Breaking News

ਆਪ ਨੇ ਚਲਾਈ ‘ਸੁਖਬੀਰ ਦੀ ਗੱਪ, ਆਪ ਦਾ ਸੱਚ’ ਮੁਹਿੰਮ

ਅਸ਼ਵਨੀ ਚਾਵਲਾ ਚੰਡੀਗੜ੍ਹ,
ਆਮ ਆਦਮੀ ਪਾਰਟੀ ਵੱਲੋਂ ‘ਸੁਖਬੀਰ ਦੀ ਗੱਪ, ਆਪ ਦਾ ਸੱਚ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਹਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਉਮੀਦਵਾਰ ਸੁਖਬੀਰ ਬਾਦਲ ਅਤੇ ਅਕਾਲੀ ਮੰਤਰੀਆਂ ਵੱਲੋਂ ਲਗਾਏ ਗਏ ਨੀਂਹ ਪੱਥਰਾਂ ਸਣੇ ਕੀਤੇ ਗਏ ਪੁਰਾਣੇ ਵਾਅਦਿਆਂ ਦਾ ਖ਼ੁਲਾਸਾ ਕਰਕੇ ਭੰਡੀ ਪ੍ਰਚਾਰ ਕਰਨਗੇ ਇਸ ਦਾ ਮਕਸਦ ਪੰਜਾਬ ਦੇ ਵੋਟਰਾਂ ਨੂੰ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਝੂਠੇ ਵਾਅਦਿਆਂ ਤੋਂ ਜਾਣੂੰ ਕਰਵਾਉਣਾ ਹੈ
ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਹਮੇਸ਼ਾ ਹੀ ਚੋਣਾਂ ਦੇ ਨੇੜੇ ਆਉਂਦੇ ਸਾਰ ਸੁਖਬੀਰ ਬਾਦਲ ਵੱਲੋਂ ਨੀਂਹ ਪੱਥਰ ਲਗਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਲੱਗੇ ਨੀਂਹ ਪੱਥਰਾਂ ਨੂੰ ਵਿਕਾਸ ਕਾਰਜ ਅਜੇ ਤੱਕ ਨਸੀਬ ਨਹੀਂ ਹੋਏ ਹਨ, ਜਦੋਂ ਕਿ ਸੁਖਬੀਰ ਬਾਦਲ ਨੇ ਮੁੜ ਤੋਂ ਨੀਂਹ ਪੱਥਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ।
ਜਿਸ ਕਾਰਨ ਆਮ ਆਦਮੀ ਪਾਰਟੀ ਨੇ ਇਹ ਫ਼ੈਸਲਾ ਲਿਆ ਹੈ ਕਿ ‘ਸੁਖਬੀਰ ਦੀ ਗੱਪ, ਆਪ ਦਾ ਸੱਚ’ ਮੁਹਿੰਮ ਦੇ ਤਹਿਤ ਆਮ ਆਦਮੀ ਪਾਰਟੀ ਹਰ ਹਲਕੇ ਵਿੱਚ ਲੋਕਾਂ ਨੂੰ ਸੱਚਾਈ ਤੋਂ ਜਾਣੂੰ ਕਰਵਾਏਗੀ
ਉਨ੍ਹਾਂ ਦੱਸਿਆ ਕਿ ਬੰਗਾ-ਨਵਾਂਸ਼ਹਿਰ ਰੋਡ ‘ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਚਹੁੰ ਮਾਰਗੀ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ, ਜਦੋਂ ਕਿ ਇਸ ਪ੍ਰੋਜੈਕਟ ਦਾ ਸਰਕਾਰੀ ਰਿਕਾਰਡ ਵਿੱਚ ਕੁਝ ਵੀ ਨਹੀਂ ਮਿਲਦਾ। ਜੰਗਲਾਤ ਵਿਭਾਗ ਤੋਂ ਇਕੱਤਰ ਜਾਣਕਾਰੀ ਅਨੁਸਾਰ ਸੜਕ ਨੂੰ ਚੌੜਾ ਕਰਨ ਤੋਂ ਪਹਿਲਾਂ ਕੱਟੇ ਜਾਣ ਵਾਲੇ ਦਰੱਖਤਾਂ ਸਬੰਧੀ ਅਜੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੁਖਬੀਰ ਬਾਦਲ ਦਾ ਇਹ ਪ੍ਰੋਜੈਕਟ ਉਹਦੀ ਗੱਪ ਤੋਂ ਵੱਧ ਕੁੱਝ ਨਹੀਂ ਹੈ।

ਪ੍ਰਸਿੱਧ ਖਬਰਾਂ

To Top