Uncategorized

ਇੰਗਲੈਂਡ ਦੀਆਂ 477 ਦੌੜਾਂ, ਭਾਰਤ ਦੀ ਠੋਸ ਸ਼ੁਰੂਆਤ

ਏਜੰਸੀ ਚੇਨੱਈ,  ਮੋਇਨ ਅਲੀ (146) ਦੇ ਸੈਂਕੜੇ ਤੋਂ ਬਾਅਦ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਲਿਆਮ ਡਾਸਨ (ਨਾਬਾਦ
66) ਅਤੇ ਆਦਿਲ ਰਾਸ਼ਿਦ (60) ਦੇ ਅਰਧ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੇ ਭਾਰਤ ਖਿਲਾਫ਼ ਪੰਜਵੇਂ ਟੈਸਟ ਦੇ ਦੂਜੇ ਦਿਨ ਅੱਜ ਪਹਿਲੀ ਪਾਰੀ ‘ਚ 477 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ ਭਾਰਤ ਨੇ ਇਸਦੇ ਜਵਾਬ ‘ਚ ਸਟੰਪ ਤੱਕ ਬਿਨਾਂ ਕੋਈ ਵਿਕਟ
ਗਵਾਏ 60 ਦੌੜਾਂ ਬਣਾ ਲਈਆਂ ਲੋਕੇਸ਼ ਰਾਹੁਲ 68 ਗੇਂਦਾਂ ‘ਚ 3 ਚੌਕਿਆਂ ਦੀ ਮੱਦਦ ਨਾਲ 30 ਦੌੜਾਂ ਬਣਾ ਅਤੇ ਵਿਕਟਕੀਪਰ ਬੱਲੇਬਾਜ਼
ਪਾਰਥਿਵ ਪਟੇਲ 52 ਗੇਂਦਾਂ ‘ਚ 2 ਚੌਕਿਆਂ ਦੀ ਮੱਦਦ ਨਾਲ 29 ਦੌੜਾਂ ਬਣਾਂ ਕੇ ਕ੍ਰੀਜ਼ ‘ਤੇ ਹਨ ਰੈਗੂਲਰ ਓਪਨਰ ਮੁਰਲੀ ਵਿਜੈ ਨੂੰ ਫਿਲਡਿੰਗ
ਦੌਰਾਨ ਮੋਢੇ ‘ਚ ਸੱਟ ਲੱਗੀ ਜਿਸ ਕਾਰਨ ਉਹ ਓਪਨਿੰਗ ਕਰਨ ਨਹੀਂ ਉੱਤਰੇ ਵਿਜੈ ਦੀ ਜਗ੍ਹਾ ਪਾਰਥਿਵ ਨੇ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲੀ
ਪਾਰਥਿਵ ਨੇ ਮੋਹਾਲੀ ‘ਚ ਤੀਜੇ ਟੈਸਟ ‘ਚ ਓਪਨਿੰਗ ਕੀਤੀ ਸੀ ਭਾਰਤ ਹਾਲੇ ਇੰਗਲੈਂਡ ਦੇ ਸਕੋਰ ਤੋਂ 417 ਦੌੜਾਂ ਪਿੱਛੇ ਹੈ ਇੰਗਲੈਂਡ ਦੀ ਪਹਿਲੀ ਪਾਰੀ ਟੀ-ਬ੍ਰੇਕ ਤੋਂ ਬਾਅਦ 157.2 ਓਵਰਾਂ ‘ਚ 477 ਦੌੜਾਂ ‘ਤੇ ਸਿਮਟੀ ਮਹਿਮਾਨ ਟੀਮ ਦੀ ਪਾਰੀ ‘ਚ ਮੋਇਨ ਅਲੀ ਨੇ 146 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਜੋ ਰੂਟ (88), ਡਾਸਨ (ਨਾਬਾਦ 66) ਅਤੇ ਰਾਸ਼ਿਦ (60) ਨੇ ਅਰਧ ਸੈਂਕੜੇ ਬਣਾਏ ਇੰਗਲੈਂਡ ਨੇ ਲੰਚ ਤੋਂ ਬਾਅਦ
ਸੈਸ਼ਨ ‘ਚ 125 ਦੌੜਾਂ ਜੋੜੀਆਂ ਭਾਰਤੀ ਗੇਂਦਬਾਜ਼ਾਂ ‘ਚ ਸਪਿੱਨਰ ਰਵਿੰਦਰ ਜਡੇਜਾ ਨੇ 106 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂਕਿ ਆਫ
ਸਪਿੱਨਰ ਅਸ਼ਵਿਨ ਕੁਝ ਮਹਿੰਗੇ ਸਾਬਤ ਹੋਏ ਅਤੇ 151 ਦੌੜਾਂ ‘ਤੇ 1 ਵਿਕਟ ਲੈ ਸਕੇ ਲੈੱਗ ਸਪਿੱਨਰ ਅਮਿਤ ਮਿਸ਼ਰਾ ਨੇ 87 ਦੌੜਾਂ ‘ਤੇ 1 ਵਿਕਟ ਲਈ ਉਨ੍ਹਾਂ ਨੇ ਇੰਗਲਿਸ਼ ਬੱਲੇਬਾਜ਼ ਜੈਕ ਬਾਲ (12) ਨੂੰ ਬੋਲਡ ਕਰਕੇ ਮਹਿਮਾਨ ਟੀਮ ਦੀ ਪਾਰੀ ਸਮੇਟੀ ਵਾਪਸੀ ਕਰ
ਰਹੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 42 ਦੌੜਾਂ ‘ਤੇ 2 ਵਿਕਟਾਂ ਅਤੇ ਉਮੇਸ਼ ਯਾਦਵ ਨੇ 73 ਦੌੜਾਂ ‘ਤੇ 2 ਵਿਕਟਾਂ ਲਈਆਂ ਇੰਗਲੈਂਡ ਨੇ ਸਵੇਰੇ ਲੰਚ ਤੱਕ 7 ਵਿਕਟਾਂ ‘ਤੇ 352 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਅੱਠਵੇਂ ਨੰਬਰ ਦੇ ਬੱਲੇਬਾਜ਼ ਲਿਆਮ ਸਨ ਅਤੇ ਨੌਵੇਂ ਨੰਬਰ ਦੇ ਬੱਲੇਬਾਜ਼ ਆਦਿਲ ਨੇ 41.3 ਓਵਰਾਂ ‘ਚ ਅੱਠਵੀਂ ਵਿਕਟ ਲਈ 108 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਇੰਗਲੈਂਡ ਨੂੰ 400 ਦੇ ਪਾਰ ਪਹੁੰਚਾ ਦਿੱਤਾ ਉਮੇਸ਼ ਯਾਦਵ ਨੇ ਫਿਰ ਇਸ ਸਾਂਝੇਦਰੀ ਨੂੰ ਤੋੜਦਿਆਂ ਆਦਿਲ ਨੂੰ ਵਿਕਟਕੀਪਰ ਪਾਰਥਿਵ ਪਟੇਲ ਹੱਥੋਂ ਕੈਚ
ਕਰਵਾਇਆ ਉਨ੍ਹਾਂ ਦੇ ਨਾਲ ਆਪਣੇ ਕਰੀਅਰ ਦਾ ਪਹਿਲਾ ਟੈਸਟ ਖੇਡ ਰਹੇ ਲਿਆਮ ਡਾਸਨ ਨੇ 66 ਦੌੜਾਂ ਦੀ ਪਾਰੀ ਖੇਡੀ ਅਤੇ ਨਾਬਾਦ ਪਵੇਲੀਅਨ ਪਰਤੇ ਇਸ ਤੋਂ ਬਾਅਦ ਸਟੁਅਰਟ ਬ੍ਰਾਡ ਨੇ 19 ਦੌੜਾਂ ਬਣਾਈਆਂ ਪਰ ਫਿਰ ਉਹ ਲੋਕੇਸ਼ ਰਾਹੁਲ ਦੇ ਸ਼ਾਨਦਾਰ ਥ੍ਰੋਅ ‘ਤੇ ਰਨ ਆਊਟ ਹੋ ਗਏ ਰਾਹੁਲ ਨੇ ਪਹਿਲਾਂ ਬਾਊਂਡਰੀ ਰੋਕੀ ਅਤੇ ਉਸ ਤੋਂ ਬਾਅਦ ਸਿੱਧਾ ਥ੍ਰੋਅ ਵਿਕਟਕੀਪਰ ਦੇ ਹੱਥਾਂ ‘ਚ ਸੁੱਟਿਆ ਬ੍ਰਾਡ ਤੀਜੀ
ਦੌੜ ਲੈਣ ਦੀ ਕੋਸ਼ਿਸ਼ ‘ਚ ਸੀ ਪਰ ਵਾਪਸ ਕ੍ਰੀਜ਼ ‘ਤੇ ਨਹੀਂ ਪਰਤ ਸਕੇ ਅਤੇ ਰਨ ਆਊਟ ਹੋ ਗਏ ਥੋੜੀ ਦੇਰ ਬਾਅਦ ਜੈਕ ਬੈਲ (12) ਵੀ ਮਿਸ਼ਰਾ ਦੀ ਗੇਂਦ ‘ਤੇ ਬੋਲਡ ਹੋ ਗਏ ਅਤੇ ਇੰਗਲੈਂਡ ਦੀ ਪਾਰੀ 477 ਦੌੜਾਂ ਦੇ ਸਕੋਰ ‘ਤੇ ਸਿਮਟ ਗਈ ਡਾਸਨ ਆਪਣੇ ਸ਼ੁਰੂਆਤੀ ਟੈਸਟ ‘ਚ ਨਾਬਾਦ 66 ਦੌੜਾਂ ਬਣਾ ਇੰਗਲੈਂਡ ਵੱਲੋਂ ਅੱਠਵੇਂ ਨੰਬਰ ‘ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਉਨ੍ਹਾਂ ਨੇ ਡੇਵਿਡ ਬ੍ਰੈਸਟੋ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ 1979 ‘ਚ ਭਾਰਤ  ਖਿਲਾਫ 59 ਦੌੜਾਂ ਬਣਾਈਆਂ ਸਨ ਡਾਸਨ ਅਤੇ ਰਾਸ਼ਿਦ ਦਰਮਿਆਨ ਅੱਠਵੀਂ ਵਿਕਟ ਦੀ 108 ਦੌੜਾਂ ਦੀ ਸਾਂਝੇਦਾਰੀ ਇਸ ਮੈਦਾਨ ‘ਤੇ ਇਸ ਵਿਕਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ ਇਸ ਤੋਂ ਪਹਿਲਾਂ ਇੰਗਲੈਂਡ ਨੇ ਸਵੇਰੇ ਆਪਣੀ ਪਾਰੀ ਦੀ ਸ਼ੁਰੂਆਤ 4 ਵਿਕਟਾਂ ‘ਤੇ 284 ਦੌੜਾਂ ਤੋਂ ਅੱਗੇ ਵਧਾਈ ਸੀ

ਪ੍ਰਸਿੱਧ ਖਬਰਾਂ

To Top