ਪੰਜਾਬ

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

kisan suicide

ਸੱਚ ਕਹੂੰ ਨਿਊਜਸ੍ਰੀ ਗੋਇੰਦਵਾਲ ਸਾਹਿਬ 
ਸੂਬੇ ਦੇ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਕਰਜੇ ਦੀ ਮਾਰ ਹੇਠ ਆਏ ਸਥਾਨਕ ਕਸਬੇ ਦੇ ਇੱਕ ਕਿਸਾਨ ਵੱਲੋਂ ਅੱਜ ਦੁਪਹਿਰ ਸਮੇਂ ਘਰ ਦੇ ਅੰਦਰ ਕਮਰੇ ਦੀ ਛੱਤ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਈ ਸਮਾਚਾਰ ਮਿਲਿਆ ਹੈ।ਇਸ ਸਬੰਧੀ ਮੌਕੇ ‘ਤੇ ਜਾ ਕੇ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਕਿਸਾਨ ਬਲਕਾਰ ਸਿੰਘ ਪੁੱਤਰ ਦਰਸ਼ਨ ਸਿੰਘ ਉਮਰ 40 ਸਾਲ ਦੀ ਜ਼ਮੀਨ ਕੁਝ ਸਮਾਂ ਪਹਿਲਾਂ ਦਰਿਆ ਬਿਆਸ ਦੀ ਮਾਰ  ਹੇਠ ਆ ਗਈ ਸੀ।ਜਿਸ ਕਾਰਨ ਉਸ ਉਪਰ ਬੈਂਕ ਅਤੇ ਆੜ੍ਹਤੀਆਂ ਦਾ ਕਰਜਾ ਚੜ੍ਹ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਉਸਦੇ ਘਰ ਦੇ ਕਮਰੇ ਦੀ ਛੱਤ ਵੀ ਡਿੱਗ ਗਈ।ਕਰਜੇ ਦੇ ਬੋਝ ਅਤੇ ਘਰ ਦੀ ਮਾੜੀ ਹਾਲਤ ਕਾਰਨ ਉਹ ਪਿਛਲੇ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਜਿਸ ਦੇ ਚਲਦਿਆਂ ਅੱਜ ਦੁਪਹਿਰ ਦੇ ਸਮੇਂ ਜਦੋਂ ਉਹ ਘਰ ਵਿੱਚ ਇਕੱਲਾ ਸੀ ਤਾਂ ਉਸ ਨੇ ਕਮਰੇ ਦੀ ਛੱਤ ਨਾਲ ਰੱਸੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ।ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵੱਲੋਂ ਮੌਕੇ ‘ਤੇ ਪੁੱਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top