Breaking News

ਇਲੈਕਟ੍ਰਾਲ ਕਾਲਜ ਨੇ ਟਰੰਪ ਦੇ ਰਾਸ਼ਟਰਪਤੀ ਬਣਨ ਦੀ ਪੁਸ਼ਟੀ ਕੀਤੀ

ਵਾਸ਼ਿੰਗਟਨ। ਅਮਰੀਕਾ ਦੇ ਇਲੈਕਟ੍ਰਾਲ ਕਾਲਜ ਨੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਸ਼ ਦਾ 45ਵਾਂ ਰਾਸ਼ਟਰਪਤੀ ਚੁਣੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ।
70 ਸਾਲਾ ਟਰੰਪ ਨੂੰ ਅਧਿਕਾਰਕ ਜਿੱਤ ਲਈ ਇਲੈਕਟ੍ਰਾਲ ਕਾਲਜ ਦੇ ਜਰੂਰੀ 270 ਵੋਟਾਂ ਦੀ ਲੋੜ ਸੀ ਜੋ ਉਨ੍ਹਾਂ ਨੂੰ ਮਿਲ ਗਈਆਂ ਹਨ ਤੇ ਹੁਣ ਉਨ੍ਹਾਂ ਦੇ ਵਾਈਟ ਹਾਊਸ ਜਾਣ ਦਾ ਰਾਹ ਪੂਰੀ ਤਰ੍ਹਾਂ ਪੱਧਰਾ ਹੋ ਗਿਆ ਹੈ।
ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਤੋਂ ਚੋਣ ਜਿੱਤਣ ਤੋਂ ਛੇ ਹਫ਼ਤਿਆਂ ਬਾਅਦ ਟਰੰਪ ਨੂੰ ਇਲੈਕਟ੍ਰਾਲ ਕਾਜਲ ਦੇ 538 ਵੋਟਾਂ ‘ਚੋਂ 270 ਵੋਟਾਂ ਦੀ ਲੋੜ ਸੀ।

ਪ੍ਰਸਿੱਧ ਖਬਰਾਂ

To Top