Breaking News

ਕਾਲੇ ਧਨ ਨੂੰ ਸਫੈਦ ਕਰਨ ਵਾਲਿਆਂ ‘ਤੇ ਸ਼ਿਕੰਜੇ ਦੀ ਤਿਆਰੀ ‘ਚ ਆਮਦਨ ਕਰ ਵਿਭਾਗ

  •  ਬੈਂਕਾਂ ਖਾਤਿਆਂ ਨੂੰ ਖੰਘਾਲ ਰਿਹੈ ਆਮਦਨ ਕਰ ਵਿਭਾਗ
  • ਆ ਰਹੀਆਂ ਸ਼ਿਕਾਇਤਾਂ ਦੀ ਜਾਂਚ ਕਰਕੇ ਜਾਰੀ ਕੀਤੇ ਜਾ ਰਹੇ ਹਨ ਨੋਟਿਸ

ਪਟਿਆਲਾ ਖੁਸ਼ਵੀਰ ਸਿੰਘ ਤੂਰ- ਇਨਕਮ ਟੈਕਸ ਡਿਪਾਰਟਮੈਂਟ ਨੇ ਆੜ੍ਹਤੀਆਂ, ਪੈਟਰੋਲ ਪੰਪਾਂ, ਸਿੱਖਿਅਕ ਸੰਸਥਾਵਾਂ ਸਮੇਤ ਉਨ੍ਹਾਂ ਵਿਅਕਤੀਆਂ ਖਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਢ ਦਿੱਤੀ ਹੈ ਜਿਨ੍ਹਾਂ ਵੱਲੋਂ ਨੋਟਬੰਦੀ ਤੋਂ ਬਾਅਦ ਆਪਣੇ ਮੁਲਾਜ਼ਮਾਂ ਜਾਂ ਹੋਰ ਵਿਅਕਤੀਆਂ ਦੇ ਖਾਤਿਆਂ ਰਾਹੀਂ ਆਪਣੇ ਕਾਲੇ ਧਨ ਨੂੰ ਸਫੇਦ ਕੀਤਾ ਗਿਆ ਹੈ ਇਸ ਸਬੰਧੀ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਬੈਂਕ ਖਾਤਿਆਂ ਸਮੇਤ ਹੋਰ ਰਿਕਾਰਡ ਇਕੱਠੇ ਕਰ ਲਏ ਗਏ ਹਨ ਅਤੇ ਇਸ ਸਬੰਧੀ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ ਜਗਤਾਰ ਸਿੰਘ ਨੇ ਦੱਸਿਆ ਕਿ ਸਾਹਮਣੇ ਆਇਆ ਹੈ ਕਿ ਨੋਟਬੰਦੀ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਵੱਲੋਂ ਆਪਣੇ ਕਾਲੇ ਧਨ ਨੂੰ ਛੁਪਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ ਹਨ। ਇੰਸਟੀਚਿਊਟਾਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਕਈ ਮਹੀਨਿਆਂ ਦੀ ਤਨਖਾਹ ਐਡਵਾਂਸ ਦੇ ਦਿੱਤੀ ਗਈ ਹੈ, ਪੈਪੋਰਲ ਪੰਪਾਂ ਵੱਲੋਂ ਆਪਣੀ ਸੇਲ ਦਾ ਵਧੇਰੇ ਪੈਸਾ ਦਿਖਾਇਆ ਗਿਆ ਹੈ ਜਦਕਿ ਪਹਿਲਾਂ ਉਨ੍ਹਾਂ ਦੀ ਐਨੀ ਸੇਲ ਨਹੀਂ ਸੀ। ਇਸ ਤੋਂ ਇਲਾਵਾ ਆਤੜ੍ਹੀਆਂ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਨੂੰ ਟਰਾਂਜੈਕਸ਼ਨ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਕੋਲ ਕਾਫੀ ਸ਼ਿਕਾਇਤਾਂ ਪੁੱਜੀਆਂ ਹਨ, ਜਿਸ ਸਬੰਧੀ ਛਾਣਬੀਣ ਤੋਂ ਬਾਅਦ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਰੋਜ਼ਾਨਾ ਹੀ ਬੈਕਾਂ ਦੀ ਡਿਟੇਲ ਪੁੱਜ ਰਹੀ ਹੈ ਜੋਂ ਕਿ ਨੋਟਬੰਦੀ ਤੋਂ ਬਾਅਦ ਅਜਿਹੇ ਖਾਤਿਆਂ ਵਿੱਚ ਲੈਣ ਦੇਣ ਹੋਇਆ ਹੈ ਜੋ ਕਿ ਪਹਿਲਾਂ ਕਦੇ ਵੀ ਵਰਤੇ ਗਏ ਨਹੀਂ ਸਨ, ਜਿਸ ਤੋਂ ਬਾਅਦ ਅਜਿਹੇ ਖਾਤਾਂ ਧਾਰਕਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਪ੍ਰਿੰਸੀਪਲ ਕਮਿਸ਼ਨਰ ਜਗਤਾਰ ਸਿੰਘ ਕਿਹਾ ਕਿ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਰਾਹੀਂ ਕਾਲੇ ਧਨ ਵਾਲੇ ਆਪਣੀ ਬੇਨਾਮੀ ਰਾਸ਼ੀ ਜਨਤਕ ਕਰ ਸਕਦੇ ਹਨ, ਜਿਸ ‘ਚੋਂ ਉਨ੍ਹਾਂ ਨੂੰ 25 ਫ਼ੀਸਦੀ ਤੁਰੰਤ ਮਿਲ ਜਾਵੇਗੀ ਜਦਕਿ 25 ਫ਼ੀਸਦੀ ਰਕਮ ਚਾਰ ਸਾਲਾਂ ਬਾਅਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ‘ਚੋਂ 50 ਫੀਸਦੀ ਰਕਮ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਰਾਹੀਂ ਗਰੀਬ ਲੋਕਾਂ ਉੱਪਰ ਖਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੇਨਾਮੀ ਰਾਸ਼ੀ ਵਾਲੇ ਵਿਅਕਤੀ ਆਨਲਾਈਨ ਜਾਂ ਦਫ਼ਤਰ ਵਿਖੇ ਆਪਣਾ ਪੱਤਰ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕੀਮ 17 ਦਸੰਬਰ ਤੋਂ ਲਾਗੂ ਹੋਈ ਹੈ ਜੋਂ ਕਿ 31 ਮਾਰਚ ਤੱਕ ਜਾਰੀ ਰਹੇਗੀ।

ਪ੍ਰਸਿੱਧ ਖਬਰਾਂ

To Top