Breaking News

ਖੂਨਦਾਨ ਸਮੇਤ ਛੇ ਕੈਂਪ ਅੱਜ

ਸੱਚ ਕਹੂੰ ਨਿਊਜ਼ ਸਰਸਾ, 
ਸਥਾਨਕ ਸ਼ਾਹ ਸਤਿਨਾਮ ਜੀ ਧਾਮ ਵਿਖੇ 25 ਦਸੰਬਰ ਦਿਨ ਐਤਵਾਰ ਨੂੰ ਛੇ ਕੈਂਪ ਲਾਏ ਜਾ ਰਹੇ ਹਨ ਇਨ੍ਹਾਂ ਵਿੱਚ ਖੂਨਦਾਨ ਕੈਂਪ, ਜਨ ਕਲਿਆਣ ਪਰਮਾਰਥੀ ਕੈਂਪ, ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ, ਸਾਈਬਰ ਲਾਅ ਅਤੇ ਇੰਟਰਨੈੱਟ ਜਾਗਰੂਕਤਾ ਕੈਂਪ, ਅੰਨਦਾਤਾ ਬਚਾਓ ਕੈਂਪ ਅਤੇ ਕੈਰੀਅਰ ਕੌਂਸਲਿੰਗ ਕੈਂਪ ਆਦਿ ਸ਼ਾਮਲ ਹਨ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਸੱਚਖੰਡ ਹਾਲ ਵਿੱਚ ਲਾਏ ਜਾਣ ਵਾਲੇ ਇਨ੍ਹਾਂ ਸਾਰੇ ਕੈਂਪਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਸਾਰੇ ਕੈਂਪਾਂ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ

ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਸ਼ੁੱਭ ਆਰੰਭ ਕਰਨਗੇ ਖੂਨ
ਇਕੱਤਰ ਕਰਨ ਲਈ ਦਿੱਲੀ, ਹਰਿਆਣਾ, ਮਹਾਂਰਾਸ਼ਟਰ ਤੇ ਪੰਜਾਬ ਸਮੇਤ ਕਈ ਸੂਬਿਆਂ ਤੋਂ ਵੱਖ-ਵੱਖ ਬਲੱਡ ਬੈਂਕ ਟੀਮਾਂ ਪਹੁੰਚਣਗੀਆਂ ਜਨ ਕਲਿਆਣ ਪਰਮਾਰਥੀ ਕੈਂਪ ਵਿੱਚ ਜਿੱਥੇ ਦੇਸ਼ ਭਰ ਦੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕਰਨਗੇ ਅਤੇ ਉੱਥੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ  ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ ਵਿੱਚ ਵੀ ਪ੍ਰਸਿੱਧ ਵਕੀਲ ਮੁਫ਼ਤ ਕਾਨੂੰਨੀ ਸਲਾਹ ਦੇਣਗੇ ਪ੍ਰਬੰਧਕੀ ਕਮੇਟੀ ਅਨੁਸਾਰ ਕਾਨੂੰਨੀ ਸਲਾਹ ਲੈਣ ਦੇ ਚਾਹਵਾਨ ਆਪਣੇ ਕੇਸ ਨਾਲ ਸਬੰਧਿਤ ਪੂਰੀ ਫਾਈਲ ਨਾਲ ਲੈ ਕੇ ਆਉਣ ਅੰਨਦਾਤਾ ਬਚਾਓ ਕੈਂਪ ਵਿੱਚ ਕਿਸਾਨਾਂ ਨੂੰ ਖੇਤੀ ਸਬੰਧੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ, ਉੱਥੇ ਕੈਰੀਅਰ ਕੌਂਸਲਿੰਗ ਕੈਂਪ ਵਿੱਚ ਸਿੱਖਿਆ ਤੇ ਰੁਜ਼ਗਾਰ ਸਬੰਧੀ ਸਲਾਹ ਦਿੱਤੀ ਜਾਵੇਗੀ ਵਰਣਨਯੋਗ ਹੈ ਕਿ ਡੇਰਾ ਸੱਚਾ ਸੌਦਾ ਵਿੱਚ ਇਹ ਕੈਂਪ ਹਰ ਮਹੀਨੇ ਲਾਏ ਜਾਂਦੇ ਹਨ

ਪ੍ਰਸਿੱਧ ਖਬਰਾਂ

To Top