Breaking News

ਘਰ ‘ਚ ਰੱਖੇ ਸੋਨੇ ‘ਤੇ ਸਰਕਾਰ ਦਾ ਵੱਡਾ ਬਿਆਨ, ਅੱਧਾ ਕਿੱਲੋ ਸੋਨੇ ਤੱਕ ਜਾਂਚ ਨਹੀਂ

ਨਵੀਂ ਦਿੱਲੀ। ਲੋਕਾਂ ਦੇ ਘਰਾਂ ‘ਚ ਰੱਖੇ ਸੋਨੇ ਨੂੰ ਲੈ ਕੇ ਸਰਕਾਰ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਜੇਕਰ ਸੋਨੇ ਦੀ ਮਾਤਰਾ ਆਮਦਨ ਦੇ ਹਿਸਾਬ ਨਾਲ ਹੈ ਤਾਂ ਉਸ ‘ਤੇ ਕੋਈ ਖ਼ਤਰਾ ਨਹੀਂ ਹੈ। ਵਿੱਤ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਤੈਅ ਹੱਦ ਅੰਦਰ ਘਰਾਂ ‘ਚ ਸੋਨਾ ਰੱਖਿਆ ਗਿਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਸਰਕਾਰ ਨੇ ਇੀ ਵੀ ਦੱਸਿਆ ਕਿ ਵਿਆਹਹੁਤਾ, ਅਣਵਿਆਹੁਤਾ ਮਹਿਲਾਵਾਂ ਤੇ ਪੁਰਸ਼ਾਂ ਕੋਲ ਕਿੰਨਾ ਸੋਨਾ ਹੋਣ ‘ਤੇ ਉਹ ਜਾਂਚ ਦੇ ਦਾਇਰੇ ‘ਚ ਨਹੀਂ ਆਵੇਗਾ।
ਸੋਨੇ ਨੂੰ ਲੈ ਕੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦਰਮਿਆਨ ਮੰਤਰਾਲੇ ਨੇ ਦੱਸਿਆ ਕਿ ਵਿਅਹੁਤਾ ਮਹਿਲਾਵਾਂ ਕੋਲ ਜੇਕਰ 500 ਗ੍ਰਾਮ ਸੋਨਾ ਹੈ ਤਾਂ ਉਹ ਜਾਂਚ ਦੇ ਦਾਇਰੇ ‘ਚ ਨਹੀਂ ਆਵੇਗਾ ਤੇ ਜੇਕਰ ਅਣਵਿਆਹੁਤਾ ਮਹਿਲਾ ਕੋ 250 ਗ੍ਰਾਮ ਸੋਨਾ ਹੈ ਤਾਂ ਉਸ ‘ਤੇਵੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ,  ਉਧਰ ਪੁਰਸ਼ਾਂ ਨੂੰ ਵੱਧ ਤੋਂ ਵੱਧ 100 ਗ੍ਰਾਮ ਸੋਨਾ ਰੱਖਣ ਦੀ ਛੂਟ ਹੈ। ਜੇਕਰ ਇਸ ਹੱਦ ਤੋਂ ਵੱਧ ਸੋਨਾ ਕਿਸੇ ਕੋਲ ਪਾਇਆ ਜਾਂਦਾ ਹੈ ਤਾਂ ਉਹ ਆਮਦਨ ਕਰ ਵਿਭਾਗ ਦੀ ਜਾਂਚ ਦੇ ਦਾਇਰੇ ਹੇਠ ਆਵੇਗਾ।

ਪ੍ਰਸਿੱਧ ਖਬਰਾਂ

To Top