Breaking News

ਖਤਰੇ ਦੇ ਦਰਵਾਜ਼ੇ ‘ਤੇ ਮੱਧ-ਪੂਰਵ

ਸੀਰੀਆ ‘ਚ ਸ਼ਾਂਤੀ ਬਹਾਲੀ ਲਈ ਰੂਸ  ਦੇ ਸ਼ਹਿਰ ਮਾਸਕੋ ਵਿਖੇ ਰੂਸ- ਤੁਰਕੀ ਅਤੇ ਈਰਾਨ ਦਰਮਿਆਨ ਹੋਣ ਵਾਲੀ ਤਿੰਨ ਪੱਖੀ  ਬੈਠਕ ਤੋਂ ਠੀਕ ਪਹਿਲਾਂ ਤੁਰਕੀ ਦੀ ਰਾਜਧਾਨੀ ਅੰਕਾਰਾ ਵਿਖੇ ਰੂਸੀ ਰਾਜਦੂਤ ਆਂਦਰੇ  ਕਾਰਲੋਵ ਦੀ ਹੱਤਿਆ ਨਾ ਸਿਰਫ਼ ਰੂਸ-ਤੁਰਕੀ ਟਕਰਾਓ ਨੂੰ ਵਧਾਉਣ ਵਾਲਾ ਹੈ ਸਗੋਂ  ਮੱਧ- ਪੂਰਵ ਖੇਤਰ ਨੂੰ ਸੰਕਟ  ਦੇ ਕੰਢੇ ਲਿਆ ਖੜ੍ਹਾ ਕੀਤਾ ਹੈ  ਰੂਸੀ ਰਾਜਦੂਤ ਦਾ ਹਤਿਆਰਾ ਤੁਰਕੀ ਸਪੈਸ਼ਲ ਫੋਰਸ ਦਾ ਜਵਾਨ ਮੇਵਲੁਤ ਐਡਿੰਟਾਸ ਉਸ ਤਬਕੇ ਦਾ ਹਿੱਸਾ ਹੈ ਜੋ ਰੂਸ ਦੀ ਸੀਰੀਆ ਵਿੱਚ ਹੋ ਰਹੀ ਕਾਰਵਾਈ ਤੋਂ ਨਰਾਜ਼ ਹੈ
ਵੇਖਿਆ ਵੀ ਗਿਆ ਕਿ ਉਸਨੇ ਰਾਜਦੂਤ ‘ਤੇ ਗੋਲੀਆਂ ਚਲਾਉਣ ਵੇਲੇ ‘ਐਲੈਪੋ ਨੂੰ ਨਾ ਭੁੱਲੋ’ ਅਤੇ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਲਾ ਰਿਹਾ ਸੀ ਇਹ ਜਾਂਚ  ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਰੂਸੀ ਰਾਜਦੂਤ ਦੀ ਹੱਤਿਆ ਦੀ ਕੀ ਵਜ੍ਹਾ ਸੀ   ਪਰ ਕੁਟਨੀਤਿਕ ਤੌਰ ‘ਤੇ ਇਸ ਹੱਤਿਆ ਨੂੰ ਮੱਧ-ਪੂਰਵ ‘ਚ ਰੂਸ ਕਮਜ਼ੋਰ ਕਰਨ ਦੀ ਸਾਜਿਸ਼ ਦੇ ਤੌਰ ‘ਤੇ ਵੀ ਵੇਖਿਆ ਜਾ ਸਕਦਾ ਹੈ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਮੱਧ-ਪੂਰਵ ਵਿੱਚ ਰੂਸ ਦੀ ਮਜ਼ਬੂਤ ਪਕੜ ਵਿੱਚ ਰਾਜਦੂਤ ਆਂਦਰੇ ਕਾਰਲੋਵ ਦੀ ਅਹਿਮ ਭੂਮਿਕਾ ਰਹੀ ਹੈ   ਮੰਨਿਆ ਜਾ ਰਿਹਾ ਹੈ ਕਿ ਹੁਣ ਰੂਸ ਵੱਲੋਂ ਫੌਜੀ ਕਾਰਵਾਈ ਤੇਜ ਹੋਵੇਗੀ ਅਤੇ ਇਸ ਨਾਲ  ਅਮਰੀਕਾ ਅਤੇ ਉਸਦੇ ਸਮਰੱਥਕ ਦੇਸ਼ ਭੜਕ ਸਕਦੇ ਹਨ
ਧਿਆਨ ਦੇਣਾ ਹੋਵੇਗਾ ਕਿ ਸੀਰੀਆ ਸੰਕਟ ਲਈ ਸਿਰਫ਼ ਅੱਤਵਾਦੀ ਗੁੱਟ ਹੀ ਨਹੀਂ ਸਗੋਂ ਵਿਸ਼ਵ ਸ਼ਕਤੀਆਂ ਵੀ ਜ਼ਿੰਮੇਦਾਰ ਹਨ ਇਹ ਸਚਾਈ ਹੈ ਕਿ ਅਮਰੀਕਾ ਨੇ ਸੀਰੀਆਈ ਪ੍ਰੈਜੀਡੈਂਟ ਬਸ਼ਰ- ਅਲ- ਅਸਦ ਨੂੰ ਸੱਤਾ ਤੋਂ ਹਟਾਉਣ ਲਈ ਹੀ ਇਸਲਾਮਿਕ ਸਟੇਟ ਨੂੰ ਖੜ੍ਹਾ ਕੀਤਾ ਅਤੇ ਉਸਨੂੰ ਹਥਿਆਰ , ਅਸਲਾ ਤੇ ਬਾਰੂਦ ਮੁਹੱਈਆ ਕਰਵਾਇਆ   ਸੱਚ ਇਹ ਵੀ ਹੈ ਕਿ ਤੁਰਕੀ  ਨੇ ਇਸਲਾਮਿਕ ਸਟੇਟ ਤੋਂ ਸੀਰੀਆ ਅਤੇ ਇਰਾਕ ਤੋਂ ਚੋਰੀ ਕੀਤਾ ਗਿਆ ਤੇਲ  ਖਰੀਦ ਕੇ ਬਦਲੇ ਵਿੱਚ ਉਸਨੂੰ ਲੱਖਾਂ ਡਾਲਰ ਦੀ ਮੱਦਦ ਕੀਤੀ  ਹਾਲਾਂਕਿ ਤੁਰਕੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਤੋਂ ਤੇਲ ਖਰੀਦਣ  ਦੇ ਰੂਸ ਦੇ ਇਲਜ਼ਾਮ ਨੂੰ ਖਾਰਜ ਕਰ ਚੁੱਕਾ ਹੈ ਪਰੰਤੂ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਉਹ ਹੁਣ ਵੀ ਸੀਰੀਆਈ ਵਿਦਰੋਹੀਆਂ ਦੇ ਨਾਲ ਹੈ   ਬਦਕਿਸਮਤੀ ਭਰਿਆ ਇਹ ਕਿ ਇਸ ਗੋਲਬੰਦੀ ਦਾ ਸਭ ਤੋਂ ਜ਼ਿਆਦਾ ਫਾਇਦਾ ਇਸਲਾਮਿਕ ਸਟੇਟ ਨੂੰ ਮਿਲਿਆ ਅਤੇ ਉਹ ਸੀਰੀਆ ਅਤੇ ਇਰਾਕ ਨੂੰ ਲਹੂ ਲੁਹਾਣ ਕਰਨ ਵਿੱਚ ਕਾਮਯਾਬ ਹੋਇਆ  ਪਰੰਤੂ ਸੱਚ ਇਹ ਵੀ ਹੈ ਕਿ ਰੂਸ ਨੇ ਇਸਲਾਮਿਕ ਸਟੇਟ ਦੀ ਕਮਰ ਤੋੜ ਦਿੱਤੀ ਹੈ ਅਤੇ ਉਸਦਾ ਸਾਮਰਾਜ ਹੁਣ ਐਲੈਪੋ ਤੱਕ ਸਿਮਟ ਕੇ ਰਹਿ ਗਿਆ ਹੈ
ਰੂਸ ਦੁਆਰਾ ਐਲੈਪੋ ਨੂੰ ਨਿਸ਼ਾਨਾ ਬਣਾਇਆ ਜਾਣਾ ਜਾਰੀ ਹੈ  ਗੌਰ ਕੀਤੀ ਜਾਵੇ ਤਾਂ ਇਹ ਰੂਸ ਦੀ ਮਜ਼ਬੂਰੀ ਵੀ ਹੈ  ਇੱਥੇ ਸਮਝਣਾ ਪਵੇਗਾ ਕਿ ਸੀਰੀਆ ਰੂਸ ਦਾ ਪੱਛਮ ਏਸ਼ੀਆ ਵਿੱਚ ਇੱਕੋ-ਇੱਕ  ਸਾਥੀ ਦੇਸ਼ ਹੈ  ਅਤੇ ਉਹ ਸੀਰੀਆ ਸਰਕਾਰ ਨੂੰ ਅਰਬਾਂ ਡਾਲਰ ਦੇ ਹਥਿਆਰ ਵੇਚਦਾ ਹੈ  ਰੂਸ ਆਪਣੇ ਹਿੱਤਾਂ ਦੀ ਸੁਰੱਖਿਆ ਲਈ ਹੀ ਇਸਲਾਮਿਕ ਸਟੇਟ ਨੂੰ ਕੁਚਲ ਰਿਹਾ ਹੈ ਪਿਛਲੇ ਸਾਲ ਜਿਸ ਤਰ੍ਹਾਂ ਉਸਨੇ ਅਮਰੀਕਾ ਅਤੇ ਪੱਛਮੀ  ਸ਼ਕਤੀਆਂ  ਦੇ ਵਿਰੋਧ  ਦੇ ਬਾਵਜ਼ੂਦ  ਕਰੀਮਿਆ ਵਿੱਚ ਸਫਲ ਦਖ਼ਲਅੰਦਾਜ਼ੀ ਕਰਨ ਵਿੱਚ ਕਾਮਯਾਬ ਰਿਹਾ ਉਸ ਨਾਲ ਉਸਦਾ ਹੌਸਲਾ ਵਧਿਆ ਹੈ ਹੁਣ ਉਸਦੀ ਕੋਸ਼ਿਸ਼ ਸੀਰੀਆ ਦੇ ਮਸਲੇ ‘ਤੇ ਦਬਦਬਾ ਬਣਾ ਕੇ ਅਮਰੀਕੀ ਦਬਦਬੇ ਨੂੰ ਚੁਣੌਤੀ ਦੇਣਾ ਅਤੇ ਸੰਸਾਰ  ਰੰਗ ਮੰਚ ‘ਤੇ ਆਪਣਾ ਦਬਦਬਾ ਕਾਇਮ ਕਰਨਾ ਹੈ ਅਮਰੀਕਾ ਰੂਸ ਦੀ ਇੱਛਾ ਨੂੰ ਭਲੀ ਭਾਂਤੀ ਸਮਝ ਰਿਹਾ ਹੈ ਇਹੀ ਵਜ੍ਹਾ ਹੈ ਕਿ ਉਹ ਸੀਰੀਆ ਦੇ ਮਸਲੇ ‘ਤੇ ਤੁਰਕੀ  ਦੇ ਨਾਲ ਖੜ੍ਹਾ ਹੋ ਕੇ ਮੱਧ -ਪੂਰਵ ਵਿੱਚ ਰੂਸ ਦੀ ਤਾਕਤ ਨੂੰ ਰੋਕਣ ਵਿੱਚ ਲੱਗਾ ਹੈ
ਪਿਛਲੇ ਸਾਲ ਰੂਸ ਦੁਆਰਾ ਤੁਰਕੀ  ਦੇ ਏਅਰਸਪੇਸ  ਦੇ ਵਾਇਲੇਸ਼ਨ  ਕਾਰਨ ਅਮਰੀਕਾ ਭੜਕ ਗਿਆ ਸੀ ਅਤੇ ਚਿਤਾਵਨੀ ਵੀ ਦਿੱਤੀ ਸੀ  ਪਰੰਤੂ  ਰੂਸ ਦੇ ਨਾਲ ਸੀਰੀਆ ,  ਈਰਾਨ ਅਤੇ ਇਰਾਕ ਵਰਗੇ ਦੇਸ਼ ਖੁੱਲ੍ਹ ਕੇ ਖੜ੍ਹੇ  ਨਜ਼ਰ  ਆਏ ਜਿਸ  ਕਾਰਨ ਉਹ ਰੂਸ ਦੇ ਵਿਰੁੱਧ ਕਾਰਵਾਈ ਕਰਨ ਤੋਂ ਪਿੱਛੇ ਹਟ ਗਿਆ ਫਿਲਹਾਲ ਰੂਸ,  ਤੁਰਕੀ ਅਤੇ ਈਰਾਨ ਸੀਰੀਆ ਸੰਕਟ ਤੋਂ ਉੱਭਰਨ ਲਈ ਹਰ ਕੋਸ਼ਿਸ਼ ਕਰ ਰਹੇ ਹਨ ਪਰੰਤੂ ਇਸ ਵਿੱਚ ਸਫਲਤਾ ਮਿਲੇਗੀ ਇਹ ਕਹਿਣਾ ਮੁਸ਼ਕਲ ਹੈ   ਸੀਰੀਆ ਸੰਕਟ  ਦੇ ਹੱਲ  ਦੀ ਕੋਸ਼ਿਸ਼ ਪਹਿਲਾਂ ਵੀ ਹੋ ਚੁੱਕੀ ਹੈ ਪਰੰਤੂ ਕੋਈ ਨਤੀਜਾ ਨਹੀਂ ਨਿੱਕਲਿਆ  ਜ਼ਿਕਰਯੋਗ  ਹੈ ਕਿ ਸੰਯੁਕਤ ਰਾਸ਼ਟਰ ਸੰਘ ਅਤੇ ਅਰਬ ਲੀਗ ਦੁਆਰਾ ਨਿਯੁਕਤ ਸ਼ਾਂਤੀਦੂਤ ਕੋਫੀ ਅੰਨਾਨ  ਦੀਆਂ ਕੋਸ਼ਿਸ਼ਾਂ ਕਾਰਨ 12 ਅਪਰੈਲ ,  2012 ਨੂੰ ਸੀਰੀਆ ਅੰਦਰ ਸੰਘਰਸ਼ ‘ਤੇ ਰੋਕ ਲੱਗ ਗਈ  ਮੋਟੇ ਤੌਰ ‘ਤੇ ਛੇ ਮੁੱਦਿਆਂ ‘ਤੇ ਸਹਿਮਤੀ ਬਣੀ  ਜਿਵੇਂ ਹਿੰਸਾ  ਦੌਰਾਨ ਹਿਰਾਸਤ ਵਿੱਚ ਲਈ ਗਏ ਲੋਕਾਂ ਨੂੰ ਰਿਹਾਅ ਕਰਨਾ, ਉਨ੍ਹਾਂ ਸਥਾਨਾਂ ਦੀ ਸੂਚੀ ਜਾਰੀ ਕਰਨਾ ਜਿੱਥੇ ਲੋਕ ਬੰਦੀ ਬਣਾਏ ਗਏ ਹਨ ,  ਬਿਨਾਂ ਭੇਦਭਾਵ ਵਾਲੀ ਵੀਜਾ ਨੀਤੀ ਯਕੀਨੀ  ਕਰਨਾ ,  ਆਬਾਦੀ ਵਾਲੇ ਖੇਤਰਾਂ ‘ਚ ਹਥਿਆਰਾਂ ਦੀ ਆਵਾਜਾਈ ‘ਤੇ ਰੋਕ ਅਤੇ ਪੱਤਰਕਾਰਾਂ ਦੀ ਅਜ਼ਾਦੀ ਦੀ ਬਹਾਲੀ  ਆਦਿ ਪ੍ਰਮੁੱਖ ਸੀ ਪਰੰਤੂ ਜੂਨ ,  2012 ‘ਚ ਇਹ ਸਮਝੌਤਾ ਅਸਫ਼ਲ ਹੋ ਗਿਆ
ਸੰਯੁਕਤ ਰਾਸ਼ਟਰ ਸੰਘ  ਦੇ ਸ਼ਾਂਤੀ ਦੂਤ ਲਏਦਰ ਬ੍ਰਾਹੀਮੀ ਵੀ ਸੀਰੀਆ ਦੇ ਸੰਕਟ ਦਾ ਹੱਲ ਨਹੀਂ ਲੱਭ ਸਕੇ   ਸੰਯੁਕਤ ਰਾਸ਼ਟਰ ਮਹਾਂਸਭਾ ਨੇ ਸੀਰੀਆ ਵਿੱਚ ਹਿੰਸਾ ਨੂੰ ਰੋਕਣ ਅਤੇ ਰਾਜਨੀਤਕ ਤਬਦੀਲੀ ਕਰਨ ਵਾਲੀ ਤਜਵੀਜ਼ ਨੂੰ ਭਾਰੀ ਬਹੁਮਤ ਨਾਲ ਅਗਸਤ 2012 ‘ਚ ਸਵੀਕਾਰ ਕੀਤਾ ਇਸ ਤਜਵੀਜ਼ ਵਿੱਚ ਕਿਹਾ ਗਿਆ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ- ਅਲ – ਅਸਦ ਅਹੁਦਾ ਛੱਡ ਦੇਣ ਅਤੇ ਸੰਯੁਕਤ ਰਾਸ਼ਟਰ  ਦੇ ਮੈਂਬਰ ਦੇਸ਼ਾਂ ਵੱਲੋਂ ਸਫ਼ਾਰਤੀ ਸਬੰਧਾਂ ਨੂੰ ਸੁਖਾਵੇਂ ਰੱਖਿਆ ਜਾਵੇ   ਇਸ ਤਜਵੀਜ਼ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਸੀਰੀਆ ਆਪਣੇ ਰਾਸਾਇਣਿਕ ਅਤੇ ਜੈਵਿਕ ਹਥਿਆਰਾਂ ਨੂੰ ਨਸ਼ਟ ਕਰੇ  ਪਰ ਇਸ ਤਜਵੀਜ਼ ਦਾ ਕੋਈ ਠੋਸ ਨਤੀਜਾ ਦੇਖਣ ਨੂੰ ਨਹੀਂ ਮਿਲਿਆ   ਅੱਜ ਹਾਲਤ ਇਹ ਹਨ ਕਿ ਸੀਰੀਆ  ਦੇ ਮਸਲੇ ‘ਤੇ ਸਮੁੱਚੇ ਕੌਮਾਂਤਰੀ ਭਾਈਚਾਰਾ ਪੂਰੀ ਤਰ੍ਹਾਂ ਵੰਡਿਆ ਜਾ  ਚੁੱਕਾ ਹੈ  ਅਮਰੀਕਾ ਅਤੇ ਉਸਦੇ ਹਮਾਇਤੀ ਪੱਛਮੀ ਅਤੇ ਖਾੜੀ ਦੇਸ਼ ਸਮੇਤ ਤੁਰਕੀ ਇਸ ਪੱਖ ‘ਚ ਹਨ ਕਿ ਸੀਰੀਆ ‘ਚ ਅਸਦ ਸਰਕਾਰ ਨੂੰ ਹਟਾ ਕੇ ਦੂਜੀ ਸਰਕਾਰ ਦੀ ਸਥਾਪਨਾ ਕੀਤੀ ਜਾਵੇ   ਦੂਜੇ ਪਾਸੇ ਰੂਸ,  ਚੀਨ ਅਤੇ ਈਰਾਨ ਦੇ ਵਿਚਾਰ  ਇਸ ਤੋਂ ਉਲਟ ਹਨ  ਹਾਂ ,  ਪੱਛਮੀ  ਦੇਸ਼ ਜ਼ਰੂਰ ਚਾਹੁੰਦੇ ਹਨ ਕਿ ਸੀਰੀਆ ਵਿੱਚ ਤਖ਼ਤਾਪਲਟ ਹੋਵੇ ਪਰ ਉਹ ਰੂਸ ਦੇ ਵਿਰੋਧ ਕਾਰਨ ਫੌਜੀ ਦਖ਼ਲਅੰਦਾਜ਼ੀ ਤੋਂ ਬਚ ਰਹੇ ਹਨ
ਇਜ਼ਰਾਈਲ ਵੀ ਆਪਣੇ ਹਿੱਤਾਂ ਨੂੰ ਵੇਖਦੇ ਹੋਏ ਅਸਦ ਸਰਕਾਰ ਨੂੰ ਟੁੱਟਦਿਆਂ  ਵੇਖਣਾ ਨਹੀਂ ਚਾਹੁੰਦਾ ਕਿਉਂਕਿ ਅਸਦ ਸਰਕਾਰ ਡਿੱਗਣ ਤੋਂ ਬਾਅਦ ਉੱਥੇ ਕੋਈ ਲੋਕੰਤਰੀ ਸਰਕਾਰ ਆਉਣ ਵਾਲੀ ਨਹੀਂ  ਸੱਤਾ ਉਨ੍ਹਾਂ ਇਸਲਾਮਿਕ ਕੱਟੜਪੰਥੀਆਂ ਦੇ ਹੱਥ ਹੀ ਜਾਵੇਗੀ ਜੋ ਇਜ਼ਰਾਈਲ ਨੂੰ ਨਾਪਸੰਦ ਕਰਦੇ ਹਨ  ਹੁਣ ਵੇਖਣਾ ਦਿਲਚਸਪ ਹੋਵੇਗਾ ਕਿ ਰੁਸੀ ਰਾਜਦੂਤ ਆਂਦਰੇ ਕਾਰਲੋਵ ਦੀ ਹੱਤਿਆ ਕੌਮਾਂਤਰੀ ਕੂਟਨੀਤੀ ਨੂੰ ਕਿਸ ਮੋੜ ‘ਤੇ ਖੜ੍ਹਾ ਕਰਦੀ ਹੈ
ਅਰਵਿੰਦ ਜੈਤਿਲਕ

ਪ੍ਰਸਿੱਧ ਖਬਰਾਂ

To Top