Breaking News

ਕੇਂਦਰ ਵੱਲੋਂ 52 ਹਜ਼ਾਰ 319 ਸਸਤੇ ਮਕਾਨਾਂ ਨੂੰ ਮਨਜ਼ੂਰੀ

ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰ ਤਹਿਤ 2946 ਕਰੋੜ ਰੁਪਏ ਦੇ ਨਿਵੇਸ਼ ਨਾਲ 52 ਹਜ਼ਾਰ 319 ਸਸਤੇ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ।
ਕੇਂਦਰੀ ਆਵਾਸ ਤੇ ਸ਼ਹਿਰੀ ਗਰੀਬੀ ਖ਼ਾਤਮਾ ਮੰਤਰਾਲੇ ਨੇ ਅੱਜ ਇੱਥੇ ਦੱਸਿਆ ਕਿ ਕੁੱਲ ਰਾਸ਼ੀ ‘ਚੋਂ 778 ਕਰੋੜ ਰੁਪਏ ਕੇਂਦਰ ਸਰਕਾਰ ਦੇਵੇਗੀ। ਇਨ੍ਹਾਂ ‘ਚੋਂ ਮੱਧ ਪ੍ਰਦੇਸ਼ ‘ਚ 25 ਹਜ਼ਾਰ 97, ਛੱਤੀਸਗੜ੍ਹ ‘ਚ 8941, ਮਹਾਰਾਸ਼ਟਰ ‘ਚ 3805, ਨਾਗਾਲੈਂਡ ‘ਚ 2422, ਪੁਡੂਚੇਰੀ ‘ਚ 720 ਤੇ ਦਮਨ ‘ਚ 48 ਸਸਤੇ ਮਕਾਨ ਬਣਾਏ ਜਾਣਗੇ।

ਪ੍ਰਸਿੱਧ ਖਬਰਾਂ

To Top