ਪੰਜਾਬ

ਕਰਜ਼ੇ ਦੇ ਸਤਾਏ ਮਜ਼ਦੂਰ ਵੱਲੋਂ ਖੁਦਕੁਸ਼ੀ

ਕੁਲਦੀਪ ਰਾਜ ਸਮਾਲਸਰ,
ਨੇੜਲੇ ਪਿੰਡ ਵੈਰੋਕੇ ਵਿਖੇ ਬੀਤੀ ਦੇਰ ਸ਼ਾਮ ਮਜ਼ਦੂਰ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵੈਰੋਕੇ ਦਾ ਮਜ਼ਦੂਰ ਕੁਲਵੰਤ ਸਿੰਘ (50) ਪੁੱਤਰ ਜੋਗਿੰਦਰ ਸਿੰਘ ਜੋ ਕਿ ਕਰਜ਼ੇ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਸ਼ਾਮ ਕਰੀਬ 7 ਵਜੇ ਉਸ ਨੇ ਘਰ ‘ਚ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਕੁਲਵੰਤ ਸਿੰਘ ਨੂੰ ਇਲਾਜ ਲਈ ਕੋਟਕਪੂਰਾ ਲਿਜਾਇਆ ਗਿਆ ਪਰੰਤੂ ਉਹ ਰਸਤੇ ‘ਚ ਹੀ ਦਮ ਤੋੜ ਗਿਆ। ਮ੍ਰਿਤਕ ਆਪਣੇ ਪਿਛੇ ਦੋ ਲੜਕੇ ਤੇ ਪਤਨੀ ਛੱਡ ਗਿਆ।

ਪ੍ਰਸਿੱਧ ਖਬਰਾਂ

To Top