ਲੇਖ

ਕੈਸ਼ਲੈੱਸ ਇਕਾਨਮੀ:ਵਰਤੋਂ ਤੇ ਸਾਵਧਾਨੀ ਦੋਵੇਂ ਜ਼ਰੂਰੀ

ਉਂਜ ਤਾਂ ਅਰਥ ਸ਼ਾਸਤਰ ਬੜਾ ਗੂੜ੍ਹ ਵਿਸ਼ਾ ਮੰਨਿਆ ਜਾਂਦਾ ਹੈ ਪਰ ਹਾਲੀਆ ਨੋਟਬੰਦੀ ਤੋਂ ਪਹਿਲਾਂ ਪੈਦਾ ਹੋਏ ਹਾਲਾਤਾਂ ਨੇ ਤਮਾਮ ਨਾਗਰਿਕਾਂ ਨੂੰ ਅਰਥ ਸ਼ਾਸਤਰ ਦੀਆਂ ਸ਼ਬਦਾਵਲੀਆਂ ਤੋਂ ਜਾਣੂ ਕਰਵਾਇਆ ਹੈ ‘ਕੈਸ਼ਲੈਸ ਇਕਾਨਮੀ’ ਇਨ੍ਹੀਂ ਦਿਨੀਂ ਖੂਬ ਸੁਣਿਆ ਜਾ ਰਿਹਾ ਹੈ ਜਿਸਦਾ ਸਿੱਧਾ ਇਹ ਮਤਲਬ ਹੈ ਕਿ ‘ਟੈਕਨੋਲੌਜੀ’ ਦੀ ਮੱਦਦ ਨਾਲ ਹੀ ਤੁਸੀਂ ਹਰ ਇੱਕ ਲੈਣ-ਦੇਣ ਕਰੋ, ਜਿਸ ਵਿੱਚ ਕੈਸ਼ ਦੇ ਲੈਣ-ਦੇਣ ਦੀ ਕੋਈ ਲੋੜ ਨਹੀਂ  ਕ੍ਰੈਡਿਟ  ਡੇਬਿਟ ਕਾਰਡ ਦੇ ਨਾਲ-ਨਾਲ ਇੰਟਰਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ, ਡਿਜ਼ੀਟਲ ਵਾਲੇਟ ਵਰਗੀਆਂ ਸਹੂਲਤਾਂ ਨੂੰ ਇਸ ਵਿੱਚ ਗਿਣਾਇਆ ਜਾ ਸਕਦਾ ਹੈ ਕਿਉਂਕਿ ਭਾਰਤ ਹੁਣ ਇਸ ਦਿਸ਼ਾ ‘ਚ ਕਦਮ ਵਧਾ ਚੁੱਕਾ ਹੈ ਤਾਂ ਸਮਝਣਾ ਲਾਜ਼ਮੀ ਹੋਵੇਗਾ ਕਿ ਆਖਰ ਇਸ ਦਿਸ਼ਾ ‘ਚ ਚੁਣੌਤੀਆਂ ਕੀ ਹੈ ਅਤੇ ਉਨ੍ਹਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ
ਕੈਸ਼ਲੈਸ ਇਕਾਨਮੀ ‘ਚ ਜਿਸ ਮੋਰਚੇ ‘ਤੇ ਸਭ ਤੋਂ ਵੱਧ ਕੰਮ ਕੀਤੇ ਜਾਣ ਦੀ ਲੋੜ ਹੈ, ਉਹ ਯਕੀਨੀ ਆਨਲਾਈਨ ਸਿਕਊਰਟੀ ਹੀ ਹੈ ਕਾਰਡ ਦਾ ਕਲੋਨ  ਬਣਾ ਲੈਣਾ, ਪਿਨ ਚੋਰੀ ਕਰ ਕੇ ਪੈਸੇ  ਕੱਢ ਲੈਣਾ ਜਾਂ ਕ੍ਰੇਡਿਟ ਕਾਰਡ ਤੋਂ ਤੁਹਾਡੀ ਜਾਣਕਾਰੀ ਤੋਂ ਬਿਨਾ ਟ੍ਰਾਂਜੈਕਸ਼ਨ ਕਰ ਲੈਣ ਵਰਗੇ ਫਰਾਡ ਹੁਣ ਪੁਰਾਣੇ ਹੋ ਚੁੱਕੇ ਹਨ ਤੇ ਕਈ ਥਾਈਂ ਉਸ ਦੇ ਨਾਲ-ਨਾਲ ਫ਼ਿਸ਼ਿੰਗ/ ਹੈਕਿੰਗ ਸਹਾਰੇ ਬਲਕ ਡਾਟਾ ਚੋਰੀ , ਰੈਨਜਮਵੇਅਰ ਵਰਗੇ ਖਤਰੇ , ਕਾਲ ਸੈਂਟਰ ਤੋਂ ਡਾਟਾ ਲੀਕ ਹੋਣ ਵਰਗੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ 2012 ‘ਚ ਮਾਰਚ ਦੇ ਮਹੀਨੇ ਵਿੱਚ ਇੱਕ ਕਰੋੜ ਕ੍ਰੈਡਿਟ ਕਾਰਡ  ਖਾਤਿਆਂ ‘ਚ ਸੰਨ ਲਾਉਣ ਦੀ ਵਾਰਦਾਤ ਸਾਹਮਣੇ ਆਈ ਸੀ ਜਿਸ  ਕਾਰਨ ਕ੍ਰੈਡਿਟ ਕਾਰਡ ਕੰਪਨੀ ਮਾਸਟਰ ਕਾਰਡ ਅਤੇ ਵੀਜਾ  ਕਾਰਡ ਨੇ ਵਿਸਥਾਰਪੂਰਕ ਜਾਂਚ ਕੀਤੀ ਸੀ ਇਸ ਤੋਂ ਇਲਾਵਾ ਸਟੇਟ ਬੈਂਕ ਆਫ਼ ਇੰਡੀਆ ਨਾਲ ਸਬੰਧਤ , ਅਜੇ ਪਿਛਲੇ ਹੀ ਅਕਤੂਬਰ ਵਿੱਚ 32 ਲੱਖ ਡੇਬਿਟ ਕਾਰਡ ਦੀ ਸੁਰੱਖਿਆ ਵਿੱਚ ਸੰਨ ਲੱਗਣ ਦੀ ਘਟਨਾ ਸਾਹਮਣੇ ਆਈ ਸੀ  , ਉਸਨੇ ਹਰ ਇੱਕ ਖਾਤਾਧਾਰਕ ਨੂੰ ਹਿਲਾ ਕੇ ਰੱਖ ਦਿੱਤਾ ਸੀ  ਉਸ ਫ਼ਰਾਡ ਦਾ ਕੀ ਕਾਰਨ ਸੀ, ਭਵਿੱਖ ਵਿੱਚ ਇਹ ਕਿਉਂ ਨਹੀਂ ਹੋਵੇਗਾ, ਇਸ ‘ਤੇ ਕੋਈ ਗਾਇਡ ਲਾਈਨ ਸਾਹਮਣੇ ਨਹੀਂ ਆਈ ਅਤੇ ਨਾ ਹੀ ਇਸ ਘੋਟਾਲੇ ਦੇ ਜ਼ਿੰਮਵਾਰ ਲੋਕਾਂ ਦੀ ਜਵਾਬਦੇਹੀ ਤੈਅ ਕੀਤੀ ਗਈ ਅਜਿਹੇ ਕਿਉਂ ਨਾ ਮੰਨਿਆ ਜਾਵੇ ਕਿ ਕੈਸ਼ਲੈਸ ਇਕਾਨਮੀ ਦੀਆਂ ਬਰੀਕੀਆਂ ਨੂੰ ਸਮਝਣ ਅਤ ਇਸ ਨੂੰ ਪੁਖਤਾ ਪ੍ਰਬੰਧ ਕਰਨ ‘ਚ ਅਸੀਂ ਅਜੇ ਕਾਫ਼ੀ ਪਿੱਛੇ ਹਾਂ
ਹਾਲਾਂਕਿ, ਰਿਲਾਇੰਸ ਜਿਓ ਦੇ ਬਾਜ਼ਾਰ ਅੰਦਰ ਐਂਟਰੀ ਕਰਨ ਤੋਂ ਬਾਅਦ ਆਉਣ ਵਾਲੇ ਦਿਨਾਂ ‘ਚ ਫਾਸਟ ਇੰਟਰਨੈੱਟ ਮਿਲਣ ਦੀਆਂ ਉਮੀਦਾਂ ਵਧ ਗਈਆਂ ਹਨ ਪਰੰਤੂ ਅਜੇ ਵੀ ਇਸ ਮਾਮਲੇ ‘ਚ ਕਾਫ਼ੀ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ ਰਿਲਾਇੰਸ ਜੀਓ ਦੇ ਢਾਈ ਲੱਖ  ਕਰੋੜ ਦੀ ਵੱਡੇ ਪੱਧਰ ਦੀ ਇਨਵੈਸਟਮੈਂਟ ਤੋਂ ਬਾਅਦ ਫ਼ੇਸਬੁੱਕ ਨੇ ਭਾਰਤ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਅੰਦਰ ਇੰਟਰਨੈੱਟ ਪਹੁੰਚਾਊਣ ਲਈ ਐਕਸਪ੍ਰੈਸ ਵਾਈ ਫਾਈ ਸਾਫ਼ਟਵੇਅਰ ਦੀ ਮੱਦਦ ਨਾਲ ਸਥਾਨਕ ਕਾਰੋਬਾਰੀ ਹੁਣ ਲੋਕਾਂ ਨੂੰ ਇੱਕ ਮਿੱਥੀ ਫੀਸ ਬਦਲੇ ਇੰਟਰਨੈੱਟ ਦੀ ਸਹੂਲਤ ਮੁਹੱਈਆ ਕਰਵਾਉਣਗੇ ਫ਼ੇਸਬੁੱਕ ਨੇ ਪਹਿਲਾਂ ਵੀ ਇੰਟਰਨੈੱੱਟ ਦੀ ਸਹੂਲਤ ਦੇਣ ਲਈ ਕੋਸ਼ਿਸ਼ ਕੀਤੀ ਸੀ ਪਰੰਤੂ ਟਰਾਈ ਨੇ ਉਸ ‘ਤੇ ਰੋਕ ਲਾ ਦਿੱਤੀ ਸੀ ਯਤਨ ਜਾਰੀ ਹਨ, ਪਰੰਤੂ ਇਸ ਮਾਮਲੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਆਪਣਾ ਇੱਕ ਤਜ਼ਰਬਾ ਦੱਸਾਂ ਤਾਂ ਪਿਛਲੇ ਦਿਨੀਂ ਆਪਣੇ ਛੋਟੇ ਭਰਾ ਦੇ ਵਿਆਹ ‘ਚ ਮੈਨੂੰ ਪਿੰਡ ਜਾਣਾ ਪਿਆ  15 ਦਿਨਾਂ ‘ਚ ਖੂਬ ਕੋਸ਼ਿਸ਼ ਕਰਨ ਦੇ ਬਾਵਜ਼ੂਦ ਸਿਰਫ਼ ਕੁਝ  ਘੰਟੇ ਹੀ ਇੰਟਰਨੈੱਟ ਦੀ ਵਰਤੋਂ ਕਰ ਸਕਿਆ, ਉਹ ਵੀ ਬਹੁਤ ਥੋੜ੍ਹੀ ਸਪੀਡ ‘ਤੇ ਇਸ ਵਿੱਚ ਕਈ ਅਪਰੇਟਰਜ਼ ਵੱੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਨਿਗਰਾਨੀ ਦਾ ਕੋਈ ਪ੍ਰਬੰਧ ਨਾ ਹੋਣਾ , ਮਹਿੰਗੀਆਂ ਡਾਟਾ ਦਰਾਂ, ਬਿਜਲੀ ਨਾ ਆਉਣਾ ਆਦਿ ਦਿੱਕਤਾਂ ਗਿਣਵਾਈਆਂ ਜਾ ਸਕਦੀਆਂ ਹਨ  ਅਜਿਹੇ ‘ਚ ਇਹ ਗੱਲ ਕਲਪਨਾ ਤੋਂ ਬਾਹਰ ਹੈ ਕਿ ਭਾਰਤ ਛੇਤੀ ਹੀ ਕੈਸ਼ਲੈਸ ਦੇਸ਼ ਬਣ ਜਾਵੇਗਾ  ਜ਼ਿਆਦਾਤਰ ਕੈਸ਼ਲੈਸ ਟ੍ਰਾਂਜੈਕਸ਼ਨ ਲਈ ਵਰਤੋਂ ਕਰਨ ਵਾਲਿਆਂ ਨੂੰ ਚੰਗੀ ਸਪੀਡ ਵਾਲੇ ਇੰਟਰਨੈੱਟ ਦੀ ਜ਼ਰੂਰਤ ਹੁੰਦੀ ਹੈ ਪਰੰਤੂ ਭਾਰਤ ਅੰਦਰ ਇੰਟਰਨੈੱਟ ਦੀ ਹਾਲਤ ਸੰਤੋਖਜ਼ਨਕ ਹੋਣ ‘ਚ ਲੰਮਾ ਸਮਾਂ ਲੱਗਣ ਵਾਲਾ ਹੈ ਅਜਿਹੇ ‘ ਚ ਸੈਸ਼ਨ ਟਾਈਮ ਆਊਟ , ਪੇਮੈਂਟ ਫੇਲ੍ਹਡ , ਇੰਟਰਨੈੱਟ ਡਿਸਕਨੈਕਟ, ਨੈੱਟਵਰਕ ਐਰਰ ਅਤੇ ਓਟੀਪੀ ਦਾ ਸਮੇਂ ‘ਤੇ ਨਾ ਮਿਲਣਾ ਲੋਕਾਂ ਦੀ ਰੋਜ਼ ਮੱਰਾ ‘ਚ ਸ਼ਾਮਲ ਹੈ ਇਸ ਲਈ 24 ਘੰਟੇ ਬਿਜਲੀ ਅਤੇ ਹਾਈ ਸਪੀਡ ਇੰਟਰਨੈੱਟ ਭਾਰਤ ਦੇ ਹਰ  ਇੱਕ ਖੇਤਰ  ਵਿੱਚ ਮੁਹੱਈਆ ਹੋ ਜਾਵੇ ਤਾਂ ਹਾਲਾਤਾਂ ‘ਚ  ਸਕਾਰਾਤਮਕ ਬਦਲਾਅ ਆਉਣ ‘ਚ ਜ਼ਿਆਦਾ ਸਮਾਂ ਨਹੀਂ ਲੱਗਣ ਵਾਲਾ ਪਰੰਤੂ ਇਹ ਕਦੋਂ ਤੱਕ ਹੋਵੇਗਾ, ਇਹ ਇੱਕ  ਵੱਡਾ ਸਵਾਲ ਹੈ
ਕਿਉਂਕਿ ਹੁਣ ਅਸੀਂ ਕਦਮ ਵਧਾ ਚੁੱਕੇ ਹਾਂ , ਤਾਂ ਰਸਤਾ ਹਰ ਹਾਲ ਵਿੱਚ ਲੱਭਣਾ ਹੀ ਪਵੇਗਾ ਉਪਰ ਇਨ੍ਹਾਂ ਹੀ ਮੁੱਦਿਆਂ ‘ਤੇ ਚਰਚਾ ਕੀਤੀ ਗਈ ਹੈ ਅਤੇ ਜੇਕਰ ਸਿੱਧੀ ਗੱਲ ਕਰੀਏ ਤਾਂ ਭਾਰਤ ਦੀ 60 ਫੀਸਦੀ ਤੋਂ ਜ਼ਿਆਦਾ ਜਨਤਾ ਜਨਧਨ ਯੋਜਨਾ ਤੋਂ ਬਾਅਦ ਬੈਂਕਿੰਗ ਨਾਲ ਜੁੜ ਚੁੱਕੀ ਹੈ ਹੁਣ ਲੱਗਭੱਗ ਹਰ ਇੱਕ  ਦੇ ਹੱਥ ‘ਚ ਮੋਬਾਇਲ  ਆ ਚੁੱਕਿਆ ਹੈ, ਤਾਂ   ਡਿਜ਼ੀਟਲ  ਵਾਲੇਟ ਦਾ ਕੰਸੈਪਟ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ ਯੂਐਸਡੀ (ਅਨਸਟ੍ਰੱਕਰਡ ਸਪਲੀਮੈਂਟਰੀ  ਸਰਵਿਸ ਡਾਟਾ-*99# ਸਰਵਿਸ ) ਨੂੰ ਹਰਮਨ ਪਿਆਰਾ ਬਣਾਉਣ ਦੇ ਯਤਨ ਸਰਕਾਰ ਖੂਬ ਕਰ ਰਹੀ ਹੈ ਅਤੇ ਸੰਜੋਗ ਦੀ ਗੱਲ ਇਹ ਹੈ ਕਿ ਇਹ ਤਮਾਮ ਸੇਵਾਵਾਂ ਹਰਮਨ ਪਿਆਰੀਆਂ ਵੀ ਹੋ ਰਹੀਆਂ ਹਨ ਨੋਟਬੰਦੀ ਤੋਂ ਬਾਅਦ ਲੋਕਾਂ ਦੇ ਗੈਰ ਨਕਦੀ ਲੈਣ-ਦੇਣ ਵੱਲ ਰੁਖ ਕਰਨ ਕਾਰਨ ਡਿਜ਼ੀਟਲ ਮੋਬਾਇਲ ਭੁਗਤਾਨ ਸੇਵਾ ਮੁਹੱੱੱੱੱਈਆ ਕਰਵਾਉਣ ਵਾਲੀਆਂ ਕੰਪਨੀ  ਪੇਟੀਐਮ ਰਾਹੀਂ 70 ਲੱਖ ਸੌਦੇ ਹੋਣ ਲੱਗ ਪਏ ਹਨ, ਜਿਨ੍ਹਾਂ ਦਾ ਮੁੱਲ ਤਕਰੀਬਨ 120 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਕੰਪਨੀ ਦੇ ਨਾਲ ਥੋੜ੍ਹੇ ਦਿਨਾਂ ਅੰਦਰ ਹੀ 50 ਲੱਖ ਵਰਤੋਂਕਾਰ ਜੁੜੇ ਹਨ ਜੇਕਰ ਕਿਸੇ ਨੂੰ ਪੇਟੀਅੱਮ ਪਸੰਦ ਨਾ ਹੋਵੇ ਤਾਂ ਨਾ ਸਹੀ , ਉਨ੍ਹਾਂ ਲਈ ਐੱਸ ਬੀ ਆਈ ਦਾ ਵੱਡੇ ਐਪ ਹਨ ਤਾਂ   ਪੇ  ਯੂ ਮਨੀ, ਆਈਸੀਆਈਸੀਆਈ ਪੌਕੇਟਸ ਵਰਗੇ ਹੋਰ ਐਪ ਵੀ ਮੌਜ਼ੂਦ ਹਨ ਈ ਪੌਕੇਟਸ ਵਰਗੇ ਹੋਰ ਐਪ ਵੀ ਮੌਜ਼ੂਦ ਹਨ
ਆਮ ਤੌਰ ‘ਤੇ ਹਰ ਮਹੀਨੇ ਜਾਂ ਫ਼ਿਰ ਜ਼ਿਆਦਾ ਤੋਂ ਜ਼ਿਆਦਾ ਤਿੰਨ ਮਹੀਨਿਆਂ ਅੰਦਰ ਏਟੀਐੱਮ ਪਿੰਨ ਬਦਲ ਲੈ ਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਫ਼ੋਨ ਜਾਂ ਮੋਬਾਇਲ ‘ਤੇ ਏਟੀਐੱਮ ਪਿੰਨ ਦੀ ਜਾਣਕਾਰੀ ਨਾ ਦਿਓ ਕੋਸ਼ਿਸ਼ ਕਰੋ ਕਿ ਤੁਹਾਡਾ ਮੋਬਾਇਲ ਕਿਸੇ ਜਾਣਕਾਰ ਜਾਂ ਅਣਜਾਣ ਦੇ ਹੱਥ ਨਾ ਲੱਗੇ, ਕਿਉਂਕਿ ਓਟੀਪੀ ਮੋਬਾਇਲ ‘ਤੇ ਆਉਣ ਕਾਰਨ ਇਹ ਵੀ Âੈਟੀਅੱਮ ਪਿਨ ਦੀ ਜਾਣਕਾਰੀ ਨਾ ਦਿਓ ਕੋਸ਼ਿਸ਼ ਕਰੋ ਕਿ ਤੁਹਾਡਾ ਮੋਬਾਇਲ ਕਿਸੇ ਜਾਣਕਾਰ ਜਾਂ ਅਣਜਾਣ ਦੇ ਹੱਥ ਨਾ  ਲੱਗੇ ਕਿਉਂਕਿ ਮੋਬਾਇਲ ‘ਤੇ ਆਉਣ ਕਾਰਨ ਇਹ ਬਹੁਤ ਹੀ ਸੰਵੇਦਨਸ਼ੀਲ ਹੋ ਚੁੱਕਾ ਹੈ ਇਸ ਦੇ ਨਾਲ-ਨਾਲ ਜਿੱਥੋਂ ਤੱਕ ਸੰਭਵ ਹੋਵੇ, ਤੁਸੀਂ ਆਪਣੇ ਬੈਂਕ ਏਟੀਐੱਮ ਦੀ ਵਰਤੋਂ ਕਰੋ ਤੇ ਡੈਬਿਟ ਕਾਰਡ ਵੀ ਵਰਤੋਂ  ਦੇ ਸਬੰਧ ‘ਚ ਆਉਣ ਵਾਲੇ ਮੈਸੇਜ਼ , ਈਮੇਲ ਐਲਰਟ ‘ਤੇ ਪੂਰਾ ਧਿਆਨ ਰੱਖੋ ਅਤੇ ਕਿਤੇ ਵੀ ਕੁਝ ਸ਼ੱਕੀ ਲੱਗੇ ਤਾਂ ਆਪਣੇ ਬੈਂਕ ਨਾਲ ਤੁਰੰਤ ਸੰਪਰਕ ਕਰੋ ਹੋਟਲ -ਰੈਸਟੋਰੈਂਟ , ਪੈਟਰੋਲ  ਪੰਪ ਜਾਂ ਕਿਸੇ ਵੀ ਦੁਕਾਨ ‘ਤੇ ਜੇਕਰ ਤੁਸੀਂ ਕਾਰਡ ਦੀ ਵਰਤੋਂ ਕਰ ਰਹੇ ਹੋ ਤਾ ਤੁਸੀਂ ਆਪਣੇ ਸਾਹਮਣੇ ਕਾਰਡ ਨੂੰ ਸਵਾਈਪ ਕਰੋ ਤਾਂ ਕਿ ਉਸਨੂੰ ਕਲੋਨਿੰਗ ਤੋਂ ਬਚਾਇਆ ਜਾ ਸਕੇ ਅਕਾਉਂਟ ਸਟੇਟਮੈਂਟ ‘ਤੇ ਨਜ਼ਰ ਰੱਖਣਾ ,ਨੈੱਟ ਬੈਂਕਿੰਗ ਦਾ ਪਾਸਵਰਡ ਲਗਾਤਾਰ ਬਦਲਦੇ ਰਹਿਣਾ ਵੀ ਤੁਹਾਡੇ ਕਾਰਡ ਨੂੰ ਸੁਰੱਖਿਅਤ ਰੱਖਣ ‘ਚ ਤੁਹਾਡੀ ਮੱਦਦ ਕਰ ਸਕਦਾ ਹੈ ਬਾਕੀ ਸਰਕਾਰ, ਐਂਟੀ ਵਾਇਰਸ ਅਤੇ ਕਾਰਡ ਕੰਪਨੀਆਂ ਸਮੇਂ-ਸਮੇਂ ‘ਤੇ ਐਡਵਾਇਜ਼ਰੀ ਜਾਰੀ ਕਰਦੀਆਂ ਰਹਿੰਦੀਆਂ ਹਨ ਉਨ੍ਹਾਂ ‘ਤੇ ਨਜ਼ਰ ਰੱੱਖਣਾ ਵੀ ਲਾਭਦਾਇਕ ਕਦਮ ਹੋ ਸਕਦਾ ਹੈ
ਮਿਥੀਲੇਸ਼ ਕੁਮਾਰ ਸਿੰਘ

ਪ੍ਰਸਿੱਧ ਖਬਰਾਂ

To Top