ਪੰਜਾਬ

ਕਰਜ਼ੇ ਤੋਂ ਤੰਗ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਸੱਚ ਕਹੂੰ ਨਿਊਜ਼ ਤਲਵੰਡੀ ਸਾਬੋ  ਸਬਫਿਵੀਜਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿੱਚ ਪਿੰਡ ਦੇ ਛੋਟੇ ਕਿਸਾਨ ਨੇ ਕਰਜ਼ੇ ਤੋਂ ਤੰਗ ਹੋ ਕੇ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪੁਲਿਸ ਨੇ ਥਾਣਾ ਤਲਵੰਡੀ ਸਾਬੋ ਵਿੱਚ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਪਿੰਡ ਜੀਵਨ ਸਿੰਘ ਵਾਲਾ ਦਾ ਤਿੰਨ ਲੜਕੀਆਂ ਤੇ ਇੱਕ ਲੜਕੇ ਦਾ ਪਿਤਾ ਕਿਸਾਨ ਗੁਰਤੇਜ ਸਿੰਘ (45) ਪੁੱਤਰ ਨਛੱਤਰ ਸਿੰਘ ਕਰੀਬ ਡੇਢ ਏਕੜ ਜ਼ਮੀਨ ਦੇ ਨਾਲ ਠੇਕੇ ਹਿੱਸੇ ‘ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ ਤੇ ਉਸ ਦੇ ਕਮਾਈ ਨਾਲ ਹੀ ਉਸ ਦੇ ਵੱਡੇ ਪ੍ਰੀਵਾਰ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ
ਕਰੀਬ ਦੋ ਸਾਲ ਪਹਿਲਾਂ ਉਸ ਨੇ ਆਪਣੀ ਵੱਡੀ ਲੜਕੀ ਅਮਨਦੀਪ ਕੌਰ ਦੀ ਸ਼ਾਦੀ ਕੀਤੀ ਸੀ, ਜਿਸ ਕਰਕੇ ਉਹ ਵੱਖ-ਵੱਖ ਬੈਂਕਾਂ ਸਮੇਤ ਹੋਰ ਅਦਾਰਿਆਂ ਦਾ 12 ਲੱਖ ਰੁਪਏ ਕਰਜ਼ੇ ਦਾ ਦੇਣਦਾਰ ਸੀ ਜਿਸ ਕਰਕੇ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਮ੍ਰਿਤਕ ਦੇ ਭਰਾ ਮੱਖਣ ਸਿੰਘ ਨੇ ਦੱਸਿਆ ਕਿ ਉਸਨੇ ਕਰਜ਼ੇ ਦੀ ਮਾਨਸਿਕ ਪ੍ਰੇਸ਼ਾਨੀ ਦੌਰਾਨ ਹੀ ਜ਼ਹਿਰੀਲੀ ਕੀਟਨਾਸ਼ਕ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ  ਉਧਰ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਹੈਪੀ, ਵੱਖ-ਵੱਖ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਹੱਤਰ ਸਿੰਘ, ਯੋਧਾ ਸਿੰਘ ਨੰਗਲਾ, ਦਲਜੀਤ ਸਿੰਘ ਲਹਿਰੀ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ
ਮਲਕੀਤ ਸਿੰਘ ਮੁੱਲਾਂਪੁਰ ਦਾਖਾ ਪੰਜਾਬ ਦੇ ਕਿਸਾਨ ਦੀ ਆਰਥਿਕ ਪੱਖੋਂ ਦਿਨ ਪ੍ਰਤੀ ਦਿਨ ਹੋ ਰਹੀ ਤਰਸਯੋਗ ਹਾਲਤ ਦਾ ਜਿੰਮੇਵਾਰ ਕੋਈ ਹੋਰ ਨਹੀਂ ਸਾਡੀਆਂ ਸਰਕਾਰਾਂ ਵੱਲੋਂ ਵਧਾਈ ਮਹਿੰਗਾਈ ਹੈ, ਜਿਸ ਨੇ ਅੱਜ ਪੰਜਾਬ  ਦੇ ਅੰਨਦਾਤੇ ਕਿਸਾਨ ਨੂੰ ਕਰਜ਼ੇ ਦੀਆਂ ਪੱਡਾਂ ਹੇਠ ਦੱਬ ਕੇ ਰੱਖ ਦਿੱਤਾ ਹੈ । ਇਸੇ ਕਰਜ਼ੇ ਦੇ ਦੈਂਤ ਨੇ ਹਲਕਾ ਦਾਖਾ ਦੇ ਪਿੰਡ ਰਾਊਵਾਲ ਦੇ  ਅਵਤਾਰ ਸਿੰਘ (67 ਸਾਲ)  ਪੁੱਤਰ ਹਰਨਾਮ ਸਿੰਘ ਰਾਊਵਾਲ ਨੂੰ ਆਪਣੇ ਕਲਾਵੇ ‘ਚ ਲੈ ਲਿਆ। ਚੌਂਕੀ ਭੂੰਦੜੀ ਦੇ ਇੰਚਾਰਜ ਬਿਕਰਮ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੀ ਮੌਤ ਦਾ ਮੁੱਖ ਕਾਰਨ ਕਰਜਾ ਹੈ ਜਿਸ ਕਾਰਨ ਇਸ ਨੇ ਆਪਣੇ ਹੀ ਪਿੰਡ ਦੇ ਛੱਪੜ ਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ । ਅਵਤਾਰ ਸਿੰਘ ਕੋਲ ਪਹਿਲੇ ਆਪਣੇ 10 ਕਿੱਲੇ ਪੈਲੀ ਸੀ ਪਰ ਜਿਆਦਾ ਕਰਜ਼ਾ ਹੋਣ ਕਾਰਨ ਪੈਲੀ ਵੇਚਣੀ ਪਈ ਪਰ ਫੇਰ ਵੀ ਇਸ ਕਿਸਾਨ ਦਾ ਕਰਜ਼ਾ ਨਹੀਂ ਉਤਰਿਆ ਅਤੇ ਹੁਣ ਪੀੜਤ ਪਰਿਵਾਰ ਕੋਲ  4 ਕਿਲੇ, ਜ਼ਮੀਨ ਬਚੀ ਹੈ ਅਤੇ ਅੱਜ ਵੀ ਇਸ ਪਰਿਵਾਰ ਦੇ ਸਿਰ 10 ਲੱਖ ਦੀ ਲਿਮਟ ਹੈ ।  ਪੈਲੀ ਵੇਚ ਕੇ ਕਿਸਾਨ ਨੇ ਦੋ ਲੜਕੀਆਂ ,1 ਲੜਕੇ ,ਦਾ ਵਿਆਹ ਕੀਤਾ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ।

ਪ੍ਰਸਿੱਧ ਖਬਰਾਂ

To Top