Breaking News

ਇੱਕ ਰੁਪੱਈਆ ਖ਼ਰਚ ਕਰਨ ਲਈ 10 ਲੋਕਾਂ ਤੋਂ ਪੁੱਛਣਾ ਪੈਂਦਾ ਹੈ : ਠਾਕੁਰ

ਨਵੀਂ ਦਿੱਲੀ | ਸੁਧਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਸ਼ਿਕੰਜੇ ‘ਚ ਫਸ ਚੁੱਕੇ ਦੁਨੀਆ ਦੇ ਸਭ ਤੋਂ ਅਮੀਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਅੱਜ ਇਹ ਸਥਿਤੀ ਹੋ ਗਈ ਹੈ ਕਿ ਉਸ ਇੱਕ ਰੁਪੱਈਆ ਖ਼ਰਚ ਕਰਨ ਲਈ 10 ਲੋਕਾਂ ਤੋਂ ਪੁੱਛਣਾ ਪੈਂਦਾ ਹੈ |
ਇਹ ਗੱਲਕਿਸੇ ਹੋਰ ਨੇ ਨਹੀਂ ਸਗੋਂ ਖੁਦ ਬੀਸੀਸੀਆਈ ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਕਹੀ ਹੈ |
ਠਾਕੁਰ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰੋ ਕੁਸ਼ਤੀ ਲੀਗ ਦੇ ਇੱਕ ਪ੍ਰੋਗਰਾਮ ਤੋਂ ਵੱਖਰੇ ਪ੍ਰੋਗਰਾਮ ‘ਚ ਗੱਲਬਾਤ ਕਰਦਿਆਂ ਕੁਝ ਕਟਾਸ਼ ਭਰੇ ਸ਼ਬਦਾਂ ‘ਚ ਕਿਹਾ ਕਿ ਅੱਜ ਕੱਲ੍ਹ ਸਾਨੂੰ ਇੱਕ ਰੁਪੱਈਆ ਖ਼ਰਚ ਕਰਨ ਲਈ 10 ਲੋਕਾਂ ਤੋਂ ਪੁੱਛਣਾ ਪੈਂਦਾ ਹੈ |

ਪ੍ਰਸਿੱਧ ਖਬਰਾਂ

To Top