Breaking News

ਚੀਨ ਨੇ ਫਿਰ ਢਾਹਿਆ ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨਣ ਦਾ ਅੜਿੱਕਾ

ਨਵੀਂ ਦਿੱਲੀ। ਚੀਨ ਨੇ ਪਠਾਨਕੋਟ ਹਮਲੇ ਦੇ ਮੁੱਖ ਸਰਗਨਾ ਤੇ ਜੈਸ਼-ਏ-ਮੁਹੰਮਦ ਦੇ ਸਰਗਨਾ ਮੂਦ ਅਜਹਰ ‘ਤੇ ਪਾਬੰਦੀ ਲਾਉਣ ਦੇ ਭਾਰਤ ਦੇ ਯਤਨ ‘ਤੇ ਸਲਾਮਤੀ ਕੌਂਸਲ ਦੀ 1267 ਪਾਬੰਦੀਸ਼ੁਦਾ ਕਮੇਟੀ ‘ਚ ਮੁੜ ਵੀਟੋ ਲਾ ਦਿੱਤੀ ਹੈ।
ਸੰਯੁਕਤ ਰਾਸ਼ਟਰ ਦੇ ਇਸ 15ਵੀਂ ਮੈਂਬਰ ‘ਚ ਚੀਨ ਇਕੱਲਾ ਦੇਸ਼ ਹੈ ਜਿਸ ਨੇ 31 ਮਾਰਚ ਨੂੰ ਭਾਰਤ ਦੇ ਮਤੇ ‘ਤੇ ਇਸ ਵਰ੍ਹੇ ਦੇ ਆਖ਼ਰ ਤੱਕ ਦੀ ਰੋਕ ਲਾ ਦਿੱਤੀ ਸੀ।
ਭਾਰਤ ਨੇ ਚੀਨ ਦੇ ਫ਼ੈਸਲੇ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਹੈ ਕਿ ਚੀਨ ਦਾ ਇਹ ਕਦਮ ਹੈਰਾਨੀ ਭਰਿਆ ਹੈ ਕਿਉਂਕਿ ਚੀਨ ਖੁਦ ਵੀ ਅੱਤਵਾਦ ਤੋਂ ਪੀੜਤ ਹੈ ਤੇ ਉਸ ਨੇ ਅੱਤਵਾਦ ਦੇ ਹਰ ਰੂਪ ‘ਚ ਵਿਰੋਧ ਦਾ ਐਲਾਨ ਕੀਤਾ ਹੈ।

ਪ੍ਰਸਿੱਧ ਖਬਰਾਂ

To Top