Breaking News

ਆਰਬੀਆਈ ਨੇ ਵਾਪਸ ਲਈਆਂ ਪੰਜ ਹਜ਼ਾਰ ਤੋਂ ਵੱਧ ਰਾਸ਼ੀ ਜਮ੍ਹਾ ਦੀਆਂ ਸ਼ਰਤਾਂ

ਮੁੰਬਈ। ਰਿਜ਼ਰਵ ਬੈਂਕ ਨੇ ਬੰਦ ਕੀਤੇ ਜਾ ਚੁੱਕੇ ਪੁਰਾਣੇ ਨੋਟਾਂ ਨੂੰ 19 ਦਸੰਬਰ ਤੋਂ 30 ਦਸੰਬਰ ਦਰਮਿਆਨ ਜਮ੍ਹਾ ਕਰਵਾਉਣ ਲਈ ਲਾਈਆਂ ਗਈਆਂ ਸਖ਼ਤ ਸ਼ਰਤਾਂ ਦੋ ਦਿਨਾਂ ਬਾਅਦ ਹੀ ਵਾਪਸ ਲੈ ਲਈਆਂ ਹਨ।
ਹੁਣ ਕੇਵਾਈਸੀ ਵਾਲੇ ਖਾਤਿਆਂ ‘ਚ ਬਿਨਾਂ ਕਿਸੇ ਪੁੱਛਗਿੱਛ ਦੇ ਕਿੰਨੀ ਵੀ ਰਕਮ ਜਮ੍ਹਾ ਕਰਵਾਈ ਜਾ ਸਕੇਗੀ।
ਕੇਂਦਰੀ ਬੈਂਕ ਨੇ ਅੱਜ ਇੱਕ ਨਵੇਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਹੁਣ ਇਹ ਸ਼ਰਤਾਂ ਆਪਣੇ ਗਾਹਕਾਂ ਨੂੰ ਜਾਨੋ ਪੂਰਾ ਕਰ ਚੁੱਕੇ ਖਾਤਿਆਂ ‘ਤੇ ਲਾਗੂ ਨਹੀਂ ਹੋਣਗੀਆਂ।

ਪ੍ਰਸਿੱਧ ਖਬਰਾਂ

To Top