Breaking News

‘ਆਪ’ ਵੱਲੋ ਪੰਜ ਹੋਰ ਉਮੀਦਵਾਰਾਂ ਦਾ ਐਲਾਨ

AAp

–ਨਕੋਦਰ ਤੇ ਬੱਲੂਆਣਾ ਹਲਕਿਆਂ ਤੋਂ ਬਦਲੇ ਉਮੀਦਵਾਰ
ਸੱਚ ਕਹੂੰ ਨਿਊਜ਼
ਚੰਡੀਗੜ੍ਹ, 4 ਦਸੰਬਰ
ਆਮ ਆਦਮੀ ਪਾਰਟੀ ਨੇ ਅੱਜ ਆਪਣੀ 6 ਵੀਂ ਸੂਚੀ ਜਾਰੀ ਕਰਦਿਆਂ 5 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਪਾਰਟੀ ਵੱਲੋਂ ਹੁਣ ਤੱਕ ਕੁੱਲ 98 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ
ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਪਾਰਟੀ ਵੱਲੋਂ ਪੱਟੀ ਤੋਂ ਰਣਜੀਤ ਸਿੰਘ ਚੀਮਾ, ਸੰਗਰੂਰ ਤੋਂ ਦਿਨੇਸ਼ ਬਾਂਸਲ, ਰਾਜਪੁਰਾ ਤੋਂ ਆਸ਼ੂਤੋਸ਼ ਜੋਸ਼ੀ, ਰਾਮੁਪਰਾ ਫੂਲ ਤੋਂ ਮਨਜੀਤ ਸਿੰਘ ਸਿੱਧੂ ਅਤੇ ਜਲੰਧਰ ਕੈਂਟ ਤੋਂ ਹਰਕ੍ਰਿਸ਼ਨ ਸਿੰਘ ਵਾਲੀਆ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਨਕੋਦਰ ਤੇ ਬੱਲੂਆਣਾ ਤੋਂ ਆਪਣੇ ਉਮੀਦਵਾਰ ਬਦਲ ਦਿੱਤੇ ਗਏ ਹਨ ਵੜੈਚ ਨੇ ਦੱਸਿਆ ਕਿ ਨਕੋਦਰ ਹਲਕੇ ਤੋਂ ਉਮੀਦਵਾਰ ਤੇ ਐੱਨਆਰਆਈ ਵਿੰਗ ਪ੍ਰਧਾਨ ਜਗਤਾਰ ਸਿੰਘ ਸੰਘੇੜਾ ਨੂੰ ਐੱਨਆਰਆਈ ਵਿੰਗ ਦੇ ਨਾਲ-ਨਾਲ ਕੁਝ ਹੋਰ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਇਸ ਲਈ ਨਕੋਦਰ ਹਲਕੇ ਤੋਂ ਜਗਤਾਰ ਸਿੰਘ ਸੰਘੇੜਾ ਦੀ ਜਗ੍ਹਾ ਸਰਵਣ ਸਿੰਘ ਹੇਅਰ ਪਾਰਟੀ ਉਮੀਦਵਾਰ ਹੋਣਗੇ ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਉਮੀਦਵਾਰ ਗਿਰੀਰਾਜ ਰਜੌਰਾ ਦੇ ਢਿੱਲੇ ਚੋਣ ਪ੍ਰਚਾਰ ਕਾਰਨ ਉਨ੍ਹਾਂ ਦੀ ਟਿਕਟ ਬਦਲਦਿਆਂ ਬੱਲੂਆਣਾ ਤੋਂ ਸਿਮਰਜੀਤ ਸਿੰਘ ਨੂੰ ਟਿਕਟ ਦਿੱਤੀ ਗਈ ਹੈ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top