Breaking News

ਐੱਨ.ਕੇ. ਸ਼ਰਮਾ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ

ਜੀਰਕਪੁਰ ਦੀਆਂ ਕੁਝ ਸੁਸਾਇਟੀਆਂ ਦੇ ਬਾਹਰ  ‘ਸ਼ਰਮਾ ਨੂੰ ਛੱਡ ਕੇ ਕੋਈ ਨਾ ਆਵੇ ਵੋਟ ਮੰਗਣ’ ਦੇ ਲਗਾਏ ਸਨ ਬੈਨਰ,
ਵਿਰੋਧੀ ਪਾਰਟੀਆਂ ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ
ਅਸ਼ਵਨੀ ਚਾਵਲਾ
ਜੀਰਕਪੁਰ/ਡੇਰਾਬੱਸੀ,
ਡੇਰਾਬੱਸੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਰਹੇ ਐਨ.ਕੇ. ਸ਼ਰਮਾ ਤੋਂ ਚੋਣ ਕਮਿਸ਼ਨ ਕਾਫ਼ੀ ਜ਼ਿਆਦਾ ਔਖਾ ਹੋ ਗਿਆ ਹੈ, ਕਿਉਂਕਿ ਐਨ.ਕੇ. ਸ਼ਰਮਾ ਦੇ ਕੁਝ ਸਾਥੀਆਂ ਨੇ ਜੀਰਕਪੁਰ ਦੀ ਅਹਿਮ ਸੁਸਾਇਟੀਆਂ ਦੇ ਮੁੱਖ ਗੇਟ ‘ਤੇ ਇਹ ਲਿਖ ਕੇ ਬੈਨਰ ਲਗਵਾ ਦਿੱਤੇ ਕਿ ਇਨ੍ਹਾਂ ਸੁਸਾਇਟੀਆਂ ਵਿੱਚ ਐਨ.ਕੇ. ਸ਼ਰਮਾ ਨੂੰ ਛੱਡ ਕੇ ਕੋਈ ਵੀ ਵੋਟ ਮੰਗਣ ਲਈ ਨਾ ਆਵੇ। ਸ਼੍ਰੋਮਣੀ ਅਕਾਲੀ ਦਲ ਦੀ ਇਸ ਗੈਰ ਸੰਵਿਧਾਨਿਕ ਕਾਰਵਾਈ ਨੂੰ ਲੈ ਕੇ ਜਿੱਥੇ ਇਨ੍ਹਾਂ ਸੁਸਾਇਟੀਆਂ ਦੇ ਨਿਵਾਸੀਆਂ ਨੇ ਇਤਰਾਜ਼ ਜ਼ਾਹਿਰ ਕੀਤਾ ਤਾਂ ਉਥੇ ਹੀ ਚੋਣ ਦੰਗਲ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਦਾ ਤਿੱਖਾ ਵਿਰੋਧ ਕਰਦਿਆਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਹੈ। ਜਿਸ ਕਾਰਨ Âਸ ਤਰਾਂ ਦੀ ਗਲਤ ਕਾਰਵਾਈ ਨੂੰ ਦੇਖਦਿਆਂ ਚੋਣ ਕਮਿਸ਼ਨ ਨੇ ਵੀ ਸਖ਼ਤੀ ਨਾਲ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਹਨ, ਕਿਉਂਕਿ ਵੋਟ ਮੰਗਣ ਦਾ ਹਰ ਕਿਸੇ ਨੂੰ ਅਧਿਕਾਰ ਹੈ ਅਤੇ ਇਸ ਅਧਿਕਾਰ ਤੋਂ ਕੋਈ ਵੀ ਕਿਸੇ ਨੂੰ ਵਾਂਝਾ ਨਹੀਂ ਕਰ ਸਕਦਾ ਹੈ।
ਜੀਰਕਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਦੇ ਕੁਝ ਅਕਾਲੀ ਸਾਥੀਆਂ ਨੇ ਜੀਰਕਪੁਰ ਵਿਖੇ ਸਥਿਤ ਵੀ.ਆਈ.ਪੀ. ਰੋਡ ਅਤੇ ਕੁਝ ਹੋਰ ਥਾਂਵਾਂ ‘ਤੇ ਸਥਿਤ ਸੁਸਾਇਟੀਆਂ ਵਿੱਚ ਇਹ ਬੋਰਡ ਲਗਵਾ ਦਿੱਤੇ ਹਨ ਕਿ ਇਨਾਂ ਸੁਸਾਇਟੀਆਂ ਵਿੱਚ ਸਿਰਫ਼ ਐਨ.ਕੇ. ਸ਼ਰਮਾ ਨੂੰ ਛੱਡ ਕੇ ਕੋਈ ਵੀ ਹੋਰ ਪਾਰਟੀ ਦਾ ਉਮੀਦਵਾਰ ਵੋਟ ਮੰਗਣ ਲਈ ਨਾ ਆਵੇ। ਜੀਰਕਪੁਰ ਅਤੇ ਡੇਰਾ ਬੱਸੀ ਵਿਖੇ ਸਭ ਤੋਂ ਜਿਆਦਾ ਇਹੋ ਜਿਹੀ ਸੁਸਾਇਟੀਆਂ ਹਨ, ਜਿਥੇ ਕਿ ਸੈਂਕੜੇ ਫਲੈਟਾਂ ‘ਚ ਸੈਂਕੜੇ ਪਰਿਵਾਰ ਰਹਿੰਦੇ ਹਨ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਹੈ ਕਿ ਐਨ.ਕੇ. ਸ਼ਰਮਾ ਦੇ ਇਸ਼ਾਰੇ ‘ਤੇ ਹੀ ਇਸ ਤਰਾਂ ਦੀ ਗਲਤ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰਾਂ ਦੇ ਮਾਮਲੇ ਵਿੱਚ ਮੁੱਖ ਚੋਣ ਕਮਿਸ਼ਨ ਡਾ. ਨਸੀਮ ਜੈਦੀ ਨੇ ਬੀਤੇ ਦਿਨੀਂ ਹੀ ਮੁੱਖ ਚੋਣ ਕਮਿਸ਼ਨਰ ਸਣੇ ਸਾਰੇ ਜਿਲਾ ਚੋਣ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਕੋਈ ਵੀ ਪਿੰਡ ਜਾਂ ਫਿਰ ਇਲਾਕੇ ਵਿੱਚ ਇਸ ਤਰਾਂ ਦਾ ਬੈਨਰ ਨਹੀਂ ਲਗ ਸਕਦਾ ਹੈ। ਜੇਕਰ ਕਿਸੇ ਨੇ ਲਗਾਇਆ ਹੈ ਤਾਂ ਉਸ ਸਬੰਧੀ ਜਾਂਚ ਕਰਦੇ ਹੋਏ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਹਰ ਉਮੀਦਵਾਰ ਨੂੰ ਸੰਵਿਧਾਨ ਦੇ ਤਹਿਤ ਵੋਟ ਮੰਗਣ ਦਾ ਅਧਿਕਾਰ ਹੈ ਅਤੇ ਕੋਈ ਵੀ ਵਿਅਕਤੀ ਜਾਂ ਫਿਰ ਪਿੰਡ ਸੁਸਾਇਟੀ ਇਹ ਅਧਿਕਾਰ ਤੋਂ ਕਿਸੇ ਉਮੀਦਵਾਰ ਨੂੰ ਵਾਂਝਾ ਨਹੀਂ ਕਰ ਸਕਦਾ ਹੈ।

ਮੈਂ ਕਿਸੇ ਨੂੰ ਬੈਨਰ ਲਾਉਣ ਲਈ ਨਹੀਂ ਕਿਹਾ ਇਸ ਬੈਨਰ ਸੁਸਾਇਟੀਆਂ ਦੇ ਪ੍ਰਧਾਨਾਂ ਨੇ ਲਾਏ ਹਨ ਸੁਸਾਇਟੀਆਂ ਦੇ ਪ੍ਰਧਾਨ ਅਤੇ ਇੱਥੋਂ ਦੇ ਲੋਕ ਮੇਰੇ ਸਾਥੀ ਹਨ ਸੁਸਾਇਟੀਆਂ ਦੇ ਵਾਸੀ ਮੇਰੇ ਕੰਮ ਨੂੰ ਦੇਖਦਿਆਂ ਮੈਨੂੰ ਪਸੰਦ ਕਰਦੇ ਹਨ, ਇਸ ਲਈ ਉਨ੍ਹਾਂ ਬੈਨਰ ਲਗਾਏ ਹਨ। ਇਸ ਨਾਲ ਮੇਰਾ ਕੋਈ ਸਬੰਧ ਨਹੀਂ  ਐਨ ਕੇ ਸ਼ਰਮਾ, ਵਿਧਾਇਕ

ਪ੍ਰਸਿੱਧ ਖਬਰਾਂ

To Top