Breaking News

ਗੁਜਰਾਤ : 14000 ਕਰੋੜ ਦੇ ਕਾਲੇਧਨ ਦਾ ਖੁਲਾਸਾ ਕਰਨ ਵਾਲਾ ਵਪਾਰੀ ਗਾਇਬ

ਸੂਰਤ। ਇਨਕਮ ਟੈਕਸ ਵਿਭਾਗ ਇੰਨ੍ਹੀ ਦਿਨੀਂ ਮਹੇਸ ਸ਼ਾਹ ਨੂੰ ਲੱਭਣ ਲੱਗਾ ਹੋਇਆ ਹੈ। ਮਹੇਸ਼ ਸ਼ਾਹ ਅਹਿਮਦਾਬਾਦ ਦੇ ਵਪਾਰੀ ਹਨ ਜਿਨ੍ਹਾਂ ਨੇ ਕੇਂਦਰ ਸਰਕਾਰ ਦੀ ਆਮਦਨ ਦੀ ਸਵੈਇੱਛੁਕ ਘੋਸ਼ਣਾ ਯੋਜਨਾ ਤਹਿਤ 13,860 ਕਰੋੜ ਰੁਪਏ ਦਾ ਐਲਾਨ ਕੀਤਾ ਸੀ ਤੇ ਚਰਚਾ ‘ਚ ਆ ਗਿਆ ਸੀ। ਪਰ ਹੁਣ ਉਹ ਲਾਪਤਾ ਹਨ। ਖ਼ਬਰਾਂ ਮੁਤਾਬਕ 45 ਸਾਲਾ ਸ਼ਾਹ 30 ਨਵੰਬਰ ਤੋਂ ਕੁਝ ਦਿਨ ਪਹਿਲਾਂ ਤੋਂ ਲਾਪਤਾ ਹਨ। 30 ਨਵੰਬਰ ਨੂੰ ਉਨ੍ਹਾਂ ਨੇ ਐਲਾਨ ਰਾਸ਼ੀ ਦਾ 25 ਫੀਸਦੀ ਜਮ੍ਹਾ  ਕਰਵਾਉਣਾ ਸੀ ਪਰ ਉਹ ਉਸ ਤੋਂ ਉੱਕ ਗਏ ਹਨ। ਇਨਕਮ ਟੈਕਸ ਦੇ ਅਧਿਕਾਰੀ ਸਾਹ ਦੇ ਘਰ ਦੇ ਨਾਲ-ਨਾਲ ਉਨ੍ਹਾਂ ਦੇ ਦਫ਼ਤਰ ‘ਚ ਵੀ ਉਨ੍ਹਾਂ ਨੂੰ ਲੱਭਿਆ ਜਾ ਰਿਹਾ ਹੈ ਵਰ ਉਹ ਕਿਤੇ ਨਹੀਂ ਮਿਲੇ। ਖ਼ਬਰਾਂ ਮੁਤਾਬਕ ਸ਼ਾਹ ਦੇ ਸੀਏ ਤੇਹਮੁਲ ਸੇਠਨਾ ਨਾਲ ਵੀ ਪੁਲਿਸ ਨੇ ਗੱਲਬਾਤ ਕੀਤੀ। ਉਨ੍ਹਾਂ ਨੇ ਹੀ ਸ਼ਾਹ ਨੂੰ ਆਮਦਨ ਦਾ ਐਲਾਨ ਕਰਨ ਲਈ ਕਿਹਾ ਸੀ।
ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਭੱਜੇ ਨਹੀਂ ਸਗੋਂ ਪਿਛਲੇ 15 ਦਿਨਾਂ ਤੋਂ ਲਾਪਤਾ ਹਨ। ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਸ਼ਾਹ ਦਾ ਕੋਈ ਪਤਾ ਨਹੀਂ।

ਪ੍ਰਸਿੱਧ ਖਬਰਾਂ

To Top