Breaking News

ਗੱਡੀ ‘ਚੋਂ 15 ਲੱਖ ਦੇ ਕਰੀਬ ਕਰੰਸੀ ਬਰਾਮਦ

Rupee Black

ਸੱਚ ਕਹੂੰ ਨਿਊਜ਼ ਕਪੂਰਥਲਾ,
4 ਫਰਵਰੀ ਨੂੰ ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀ ਸਖਤੀ ਕਾਰਨ ਵੀਰਵਾਰ ਦੇਰ ਰਾਤ ਇੱਕ ਨਿੱਜੀ ਚੈਨਲ ਦੀ ਗੱਡੀ ਵਿੱਚੋਂ 14 ਲੱਖ, 53 ਹਜ਼ਾਰ ਰੁਪਏ ਦਾ ਕੈਸ਼ ਬਰਾਮਦ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਸੁਲਤਾਨਪੁਰ ਪੁਲਸ ਨੇ ਲੋਹੀਆਂ ਮੋੜ ‘ਤੇ ਨਾਕਾ ਲਾਇਆ ਹੋਇਆ ਸੀ ਇਸ ਦੌਰਾਨ ਜਿਵੇਂ ਹੀ ਨਿਜੀ ਚੈਨਲ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ‘ਚੋਂ ਇੱਕ ਬੈਗ ਬਰਾਮਦ ਕੀਤਾ ਗਿਆ, ਜਿਸ ‘ਚ 14 ਲੱਖ, 53 ਹਜ਼ਾਰ ਰੁਪਏ ਦੀ ਨਵੀਂ ਅਤੇ ਪੁਰਾਣੀ ਕਰੰਸੀ ਸੀ ਜਦੋਂ ਪੁਲਸ ਨੇ ਗੱਡੀ ‘ਚ ਸਵਾਰਾਂ ਤੋਂ ਪੁੱਛਗਿੱਛ ਕੀਤੀ ਤਾਂ ਉਹ ਕੁਝ ਸਪੱਸ਼ਟ ਨਹੀਂ ਦੱਸ ਸਕੇ ਜ਼ਿਕਰਯੋਗ ਹੈ ਕਿ ਇੱਕ ਮਸ਼ਹੂਰ ਨਿਊਜ਼ ਚੈਨਲ ਦੀ ਗੱਡੀ ‘ਚੋਂ ਇੰਨੀ ਭਾਰੀ ਮਾਤਰਾ ‘ਚ ਕੈਸ਼ ਮਿਲਣ ਨੂੰ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਨੇ ਉਕਤ ਦੋਵਾਂ ਕਰਮਚਾਰੀਆਂ ਨੂੰ ਹਿਰਾਸਤ ‘ਚ ਲੈ ਕੇ ਉਕਤ ਰਕਮ ਨੂੰ ਸੀਲ ਕਰਕੇ ਆਮਦਨ ਟੈਕਸ ਵਿਭਾਗ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top