Breaking News

ਕਾਲੇ ਧਨ ਖਿਲਾਫ਼ ਬਦਲਾਅ ਦੀ ਅਗਵਾਈ ਕਰਨ ਦੇਸ਼ਵਾਸੀ : ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਮਜ਼ਬੂਤ ਭਾਰਤ ਦੀ ਨੀਂਹ ਰੱਖਣ ਲਈ ਕਾਲੇ ਧਨ ਤੇ ਭ੍ਰਿਸ਼ਟਾਚਾਰ ਖਿਲਾਫ਼ ਬਦਲਾਅ ਦੀ ਅਗਵਾਈ ਕਰਨ ਦੀ ਅਪੀਲ ਕੀਤੀ।
ਸ੍ਰੀ ਮੋਦੀ ਨੇ ਸੋਸ਼ਲ ਸਾਈਟ ਲਿੰਕਡਾਈਨ ‘ਤੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਕੈਸ਼ਲੈੱਸ ਲੈਣ-ਦੇਣ ਵੱਲ ਹੋਰ ਲੋਕਾਂ ਨੂੰ ਪ੍ਰੇਰਿਤ ਕਰਨਾ ਤੇ ਬਦਲਾਅ ਦੀ ਅਗਵਾਈ ਕਰਨ ਦੀ ਅਪੀਲ ਕਰਦਾ ਹਾਂ।
ਉਨ੍ਹਾਂ ਨੋਟਬੰਦੀ ਦੇ ਆਪਣੇ ਫ਼ੈਸਲੇ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ 8 ਨੰਬਵਰ ਨੂੰ ਸਰਕਾਰ ਨੇ ਇੱਕ ਇਤਿਹਾਸਕ ਫ਼ੈਸਲਾ ਕੀਤਾ, ਜਿਸ ਦਾ ਮਕਸਦ ਭ੍ਰਿਸ਼ਟਚਾਰ ਤੇ ਕਾਲੇ ਧਨ ਨੂੰ ਜੜ੍ਹੋਂ ਖ਼ਤਮ ਕਰਨਾ ਹੈ।

ਪ੍ਰਸਿੱਧ ਖਬਰਾਂ

To Top