Breaking News

ਈਜੀਐਸ ਅਧਿਆਪਕਾ ਵੱਲੋਂ ਸਲਫਾਸ ਖਾਕੇ ਖੁਦਕਸ਼ੀ ਦੀ ਕੋਸ਼ਿਸ਼

BathindaEGS

ਜਿਲ੍ਹਾ ਪ੍ਰਸ਼ਾਸ਼ਨ ਦੇ ਰੁੱਖੇ ਰਵਈਏ ਤੋਂ ਭੜਕੇ ਅਧਿਆਪਕ
ਅਸ਼ੋਕ ਵਰਮਾ ਬਠਿੰਡਾ, 
ਪੰਜਾਬ ਸਰਕਾਰ ਦੀ ਲਾਰਾ ਲਾਊ ਨੀਤੀ ਤੋਂ ਦੁਖੀ ਹੋਕੇ ਅੱਜ ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ-ਏ.ਆਈ.ਈ.-ਐਸ.ਟੀ.ਆਰ ਅਧਿਆਪਕ ਯੂਨੀਅਨ ਪੰਜਾਬ ਦੀ ਸੀਨੀਅਰ ਆਗੂ ਗਗਨ ਅਬੋਹਰ ਵੱਲੋਂ ਸਲਫਾਸ ਖਾਕੇ ਖੁਦਕਸ਼ੀ ਦੀ ਕੋਸ਼ਿਸ਼ ਨੂੰ ਅਧਿਆਪਕਾਂ  ਦੀ ਚੌਕਸੀ ਨੇ ਨਾਕਾਮ ਕਰ ਦਿੱਤਾ ਇਸ ਮੌਕੇ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਲੰਮਾਂ ਸਮਾਂ ਖਿੱਚ ਧੂਹ ਵੀ ਹੋਈ ਅਤੇ  ਪੁਲਿਸ ਸਲਫਾਸ ਦੀਆਂ ਖੋਹਣ ‘ਚ ਸਫਲ ਹੋ ਗਈ ਭੜਕੇ ਅਧਿਕਾਪਕਾਂ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ
ਗਗਨ ਅਬੋਹਰ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ 9 ਤਰੀਕ ਦੀ ਮੰਤਰੀ ਮੰਡਲ ਦੀ ਮੀਟਿੰਗ ‘ਚ ਉਨ੍ਹਾਂ ਦੇ ਹੱਕ ‘ਚ ਫੈਸਲਾ ਨਾ ਲਿਆ ਤਾਂ ਉਹ 10 ਤਰੀਕ ਨੂੰ ਬਠਿੰਡਾ ਵਿਖੇ ਗੁਪਤ ਐਕਸ਼ਨ ਕਰਨਗੇ ਜੋਕਿ ਸਫਲ ਕਰਕੇ ਵਿਖਾਇਆ ਜਾਏਗਾ ਗੌਰਤਲਬ ਹੈ ਕਿ ਯੂਨੀਅਨ ਨੇ ਐਲਾਨ ਕੀਤਾ ਸੀ ਕਿ ਜੇਕਰ ਪੰਜ ਤਰੀਕ ਦੀ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਉਹ 6 ਤਰੀਕ ਨੂੰ ਬਠਿੰਡਾ ‘ਚ ਆਤਮਦਾਹ ਕਰਨਗੇ   ਇਸ ਤੋਂ ਪਹਿਲਾਂ ਅੱਜ ਅਧਿਆਪਕਾਂ ਨੇ ਬਠਿੰਡਾ ਪ੍ਰਸ਼ਾਸ਼ਨ ਦਾ ਘਿਰਾਓ ਕੀਤਾ ਸੀ ਪਰ ਅਫਸਰਾਂ ਦੇ ਰੁੱਖੇ ਰਵਈਏ ਤੋਂ ਤੰਗ ਆਕੇ  ਇਹ ਲੋਕ ਰੋਸ ਮਾਰਚ ਦੀ ਸ਼ਕਲ ‘ਚ ਹਨੂੰਮਾਨ ਚੌਂਕ ਪੁੱਜ ਗਏ ਜਿੱਥੇ ਗਗਨ ਅਬੋਹਰ ਨੇ ਇਸ ਘਟਨਾਂ ਨੂੰ ਅੰਜਾਮ ਦੇ ਦਿੱਤਾ ਇਨ੍ਹਾਂ ਅਧਿਆਪਕਾਂ ਨੇ ਆਪਣੀਆਂ ਮੰਗਾਂ ਸਬੰਧੀ ਰੋਸ ਮੁਜਾਹਰੇ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ
ਇਸ ਮੌਕੇ ਆਪਣੇ  ਸੰਬੋਧਨ ਦੌਰਾਨ ਅਧਿਆਪਕ ਨੇਤਾ ਮਦਨ ਲਾਲ ਫਾਜਿਲਕਾ,ਗਗਨ ਅਬੋਹਰ, ਨੇ ਆਖਿਆ ਕਿ ਸਾਲ 2003 ਤੋਂ ਬੱਚਿਆਂ ਨੂੰ ਵਲੰਟੀਅਰ ਅਧਿਆਪਕਾਂ ਵਜੋਂ ਪੜ੍ਹਾਉਣ ਦੇ ਅਧਾਰ ਤੇ ਪੰਜਾਬ ਸਰਕਾਰ ਨੇ ਈ.ਟੀ.ਟੀ.ਕੋਰਸ ਕਰਵਾਇਆ ਸੀ ਕੋਰਸ ਤੋਂ ਬਾਅਦ ਸਰਕਾਰ ਨੇ ਰੈਗੂਲਰ ਕਰਨ ਦਾ ਜੋ ਵਾਅਦਾ ਕੀਤਾ ਸੀ ਉਹ ਵਫਾ ਨਹੀਂ ਹੋਇਆ ਹੈ ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀ ਵੱਸ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ ਹੈ ਆਗੂਆਂ ਦੇ ਭਾਸ਼ਣਾਂ ਤੋਂ ਬਾਅਦ ਇਹ ਅਧਿਆਪਕ ਹੱਲਾ ਬੋਲ ਕੇ ਰੋਸ ਮਾਰਚ ਕਰਦਿਆਂ ਮੁੱਖ ਸੜਕ ਵੱਲ ਹੋ ਤੁਰੇ ਤਾਂ ਪੁਲਿਸ ਵੱਲੋਂ  ਰੋਕਣ ਦੇ ਬਾਵਜੂਦ  ਪੁਲਿਸ ਮੁਲਾਜਮਾਂ ਨੂੰ ਮੂਹਰੇ ਲਾਈ ਰੱਖਿਆ ਅਤੇ ਚੌਂਕ ਜਾਮ ਕਰ ਦਿੱਤਾ ਜਿਸ ਕਾਰਨ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ   ਯੂਨੀਅਨ ਦੇ ਆਗੂ ਸੁਖਚੈਨ ਸਿੰਘ ਮਾਨਸਾ  ਦਾ ਕਹਿਣਾ ਸੀ ਕਿ ਉਹ ਕੁਰਬਾਨੀਆਂ ਦਾ ਰਾਹ ਨਹੀਂ ਭੁੱਲੇ ਹਨ ਇਸ ਲਈ ਸਰਕਾਰ ਉਨ੍ਹਾਂ ਦਾ ਸਿਦਕ ਪ੍ਰਖਣ ਦੀ ਥਾਂ ਮੰਗਾਂ ਮੰਨ ਕੇ ਮਹੌਲ ਨੂੰ ਸੁਖਾਵਾਂ ਕਰੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਉਹ ਸਰਕਾਰ ਨੂੰ ਵਖਤ ਪਾਉਣ ਵਾਲੀ ਕਾਰਵਾਈ ਕਰਨਗੇ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top