Breaking News

ਕੱਲ੍ਹ ਖ਼ਤਮ ਹੋਵੇਗੀ ਨੋਟ ਜਮ੍ਹਾ ਕਰਨ ਦੀ ਹੱਦ, ਮੋਦੀ ਕਰ ਸਕਦੇ ਹਨ ਰਾਸ਼ਟਰ ਨੂੰ ਸੰਬੋਧਨ

ਨਵੀਂ ਦਿੱਲੀ। ਨੋਟਬੰਦੀ ਤਹਿਤ ਪੁਰਾਣੇ ਨੋਟਾਂ ਨੂੰ ਜਮ੍ਹਾ ਕਰਨ ਦੀ ਸਮਾਂ ਹੱਦ ਕੱਲ੍ਹ ਖ਼ਤਮ ਹੋ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਸਰਕਾਰ ਦੀ ਨਗਦ ਨੀਤੀ ਬਾਰੇ ਨਵੇਂ ਵਰ੍ਹੇ ਦੀ ਪੂਰਬਲੀ ਸ਼ਾਮ ‘ਤੇ 31 ਦਸੰਬਰ ਨੂੰ ਦੇਸਵਾਸੀਆਂ ਨੂੰ ਸੰਬੋਧਨ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨੇ 8 ਨਵੰਬਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਾਲੇ ਧਨ, ਭ੍ਰਿਸ਼ਟਾਚਾਰ, ਜਾਅਲੀ ਨੋਟਾਂ ਤੇ ਅੱਤਵਾਦ ਨੂੰ ਮਿਲਣ ਵਾਲੇ ਕਾਲੇ ਧਨ ‘ਤੇ ਰੋਕ ਲਾਉਣ ਲਈ ਇੱਕ ਹਜ਼ਾਰ ਤੇ ਪੰਜ ਸੌ ਦੇ ਪੁਰਾਣੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ।

ਪ੍ਰਸਿੱਧ ਖਬਰਾਂ

To Top