ਪੰਜਾਬ

ਕਿਸੇ ਵੀ ਵਿਭਾਗ ਕੋਲ ਨਹੀਂ ਹੈ ਜਰਦੇ ਦੀਆਂ ਫੈਕਟਰੀਆਂ ਦੀ ਜਾਣਕਾਰੀ

–ਆਰਟੀਆਈ ਤਹਿਤ ਮੰਗੀ ਗਈ ਸੂਚਨਾ ਦੀ ਨਹੀਂ ਦਿੱਤੀ ਗਈ ਜਾਣਕਾਰੀ
–ਰਾਜ ਸੂਚਨਾ ਕਮਿਸ਼ਨ ਨੇ ਸਿਹਤ ਸਿਸਟਮ ਕਾਰਪੋਰੇਸ਼ਨ ਨੂੰ ਕੀਤਾ ਤਲਬ
ਭੂਸ਼ਨ ਸਿੰਗਲਾ ਪਾਤੜਾਂ, 
ਪੰਜਾਬ ‘ਚ ਜਰਦੇ ਦੀ ਸਪਲਾਈ ਦੇ ਰਹੀਆਂ ਅਤੇ ਖੁਦ ਪੰਜਾਬ ਅੰਦਰ ਹੀ ਜਰਦੇ ਦਾ ਉਤਪਾਦਨ ਕਰਨ ਵਾਲੀਆਂ ਕੁਝ ਤੰਬਾਕੂ ਫੈਕਟਰੀਆਂ ਨੂੰ ਦਿੱਤੇ ਜਾਣ ਵਾਲੇ ਲਾਈਸੈਸਾਂ ਦੀ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਕੋਲ ਕਈ ਜਾਣਕਾਰੀ ਨਹੀ ਹੈ। ਜਿਸ ਕਰਕੇ ਤੰਬਾਕੂ ਉਤਪਾਦਨ ਦਾ ਧੰਦਾ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਵੱਧ ਫੁੱਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਰਾਜ ਸੂਚਨਾ ਕਮਿਸਨ ਨੇ 13 ਦਸੰਬਰ ਨੂੰ ਸਿਹਤ ਸਿਸਟਮ ਕਾਰਪੋਰੋਸ਼ਨ ਨੂੰ ਜਵਾਬ ਦੇਣ ਲਈ ਬੁਲਾਇਆ ਹੈ।
ਆਰ.ਟੀ.ਆਈ.ਮਾਹਿਰ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਹੋ ਰਹੀ ਜਰਦੇ ਦੀ ਸਪਲਾਈ ਅਤੇ ਖੁਦ ਪੰਜਾਬ ਵਿੱਚ ਜਰਦਾ ਤਿਆਰ ਕਰ ਰਹੀਆਂ ਕੁਝ ਫੈਕਟਰੀਆਂ ਦੇ ਮਾਲਕਾਂ ਨੇ ਪੰਜਾਬ ਸਰਕਾਰ ਦੇ ਤੰਬਾਕੂ ਦੀ ਵਰਤੋ ਰੋਕੋ ਐਕਟ ਨੂੰ ਠਿੱਬੀ ਲਾਉਦੇ ਹੋਏ ਮਨਮਰਜੀ ਨਾਲ ਹੀ ਉਤਾਪਦਨ ਅਤੇ ਵਿਕਰੀ ਕੀਤੀ ਜਾ ਰਹੀ ਹੈ ਪੰਜਾਬ ਅੰਦਰ ਚੱਲ ਰਹੀਆਂ ਜਰਦਾ, ਬੀੜੀ, ਸਿਗਰੇਟ, ਨਸਵਾਰ ਆਦਿ ਦੀਆਂ ਫੈਕਟਰੀਆਂ ਦਾ ਕਿਸੇ ਵੀ ਵਿਭਾਗ ਕੋਲ ਕੋਈ ਰਿਕਾਰਡ ਮੌਜੂਦ ਨਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਰਟੀਆਈ ਰਾਹੀਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਮੋਹਾਲੀ ਕੋਲੋਂ ਪੰਜਾਬ ਵਿੱਚ ਚੱਲ ਰਹੀਆਂ ਤੰਬਾਕੂ ਦੀਆਂ ਫੈਕਟਰੀਆਂ ਸਬੰਧੀ ਪੁੱਛਿਆ ਸੀ ਪਰ ਉਨ੍ਹਾਂ ਨੇ ਇਹ ਸੂਚਨਾ ਡਾਈਰੈਕਟਰ ਸਿਹਤ ਸੇਵਾਵਾਂ ਸੈਕਟਰ 34 ਨੂੰ ਤਬਦੀਲ ਕਰ ਦਿੱਤੀ। ਇਸ ਵਿਭਾਗ ਕੋਲ ਵੀ ਇਸ ਸਬੰਧੀ ਕੋਈ ਜਵਾਬ ਨਹੀ ਸੀ। ਜਿਸ ਕਰਕੇ 6-10-2016 ਨੂੰ ਰਾਜ ਸੂਚਨਾ ਕਮਿਸਨਰ ਜਸਵੀਰ ਮਹਾਜਨ ਕੋਲ ਮਾਮਲਾ ਸੁਣਵਾਈ ਅਧੀਨ ਆਇਆ ਤੇ ਉਨ੍ਹਾਂ ਨੇ ਵਿਭਾਗ ਨੂੰ 13-12-2016 ਤੱਕ ਤੰਬਾਕੂ ਦੀਆਂ ਫੈਕਟਰੀਆਂ ਦੀ ਗਿਣਤੀ ਅਤੇ ਦਿੱਤੇ ਗਏ ਲਾਈਸੈਂਸ ਦੀਆਂ ਕਾਪੀਆਂ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ।

ਪ੍ਰਸਿੱਧ ਖਬਰਾਂ

To Top