Breaking News

ਕਾਂਗਰਸ ਨੇ ਬਦਲੇ ਜਲੰਧਰ ਨਾਰਥ ਤੇ ਭਦੌੜ ਤੋਂ ਉਮੀਦਵਾਰ

ਜੋਗਿੰਦਰ ਸਿੰਘ ਪੰਜਗਰਾਈਂ ਭਦੌੜ ਤੇ ਜਲੰਧਰ ਤੋਂ ਰਾਜ ਗੁਪਤਾ ਨੂੰ ਮਿਲੀ ਟਿਕਟ
ਕਾਂਗਰਸ ਨੇ ਐਲਾਨੇ ਅੱਠ ਹੋਰ ਉਮੀਦਵਾਰ
ਲੋਕ ਸਭਾ ਜ਼ਿਮਨੀ ਚੋਣ ਲਈ ਗੁਰਜੀਤ ਸਿੰਘ ਔਜਲਾ ਨੂੰ ਟਿਕਟ
ਸੱਚ ਕਹੂੰ ਨਿਊਜ਼
ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਚੋਣਾਂ ਦੇ ਦੰਗਲ ਵਿੱਚ ਕਾਂਗਰਸ ਨੇ ਆਪਣੇ 8 ਹੋਰ ਉਮੀਦਵਾਰ ਉਤਾਰ ਦਿੱਤੇ ਹਨ, ਇਥੇ ਹੀ ਜਲੰਧਰ ਨਾਰਥ ਵਿੱਚ ਹੋਏ ਭਾਰੀ ਵਿਰੋਧ ਦੌਰਾਨ ਤਜਿੰਦਰ ਬਿੱਟੂ ਦੀ ਟਿਕਟ ਬਦਲਦਿਆਂ ਰਾਜ ਕੁਮਾਰ ਗੁਪਤਾ ਨੂੰ ਟਿਕਟ ਦੇ ਦਿੱਤੀ ਹੈ ਤਾਂ ਭਦੌੜ ਤੋਂ ਨਿਰਮਲ ਸਿੰਘ ਨਿੰਮਾ ਤੋਂ ਵੀ ਟਿਕਟ ਵਾਪਸ ਲੈ ਕੇ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਵੱਲੋਂ ਅੱਜ ਹੀ ਅੰਮ੍ਰਿਤਸਰ ਲੋਕ ਸਭਾ ਜਿਮਨੀ ਚੋਣ ਲਈ ਗੁਰਜੀਤ ਸਿੰਘ ਔਜਲਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
ਅੱਜ ਦੇਰ ਸ਼ਾਮ ਜਾਰੀ ਹੋਈ ਸੂਚੀ ਅਨੁਸਾਰ ਕਾਂਗਰਸ ਨੇ ਸੁਜਾਨਪੁਰ ਤੋਂ ਅਮਿਤ ਸਿੰਘ ਮਾਂਟੂ, ਅੰਮ੍ਰਿਤਸਰ ਨਾਰਥ ਤੋਂ ਸੁਨੀਲ ਦੱਤੀ, ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ, ਜਲੰਧਰ ਵੈਸਟ ਤੋਂ ਸ਼ੁਸੀਲ ਕੁਮਾਰ, ਜਲੰਧਰ ਨਾਰਥ ਤੋਂ
ਰਾਜਿੰਦਰ ਗੁਪਤਾ, ਗੜਸੰਕਰ ਤੋਂ ਲਵ ਕੁਮਾਰ ਗੋਲਡੀ, ਰੂਪ ਨਗਰ ਤੋਂ ਬਰਿੰਦਰ ਢਿੱਲੋਂ, ਸਾਹਨੇਵਾਲ ਤੋਂ ਸਤਵਿੰਦਰ ਕੌਰ ਬਿੱਟੀ, ਜਗਰਾਓ ਤੋਂ ਗੇਜਾ ਰਾਮ ਅਤੇ ਭਦੌੜ ਤੋਂ ਜੋਗਿੰਦਰ ਸਿੰਘ ਪੰਜਗਰਾਈ ਨੂੰ ਟਿਕਟ ਦਿੱਤੀ ਗਈ ਹੈ।

ਪ੍ਰਸਿੱਧ ਖਬਰਾਂ

To Top