ਪੰਜਾਬ

ਈਜੀਐਸ ਵਲੰਟੀਅਰ ਵੱਲੋਂ ਅੱਗ ਲਾ ਕੇ ਖੁਦਕੁਸ਼ੀ ਦੀ ਕੋਸ਼ਿਸ

EGS

ਅੱਗ ਲੱਗਣ ਨਾਲ ਚਿਹਰੇ ‘ਤੇ ਗੰਭੀਰ ਜ਼ਖ਼ਮ ਹੋਏ
ਅਸ਼ੋਕ ਵਰਮਾ ਬਠਿੰਡਾ,  ਇੱਥੋਂ ਦੇ ਹਨੂੰਮਾਨ ਚੌਂਕ ਨੇੜੇ ਅੱਜ ਇੱਕ ਈਜੀਐੱਸ ਵਲੰਟੀਅਰ ਸਮਰਜੀਤ ਸਿੰਘ ਮਾਨਸਾ  ਨੇ  ਰੁਜ਼ਗਾਰਾਂ ਦੇ ਮਸਲਿਆਂ ਤੋਂ ਤੰਗ ਆ ਕੇ ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ
ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ-ਏ.ਆਈ.ਈ.-ਐਸ.ਟੀ.ਆਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅੱਜ ਜਦੋਂ ਸਰਕਾਰ ਦਾ ਪੁਤਲਾ ਸਾੜਿਆ ਜਾ ਰਿਹਾ ਸੀ ਤਾਂ ਇਹ ਨੌਜਵਾਨ ਆਪਣੇ ਉਪਰ ਪੈਟਰੋਲ ਛਿੜਕ ਕੇ ਅੱਗ ‘ਚ ਕੁੱਦ ਗਿਆ ਮੌਕੇ ‘ਤੇ ਹਾਜ਼ਰ ਪੁਲਿਸ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ ਪੁਲਿਸ
ਫੌਰੀ ਤੌਰ ‘ਤੇ ਇਸ ਨੌਜਵਾਨ ਨੂੰ ਆਪਣੀ ਗੱਡੀ ‘ਚ ਇਲਾਜ ਲਈ ਸਿਵਲ
ਈਜੀਐਸ ਵਲੰਟੀਅਰ ਵੱਲੋਂ….
ਹਸਪਤਾਲ ਲੈ ਕੇ ਗਈ ਅੱਗ ਕਾਰਨ ਉਸ ਦੇ ਚਿਹਰੇ ਤੇ ਗੰਭੀਰ ਜ਼ਖ਼ਮ ਆਏ ਹਨ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ
ਸਥਿਤੀ ਦਾ ਜਾਇਜ਼ਾ ਲੈਣ ਲਈ ਸਿਵਲ ਹਸਪਤਾਲ ‘ਚ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਡਾਕਟਰਾਂ ਨਾਲ ਕੀਤੀ ਕਥਿਤ ਬਦਸਲੂਕੀ ਤੇ ਡਾਕਟਰ ਭੜਕ ਗਏ ਅਤੇ ਵੀਰਵਾਰ ਨੂੰ ਹਸਪਤਾਲ ‘ਚ ਹੜਤਾਲ ਰੱਖਣ ਦਾ ਐਲਾਨ ਕਰ ਦਿੱਤਾ ਹੈ ਇਸ ਮਾਮਲੇ ‘ਚ ਸਿਵਲ ਪ੍ਰਸ਼ਾਸ਼ਨ ਦੀ ਭੂਮਿਕਾ ਵੀ ਕੋਈ ਚੰਗੀ ਨਹੀਂ ਰਹੀ ਹੈ ਇੱਕ ਸੀਨੀਅਰ ਮਹਿਲਾ ਅਧਿਕਾਰੀ ਉਦੋਂ ਹਸਪਤਾਲ ਆਏ ਜਦੋਂ ਸਮਰਜੀਤ ਨੂੰ ਰੈਫਰ ਕਰ ਦਿੱਤਾ ਗਿਆ ਸੀ ਇਸ ਵਰਤਾਰੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਵਿਆਪਕ ਪੱਧਰ ‘ਤੇ ਬੇਰੁਜ਼ਗਾਰੀ ਵਿੱਚ ਝੁਲਸਣ ਦਾ ਖ਼ੁਲਾਸਾ ਹੋ ਗਿਆ ਹੈ ਇਸ ਘਟਨਾ ਤੋਂ ਬਾਅਦ ਅਧਿਆਪਕਾਂ ‘ਚ ਰੋਸ ਫੈਲ ਗਿਆ ਹੈ ਜਿਸ ਨੂੰ ਦੇਖਦਿਆਂ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਅਧਿਆਪਕਾਂ  ਨੇ ਦੋਸ਼ ਲਾਇਆ ਕਿ ਨੌਕਰੀ ਰੈਗੂਲਰ ਕਰਨ ਲਈ ਉਹ ਵਾਰ-ਵਾਰ ਮੁੱਖ ਮੰਤਰੀ ਕੋਲ ਪਹੁੰਚ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਾ ਹੋਣ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ
ਗੌਰਤਲਬ ਹੈ ਕਿ ਸਮਰਜੀਤ ਸਿੰਘ ਮਾਨਸਾ ਸਮੇਤ ਤਿੰਨ ਅਧਿਆਪਕ ਪਿਛਲੇ ਕਰੀਬ ਡੇਢ ਮਹੀਨੇ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਬਠਿੰਡਾ ਦੇ ਵਿਚਕਾਰ ਜਲ ਘਰ ਦੀ ਟੈਂਕੀ ‘ਤੇ ਚੜ੍ਹੇ ਹੋਏ ਹਨ ਇੰਨ੍ਹਾਂ ਵੱਲੋਂ ਵਾਰ ਵਾਰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਜੇਕਰ ਉਨ੍ਹਾਂ ਦੀ ਮੰਗ ਨਾਂ ਮੰਨੀ ਗਈ ਤਾਂ ਉਹ ਆਤਮਦਾਹ ਕਰ ਲੈਣਗੇ ਕੁਝ ਦਿਨ ਪਹਿਲਾਂ ਈ.ਜੀ.ਐਸ ਅਧਿਆਪਕ ਗਗਨ ਅਬੋਹਰ ਵੱਲੋਂ ਸਲਫਾਸ ਖਾਣ ਤੋਂ ਅਧਿਆਪਕਾਂ ਦਾ ਗੁੱਸਾ ਭੜਕਿਆ ਹੋਇਆ ਸੀ ਪਿਛਲੇ ਦੋ ਤਿੰਨ ਦਿਨਾਂ ਦੌਰਾਨ ਪੁਲਿਸ ਵੱਲੋਂ ਆਮ ਲੋਕਾਂ ਤੇ ਅਧਿਆਪਕਾਂ ਵਿਚਕਾਰ ਟਾਕਰਾ ਕਰਵਾਉਣ ਦੀ ਨੀਤੀ ਨੇ ਬਲਦੀ ਤੇ ਤੇਲ ਪਾ ਦਿੱਤਾ
ਰੋਸ ਵਜੋਂ ਅੱਜ ਯੂਨੀਅਨ ਨੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਹੋਇਆ ਸੀ ਇਸੇ ਦੌਰਾਨ ਹਨੂੰਮਾਨ ਚੌਂਕ ਕੋਲ ਜਦੋਂ ਪੁਤਲੇ ਨੂੰ ਅੱਗ ਲਾਈ ਤਾਂ ਖਤਰਨਾਕ ਫੈਸਲਾ ਲਈ ਬੈਠਾ ਸਮਰਜੀਤ ਅੱਗ ‘ਚ ਕੁੱਦ ਗਿਆ ਜਦੋਂ ਸਮਰਜੀਤ ਨੂੰ ਅੱਗ ਨੇ ਲਪੇਟ ‘ਚ ਲਿਆ ਤਾਂ ਮਹਿਲਾ ਅਧਿਆਪਕਾਂ ਧਾਹਾਂ ਮਾਰ ਕੇ ਰੋਣ ਲੱਗੀਆਂ ਜਿੰਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਬੜੀ ਮੁਸ਼ਕਿਲ ਨਾਲ ਸੰਭਾਲਿਆ ਇਨ੍ਹਾਂ ਅਧਿਆਪਕਾਂ ਨੇ  ਭੁੱਬਾਂ ਮਾਰਦਿਆਂ ਕਿਹਾ ਕਿ ਹੁਣ ਉਹ ਕਿਹੜੇ ਖੂਹ ਵਿੱਚ ਪੈਂਦੇ, ਉਨ੍ਹਾਂ ਕੋਲ ਹੋਰ ਕੋਈ ਰਾਹ ਹੀ ਨਹੀਂ ਬਚਿਆ ਹੈ
ਪਤਾ ਲੱਗਿਆ ਹੈ ਕਿ ਇਸ ਮੌਕੇ ਹਾਜਰ ਥਾਣਾ ਕਨਾਲ ਕਲੋਨੀ ਦੇ ਇੰਚਾਰਜ ਰਜੇਸ਼ ਕੁਮਾਰ ਨੇ ਸਮਰਜੀਤ ਨੂੰ ਗੱਡੀ ‘ਚ ਪਾਇਆ ਤੇ ਹਸਪਤਾਲ ਲੈ ਕਏ ਹਸਪਤਾਲ ‘ਚ ਐਸ.ਐਸ.ਪੀ ਸੁਵਪਨ ਸ਼ਰਮਾਂ ਵੀ ਪੁੱਜੇ ਤੇ ਸਮਰਜੀਤ ਦਾ ਹਾਲ ਚਾਲ ਪੁੱਛਿਆ ਓਧਰ ਅਧਿਆਪਕ ਆਗੂਆਂ ਗਗਨ ਅਬੋਹਰ, ਸੁਖਚੈਨ ਸਿੰਘ ਮਾਨਸਾ ਆਦਿ ਨੇ ਇਸ ਕਾਂਡ ਲਈ ਪੰਜਾਬ ਸਰਕਾਰ ਨੂੰ ਜਿੰਮਵਾਰ ਕਰਾਰ ਦਿੱਤਾ ਹੈ
ਉਨ੍ਹਾਂ ਕਿਹਾ ਕਿ ਜਾਪਦਾ ਹੈ ਸਰਕਾਰ ਹੁਣ ਉਨ੍ਹਾਂ ਤੋਂ ਕੁਰਬਾਨੀ ਮੰਗਣ ਦੇ ਰਾਹ ਪੈ ਗਈ ਹੈ ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਐਸ.ਐਸ.ਪੀ. ਸੁਵਪਨ ਸ਼ਰਮਾਂ ਅਤੇ ਸਿਵਲ ਸਰਜਨ ਬਠਿੰਡਾ ਡਾ.ਰਘਬੀਰ ਸਿੰਘ ਰੰਧਾਵਾ ਨੇ ਫੋਨ ਲਈਂ ਚੁੱਕਿਆ ਡਾਕਟਰਾਂ ਦੀ ਯੂਨੀਅਨ ਦੇ ਆਗੂ ਡਾ.ਗੁਰਮੇਲ ਸਿੰਘ ਨੇ ਮਰੀਜ ‘ਚ ਰੁੱਝੇ ਹੋਣ ਦਾ ਕਹਿਕੇ ਕੁਝ ਦੇਰ ਬਾਅਦ ਗੱਲ ਕਰਨ ਬਾਰੇ ਕਿਹਾ ਪਰ ਮਗਰੋਂ ਉਨ੍ਹਾਂ ਨੇ ਫੋਨ ਬੰਦ ਕਰ ਲਿਆ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top