੀ ਮੰਗਦੇ ਹਾਂ ਪਰ ਹੁੰਦਾ ਨਹੀਂ ਕਿਉਂਕਿ ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹਾ ਹੀ ਫ਼ਲ ਮਿਲੇਗਾ ਨਾ ਤੁਸੀਂ ਕਿਸੇ ਨੂੰ ਗਲਤ ਨਾ ਕਹੋ ਕੀ ਪਤਾ ਕਦੋਂ ਕਰਮਾਂ ਦੀ ਮਾਰ ਪੈ ਜਾਵੇ?

ਪੂਜਨੀਕ ਗੁਰੂ ਜੀ ਨੇ  ਫ਼ਰਮਾਇਆ ਕਿ ਅਸੀਂ ਬਹੁਤ ਦੇਖਿਆ ਹੈ ਲੜਕੇ-ਲੜਕੀਆਂ ਨੂੰ ਜਿੱਦ ਕਰਦੇ ਕਿ ਮੈਂ ਤਾਂ ਅੱਗੇ ਹੀ ਬੈਠਣਾ ਹੈ ਜਦੋਂਕਿ ਸੇਵਾਦਾਰ ਮਨ੍ਹਾ ਕਰਦੇ ਰਹਿੰਦੇ ਅਸੀਂ ਅਜਿਹਾ ਕਰਦੇ ਸੀ ਸਤਿਗੁਰੂ ਸਾਨੂੰ ਨਾ ਦੇਖੇ ਤਾਂ ਕੋਈ ਗੱਲ ਨਹੀਂ, ਅਸੀਂ ਸਤਿਗੁਰੂ ਨੂੰ ਸਿੱਧਾ ਵੇਖੀਏ ਵਿਚਾਲੇ ਕੋਈ ਨਾ ਆਵੇ ਭਾਵੇਂ ਸਭ ਤੋਂ ਪਿੱਛੇ ਕਿਉਂ ਨਾ ਬੈਠਣਾ ਪਵੇ ਇੱਕ ਕੋਨਾ ਦੇਖਦੇ  ਕਿ ਇੱਥੋਂ ਫੋਕਸ ਹੋਵੇਗਾ ਤਾਂ ਬਿਲਕੁਲ ਉੱਥੇ ਜਚ ਕੇ ਬੈਠ ਜਾਂਦੇ ਇੱਕ ਪਲ ਵੀ ਅਜ਼ਾਈ ਨਹੀਂ ਹੁੰਦਾ ਸੂਤ ਦਾ ਧਾਗਾ ਬੰਨ੍ਹ ਦਿੰਦੇ ਤਾਂ ਉਸਨੂੰ ਵੀ ਟਚ ਨਾ ਕਰੋ ਇਹ ਹੈ ਸਤਿਸੰਗੀ ਤੇ ਮਾਲਕ ਦਾ ਪਿਆਰਾ ਉਸਨੂੰ ਦਬਾ ਲਿਆ ਹੇਠੋਂ ਵੇਖਿਆ ਉਪਰੋਂ ਵੇਖਿਆ ਤਾਂ ਇਹ ਕੀ ਭਗਤੀ ਵੱਡੀ ਹੋ ਜਾਵੇਗੀ ਇਸ ਨਾਲ ਦਰਸ਼ਨ ਕਰਕੇ ਕੁਝ ਜ਼ਿਆਦਾ ਲੁੱਟ ਲਓਗੇ ਰੂਹਾਨੀਅਤ ‘ਚ ਇੱਕ ਚੀਜ਼ ਦੀ ਭਗਤੀ ਹੈ ਦ੍ਰਿੜ ਯਕੀਨ ਤੇ ਬਚਨ ਨੂੰ ਮੰਨਣਾ
ਗੁਰੂ ਨੂੰ ਮੰਨਦੇ ਹਨ ਪਰ ਗੁਰੂ ਦੀ ਨਹੀਂ ਮੰਨਦੇ ਤਾਂ ਖੁਸ਼ੀਆਂ ਕਿਵੇਂ ਮਿਲਣਗੀਆਂ ਦ੍ਰਿੜ ਯਕੀਨ ਰੱਖੋ ਜੇਕਰ ਤੁਸੀਂ ਫ਼ਕੀਰ ‘ਤੇ ਦ੍ਰਿੜ ਯਕੀਨ ਰੱਖਦੇ ਹੋ ਤਾਂ ਅੱਲ੍ਹਾ ਰਾਮ ‘ਤੇ ਯਕੀਨ ਰੱਖਦੇ ਹੋ ਕਿਉਂਕਿ ਫ਼ਕੀਰ ਗੱਲ ਹੀ ਰਾਮ ਦੀ ਸੁਣਾਉਂਦਾ ਹੈ ਫ਼ਕੀਰ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਪਰ ਜੋ ਚੀਜ਼ਾਂ ਗਲਤ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਤੁਸੀਂ ਕਰਮਾਂ ਦੀ ਮਾਰ ਸਹਿਦੇ ਰਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਅਜਿਹਾ ਤਾਂ ਕੁਝ ਮੈਂ ਕੀਤਾ ਹੀ ਨਹੀਂ ਅਜਿਹੀਆਂ ਚੀਜ਼ਾਂ ਤੁਸੀਂ ਅਣਜਾਣੇ ‘ਚ ਪਤਾ ਨਹੀਂ ਕਿੰਨਾ ਕੁਝ ਕਰ ਜਾਂਦੇ ਹੋ ਤੁਸੀਂ ਸੋਚਣਾ ਕਿ ਤੁਸੀਂ ਕਿੰਨਾ ਕੁਝ ਕੀਤਾ ਹੈ ਤਾਂ ਆਪਣੇ ਆਪ ਹੀ ਪਤਾ ਚੱਲ ਜਾਵੇਗਾ ਫ਼ਕੀਰ ਦੱਸੇਗਾ ਉਦੋਂ ਹੀ ਪਤਾ ਚੱਲੇਗਾ ਨਾ ਸ਼ੀਸ਼ਾ ਦੇਖੋਗੇ  ਤਾਂ ਹੀ ਮੂੰਹ ਦਾ ਪਤਾ ਚੱਲਦਾ ਹੈ ਨਾ ਕਿ ਕੀ ਹੈ? ਤਾਂ ਫ਼ਕੀਰ ਸ਼ੀਸ਼ੇ ਦੀ ਤਰ੍ਹਾਂ ਹੁੰਦਾ ਹੈ ਤੇ ਦਿਖਾ ਦਿੰਦਾ ਹੈ ਕਿ ਗਲਤੀ ਕੀ ਹੁੰਦੀ ਹੈ? ਤੇ ਸੱਚ ਕੀ ਹੁੰਦਾ ਹੈ? ਸੱਚ ਇਹੀ ਹੈ ਕਿ ਨੇਕੀ ਕਰੋ ਭਲਾ ਕਰੋ ਸਭ ਲਈ ਭਲਾ ਸੋਚੋ ਕਦੇ ਕਿਸੇ ਦਾ ਬੁਰਾ ਨਾ ਕਰੇ ਹਮੇਸ਼ਾ ਸਤਿਗੁਰੂ ਮੌਲਾ ਤੋਂ ਉਸਦੀ ਕ੍ਰਿਪਾ ਮੰਗੋ ਹੰਕਾਰ ਨਾ ਕਰੋ, ਦੀਨਤਾ ਨਿਮਰਤਾ ਰੱਖੋ ਤਾਂ ਝੋਲੀਆਂ ਭਰ ਦਿੰਦਾ ਹੈ, ਕੋਈ ਕਮੀ ਨਹੀਂ ਆਉਣ ਦਿੰਦਾ ਭਗਵਾਨ ਇਹ ਵੀ ਯਾਦ ਰੱਖੋ ਕਿ ਉਹ ਹਰ ਕਿਸੇ ਨੂੰ ਹਰ ਸਮੇਂ ਦੇਖ ਰਿਹਾ ਹੈ ਤੁਸੀਂ ਕੀ ਕਰਦੇ ਰਹਿੰਦੇ ਹੋ? ਤੁਸੀਂ ਕੀ ਕਰਨਾ ਚਾਹੁੰਦੇ ਹੋ? ਇਹ ਉਹ ਸਭ ਜਾਣਦਾ ਹੈ ਪਰ ਰੋਕਦਾ ਇਸ ਲਈ ਨਹੀਂ ਕਿ ਉਹ ਬਚਨਾਂ ‘ਚ ਬੱਝਿਆ ਹੈ ਤੁਸੀਂ ਜੇਕਰ ਸਿਮਰਨ ਕਰਦੇ ਹੋ ਭਗਤੀ ਕਰਦੇ ਹੋ ਤਾਂ ਅੰਦਰ ਤੋਂ ਵੀ ਰੋਕੇਗਾ ਤੇ ਬਾਹਰ ਤੋਂ ਵੀ ਫ਼ਕੀਰ ਤੁਹਾਨੂੰ ਦੁਬਾਰਾ ਜ਼ਰੂਰ ਰੋਕੇਗਾ ਤੇ ਤੁਹਾਨੂੰ ਸਮਝ ਆ ਜਾਵੇਗੀ ਕਿ ਹਾਂ ਮੈਨੂੰ ਰੋਕਿਆ ਜਾ ਰਿਹਾ ਹੈ ਮੈਨੂੰ ਇਹ ਕੰਮ ਨਹੀਂ ਕਰਨਾ ਤੇ ਤੁਸੀਂ ਛੱਡ ਦਿਓਗੇ ਜਿਨ੍ਹਾਂ ਲੋਕਾਂ ਦੀ ਅੱਖ ਨਹੀਂ ਬਣੀ ਉਹ ਅਕੜੇ ਹੋਏ ਹਨ ਤੇ ਅਕੜ ਜਾਂਦੇ ਹਨ ਕਿ ਅੱਛਾ ਮੈਨੂੰ ਕਿਹਾ ਹੈ ਇਹ ਨਹੀਂ ਪਤਾ ਕਿ ਜੇਕਰ ਤੁਸੀਂ ਮੰਨ ਜਾਓ ਤਾਂ ਪਰਿਵਾਰਾਂ ਦਾ ਵੀ ਭਲਾ ਹੋ ਜਾਵੇ ਨਾ ਮੰਨੋ ਤਾਂ ਤੁਸੀਂ ਆਪਣੇ ਕਰਮਾ ਦਾ ਬੋਝ ਉਠਾਉਂਦੇ ਰਹੋ ਉਹ ਨਹੀਂ ਕਟਦਾ ਬਚਨ ਮੰਨੋ ਪਹਾੜ ਤੋਂ ਕੰਕਰ ਬਣੇ ਤੇ ਨਾ ਮੰਨੋ ਤਾਂ ਪਹਾੜ ਦੇ ਪਹਾੜ ਉਠਾਉਂਦੇ ਰਹੋ ਤਾਂ ਉਹ ਦੁਖ ਨੂੰ ਖ਼ਤਮ ਕਰਦਾ ਹੈ ਵਧਾਉਂਦਾ ਨਹੀਂ ਹੈ ਬਿਲਕੁਲ ਖਤਮ ਕਰ ਸਕਦਾ ਹੈ ਜੇਕਰ ਸੌ ਫੀਸਦੀ ਬਚਨ ਮੰਨ ਲਓ ਤੁਸੀਂ ਤਾਂ ਮਰਜੀ ਦੇ ਮਾਲਕ ਹੋ ਤੁਸੀਂ ਕੋਈ ਪਸ਼ੂ ਤਾਂ ਹੋ ਨਹੀਂ ਕਿ ਸੰਗਲ ਬੰਨ੍ਹ ਦਿਓ  ਤੁਹਾਡਾ ਜੋ ਦਿਲ ਕਰੇ ਕਰੋ ਪਰ ਫ਼ਕੀਰ ਜੋ ਕਹਿੰਦਾ ਹੈ ਜੇਕਰ ਉਸ ਨੂੰ ਸੁਣ ਕੇ ਅਮਲ ਕਰ ਲੈਂਦੇ ਹੋ ਤਾਂ ਜ਼ਿੰਦਗੀ ‘ਚ ਬਹਾਰਾਂ ਆ ਜਾਂਦੀਆਂ ਹਨ ਖੁਸ਼ੀਆਂ ਨਾਲ ਮਾਲਾਮਾਲ ਜ਼ਰੂਰ ਹੋਓਗੇ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਹੋਵੇਗੇ ਸਮਾਂ ਲੱਗ ਜਾਂਦਾ ਹੈ ਕਈ ਵਾਰ ਸਮਝਣ ‘ਚ ਫ਼ਰਕ ਹੁੰਦਾ ਹੈ ਸੋ ਸਾਡਾ ਫਰਜ਼ ਤੁਹਾਨੂੰ ਰਸਤਾ ਦਿਖਾਉਣਾ ਹੈ ਤੁਸੀਂ ਮੰਨ ਲਓ ਤਾਂ ਫਾਇਦਾ ਨਾ ਮੰਨੋ ਪਰਮਾਤਮਾ ਅੱਗੇ ਪ੍ਰਾਰਥਨਾ ਹੈ ਹੈ ਕਿ ਤਾਂ ਵੀ ਫਾਇਦਾ ਹੋਵੇ

ਪ੍ਰਸਿੱਧ ਖਬਰਾਂ

To Top