Breaking News

ਐੱਮਐੱਸਜੀ ਸਿਮਰਨ ਹਾਲ ਦਾ ਸ਼ੁੱਭ ਮਹੂਰਤ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਵਿੱਤਰ ਕਰ ਕਮਲਾਂ ਨਾਲ ਰਿਬਨ ਜੋੜ ਕੇ ਕੀਤਾ ਸ਼ੁੱਭ ਆਰੰਭ
ਸਰਸਾ। ਸ਼ਾਹ ਸਤਿਨਾਮ ਜੀ ਧਾਮ ਵਿਚ ਤੇਰਾਵਾਸ ਦੇ ਨੇੜੇ ਨਵੇਂ ਬਣੇ ਐੱਮਐੱਸਜੀ ਸਿਮਰਨ ਹਾਲ ਦਾ ਵੀਰਵਾਰ ਦੇਰ ਰਾਤ ਪੂਜਨੀਕ ਗੁਰੂ ਸੰਤ ਡਾ਼ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸਿਮਰਨ ਹਾਲ ਦਾ ਸ਼ੁੱਭ ਮਹੂਰਤ ਕੀਤਾ।
185 ਗੁਣਾ140 ਫੁੱਟ ‘ਚ ਬਣੇ ਐੱਮਐੱਸਜੀ ਸਿਮਰਨ ਹਾਲ ਦੀ ਆਲੀਸ਼ਾਨ ਇਮਾਰਤ ਬਹੁਤ ਹੀ ਵੱਡੀ ਆਕਰਸ਼ਕ ਹੈ। ਗਰਮੀ ਰਹਿਤ ਸਿਮਰਨ ਹਾਲ ਦੇ ਅੰਦਰ ਜਿੱਥੇ ਬ੍ਰਹਿਮੰਡ ਦਾ ਸੁੰਦਰ ਨਜ਼ਾਰਾ ਵਿਖਾਈ ਦੇ ਰਿਹਾ ਹੈ, ਉਥੇ ਕੰਧਾਂ, ਮੁੱਖ ਗੇਟ ਤੇ ਆਸਪਾਸ ਕੁਦਰਤੀ ਸੁੰਦਰਤਾ ਦੀ ਨਿਰਾਲੀ ਮਹਿਕ ਖਿੰਡਾਉ਼ਦਾ ਰੰਗ-ਬਿਰੰਗੇ ਫੁੱਲਾਂ ਦਾ ਮਨੋਹਰ ਦ੍ਰਿਸ਼ ਵੇਖਣਯੋਗ ਹੈ। ਸਿਮਰਨ ਹਾਲ ਵਿਚ ਇੱਕ ਵੇਲੇ ਲਗਭਗ 700-800 ਵਿਅਕਤੀ ਸਿਮਰਨ ਕਰ ਸਕਦੇ ਹਨ।
ਇਸ ਸਮੇਂ ਕਰ ਸਕਦੇ ਹੋ ਸਿਮਰਨ
ਸਵੇਰੇ 3:00-4:00 ਭਾਈ
ਸਵੇਰੇ 4:30-5:30 ਭੈਣਾਂ
ਸਵੇਰੇ 7:00-8:00 ਭੈਣਾਂ
ਸ਼ਾਮ 7:00-8:00 ਭੈਣਾਂ
ਸ਼ਾਮ 8:30-9:30 ਭੈਣਾਂ
ਰਾਤ 10:00-11:00 ਭਾਈ

ਪ੍ਰਸਿੱਧ ਖਬਰਾਂ

To Top