Breaking News

ਆਰਬੀਆਈ ਜਾਰੀ ਕਰੇਗਾ 20 ਤੇ 50 ਰੁਪਏ ਦੇ ਨਵੇਂ ਨੋਟ, ਚੱਲਣਗੇ ਪੁਰਾਣੇ ਵੀ

ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ ਨੇ 500 ਤੇ 2000 ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਤੋਂ ਬਾਅਦ ਹੁਣ 20 ਅਤੇ 50 ਰੁਪਏ ਦੇ ਨਵੇਂ ਨੋਟਾਂ ਨੂੰ ਛਾਪਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਨੋਟਾਂ ਨੂੰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਆਰਬੀਆਈ ਦੀ ਵੈੱਬਸਾਈਟ ‘ਤੇ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ 50 ਰੁਪਏ ਦੇ ਨੋਟ 2005 ਦੀ ਮਹਾਤਮਾ ਗਾਂਧੀ ਸੀਰੀਜ਼ ‘ਚ ਛਾਪੇ ਜਾਣਗੇ। 50 ਰੁਪਏ ਦੇ ਇਸ ਨਵੇਂ ਨੋਟ ਦੇ ਦੋਵੇਂ ਨੰਬਰ ਪੈਨਲ ‘ਚ ਕੋਈ ਇਨਸੇਟ ਲੇਟਰ ਨਹੀਂ ਹੋਵੇਗਾ। ਆਰਬੀਆਈ ਮੁਤਾਬਕ 20 ਅਤੇ 50 ਰੁਪਏ ਦੇ ਨਵੇਂ ਨੋਟਾਂ ਨੂੰ ਜਾਰੀ ਕੀਤੇ ਜਾਣ ਦੇ ਬਾਵਜ਼ੂਦ ਪੁਰਾਣੇ ਨੋਟ ਪਹਿਲਾਂ ਵਾਂਗ ਹੀ ਚੱਲਣਗੇ।

ਪ੍ਰਸਿੱਧ ਖਬਰਾਂ

To Top