ਕਹਾਣੀਆਂ

ਚੰਗੀ ਚੀਜ਼ (ਕਹਾਣੀ )

ਰਮੇਸ. ਸੇਠੀ ਬਾਦਲ
ਟੈਲੀਵੀਜਨ ਮੈਚ ਦਾ ਸਿੱਧਾ ਪ੍ਰਸਾਰਨ ਦੇਖਣ ਲਈ ਉਨ੍ਹਾਂ ਦੇ ਡਰਾਇੰਗ ਰੂਮ ਵਿੱਚ ਕਾਫ਼ੀ ਸਾਰੇ ਰਿਸ਼ਤੇਦਾਰ ਤੇ ਹੋਰ ਜਾਣ-ਪਛਾਣ ਵਾਲੇ ਲੋਕ ਬੈਠੇ ਸਨ ਹਰ ਕੋਈ ਇਹ ਮੈਚ ਵੇਖਣ ਲਈ ਉਤਾਵਲਾ ਸੀ ਕਿਉਂਕਿ  ਇਹ ਫਾਈਨਲ ਮੈਚ ਸੀ  ਲੋਕਾਂ ਲਈ ਉਤਸ਼ਾਹਿਤ ਹੋਣਾ ਇਸ ਲਈ  ਵੀ ਲਾਜ਼ਮੀ ਸੀ ਕਿਉਂਕਿ ਇਸੇ ਘਰ ਦੀ ਜੰਮਪਲ ਤੇ ਸ਼ਹਿਰ ਦੀ ਵਾਸੀ ਆਰਤੀ  ਅੱਜ ਆਪਣੇ ਦੇਸ਼ ਵੱਲੋਂ ਖੇਡ ਰਹੀ ਸੀ ਤੇ ਉਸ ਦਾ ਮੁਕਾਬਲਾ ਬਾਹਰਲੇ ਦੇਸ਼ ਦੀ ਮਸ਼ਹੂਰ ਖਿਡਾਰਨ ਨਾਲ ਸੀ ਹਾਜ਼ਰ ਦਰਸ਼ਕਾਂ  ਨੂੰ ਇਸ ਗੱਲ ਦੀ ਵੀ ਦੁੱਗਣੀ ਖੁਸ਼ੀ ਤੇ  ਮਾਣ ਸੀ ਕਿ ਉਹ ਉਸੇ ਖਿਡਾਰਨ ਦੇ ਘਰੇ ਉਸ ਦੀ ਜਨਮਦਾਤੀ ਤੇ ਬਾਬਲ ਦੇ ਕੋਲ ਬੈਠੇ ਸਨ ਕਈ ਟੀਵੀ ਚੈਨਲਾਂ ਦੇ ਪੱਤਰਕਾਰ ਵੀ  ਕਵਰੇਜ਼ ਲਈ ਪਹੁੰਚੇ ਹੋਏ ਸਨ ਘਰੇ ਖੂਬ ਚਹਿਲ-ਪਹਿਲ ਸੀ ਮੈਚ ਸ਼ੁਰੂ ਹੋ ਗਿਆ ਆਰਤੀ ਨੂੰ ਮਿਲਦੇ ਹਰ ਅੰਕ ‘ਤੇ ਖੂਬ ਧੂਮ ਧੜੱਕਾ ਹੰਦਾ ਤੇ ਜਦੋ ਅੰਕ ਵਿਰੋਧੀ  ਖਿਡਾਰਣ ਦੀ ਝੋਲੀ ‘ਚ ਜਾਂਦਾ ਤਾਂ ਕਮਰੇ ‘ਚ ਇੱਕਦਮ ਖਾਮੋਸ਼ੀ ਪਸਰ ਜਾਂਦੀ ਪਹਿਲਾ ਸੈੱਟ ਚਾਰ ਅੰਕਾਂ ਨਾਲ ਆਰਤੀ ਨੇ ਜਿੱਤ ਲਿਆ ਖੂਬ ਤਾੜੀਆਂ ਵੱਜੀਆਂ ਤੇ ਤਕਰੀਬਨ ਸਾਰੇ ਜਣੇ ਹੀ ਨੱਚਣ ਲੱਗੇ
ਆਰਤੀ ਆਪਣੇ ਮਾਂ-ਪਿਓ ਦੀ ਸਭ ਤੋਂ ਛੋਟੀ ਤੇ ਚੌਥੀ ਲੜਕੀ ਸੀ ਇਸ ਤੋਂ ਵੱਡੀਆਂ ਉਸ ਦੀਆਂ ਤਿੰਨ ਭੈਣਾਂ ਪੂਜਾ, ਮਮਤਾ ਤੇ ਬੇਨਤੀ ਸਨ ਆਰਤੀ ਦੀ ਮਾਂ ਸ਼ਾਰਧਾ ਨੂੰ ਉਹ ਦਿਨ ਚੰਗੀ ਤਰ੍ਹਾਂ ਯਾਦ ਸੀ ਜਦੋਂ ਵੱਡੀ ਪੂਜਾ ਦਾ  ਜਨਮ ਹੋਇਆ ਤਾਂ ਹਸਪਤਾਲ ਦੇ ਕਮਰੇ ਵਿੱਚ ਬੈਠੀ ਉਸ ਦੀ ਸੱਸ ਦਾ ਮੂੰਹ ਇਕਦਮ ਲਟਕ ਗਿਆ  ਤੇ ਉਹ ਬੁੜ ਬੁੜ ਕਰਨ ਲੱਗੀ ਹਰ ਆਏ ਗਏ ਕੋਲ ਕੁਰਨ ਕੁਰਨ ਕਰਦੀ ਅਖੇ ਰੱਬ ਪਹਿਲੀ ਵਾਰੀ ਚੰਗੀ ਚੀਜ਼ ਦੇ ਦਿੰਦਾ ਤਾਂ ਮੁੰਡਾ ਲੋਕਾਂ ‘ਚ ਮੂੰਹ ਵਿਖਾਉਣ ਜੋਗਾ ਹੋ ਜਾਂਦਾ ਲੋਕ ਵੀ ਅਫ਼ਸੋਸ ਕਰਦੇ ਤੇ ਇਸ ਧੀ ਦੇ ਜੰਮਣ ਦੇ ਸੋਗ ਦਾ ਹਿੱਸਾ ਬਣਦੇ
ਕੁਝ ਪਲਾਂ  ਦੀ ਬਰੇਕ ਤੋਂ ਬਾਅਦ ਦੂਜਾ ਸੈੱਟ ਸ਼ੁਰੂ ਹੋਇਆ ਆਰਤੀ ਪੂਰਾ ਦਮ ਲਾ ਕੇ ਖੇਡੀ ਪਰ ਵਿਰੋਧੀ ਖਿਡਾਰਨ ਪੂਰੇ ਜੋਸ਼ ਤੇ ਬਿਹਤਰ ਰਣਨੀਤੀ  ਨਾਲ ਖੇਡੀ ਤੇ  ‘ਕੱਠੇ ਚਾਰ ਅੰਕਾਂ ਦੇ ਫ਼ਰਕ ਨਾਲ ਆਰਤੀ ਤੋਂ ਅੱਗੇ ਰਹੀ ਇੱਕ ਵਾਰੀ ਤਾਂ ਆਰਤੀ ਨੇ ਲਗਾਤਾਰ ਅੰਕ ਲੈ ਕੇ ਸਕੋਰ ਬਰਾਬਰ ਕਰ ਲਿਆ  ਸਾਰਿਆਂ ਨੂੰ ਉਮੀਦ ਬੱਝ ਗਈ ਕਿ ਇਹ ਸੈੱਟ ਵੀ ਆਰਤੀ ਦੇ ਖਾਤੇ ਵਿੱਚ ਜਾਵੇਗਾ ਸਿਆਣੇ  ਕਹਿੰਦੇ ਨੇ ਕਿ ਵਿਰੋਧੀ ਨੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਪੂਰਾ ਸਖ਼ਤ  ਮੁਕਾਬਲਾ ਸੀ ਵਿਰੋਧੀ ਖਿਡਾਰਨ ਆਪਣੀ ਬਿਹਤਰ ਖੇਡ ਤੇ ਪ੍ਰਦਰਸ਼ਨ ਦੇ ਦਮ ‘ਤੇ ਦੂਜਾ ਸੈੱਟ ਜਿੱਤ ਕੇ ਬਰਾਬਰੀ ਦੀ ਸਥਿਤੀ ਵਿੱਚ ਪਹੁੰਚਣਾ ਚਾਹੁੰਦੀ ਸੀ ਫਿਰ ਇਹ ਫੈਸਲਾ ਤੀਜੇ ਸੈੱਟ  ਨਾਲ ਹੀ ਹੋਣਾ ਸੀ  ਇੱਧਰ ਆਰਤੀ ਦੂਜਾ ਸੈੱਟ ਵੀ ਜਿੱਤ ਕੇ ਸੋਨੇ ਦਾ ਮੈਡਲ ਹਥਿਆਉਣਾ ਚਾਹੁੰਦੀ ਸੀ ਕਮਰੇ ਵਿੱਚ ਬੈਠੇ ਹਰ ਬੰਦੇ ਨੇ ਆਪਣੇ ਸਾਹ ਰੋਕੇ ਹੋਏ ਸਨ ਮੈਚ ਦਾ ਹਰ ਅੰਕ ਹਾਜ਼ਰ ਦਰਸ਼ਕਾਂ ਦੇ ਚਿਹਰੇ ਦੀ ਰੰਗਤ ਬਦਲਦਾ ਸੀ ਪਰ ਆਖਿਰ ਵਿੱਚ ਵਿਰੋਧੀ ਖਿਡਾਰਨ ਦੂਜਾ  ਸੈੱਟ ਜਿੱਤਣ ‘ਚ ਕਾਮਯਾਬ ਰਹੀ ਤੇ ਕਮਰੇ ‘ਚ ਖਮੋਸ਼ੀ ਛਾ ਗਈ ਪਰ ਉਮੀਦ ਦੀ ਕਿਰਨ ਮੈਚ ਦਾ ਤੀਜਾ ਸੈੱਟ ਅਜੇ ਬਾਕੀ ਸੀ
ਦੂਜੇ ਬੱਚੇ ਵਾਰੀ ਤਾਂ ਉਸਦੀ ਦਾਦੀ ਨੇ ਬਹੁਤ ਸੁੱਖਾਂ ਸੁੱਖੀਆਂ ਵਾਰ-ਵਾਰ ਉਸਨੂੰ ਚੈੱਕ ਕਰਾਉਣ ਨੂੰ ਵੀ ਕਹਿੰਦੀ ਪਰ ਸ਼ਾਰਧਾ ਤੇ ਉਸਦਾ ਪਤੀ ਨਾਂਹ ਨੁੱਕਰ ਕਰ ਦਿੰਦੇ  ਉਂਜ ਉਸ ਨੂੰ ਲੱਗਦਾ ਕਿ ਇਸ ਵਾਰ ਤਾਂ ਰੱਬ ਜ਼ਰੂਰ ਚੰਗੀ ਚੀਜ਼ ਦੇਵੇਗਾ ਦਾਦੀ ਗਲੀ ‘ਚ ਹਰ ਆਉਂਦੇ-ਜਾਂਦੇ ਕੋਲੇ ਪੁੱਤ ਦਾ ਝੋਰਾ ਲੈਕੇ ਬੈਠ ਜਾਂਦੀ  ਤੇ ਜਿਵੇਂ ਕੋਈ ਦੱਸਦਾ ਓਹੀ ਅੋਹੜ-ਪੋਹੜ ਕਰਦੀ ਰੱਬ ਅੱਗੇ  ਵੀ ਅਰਜੋਈਆ ਕਰਦੀ ਪੋਤੇ ਦੀ ਲਾਲਸਾ ਨੇ ਉਸਦੀ ਮੱਤ ਮਾਰ ਦਿੱਤੀ  ਹੋਇਆ ਓਹੀ ਜਿਸਦਾ ਉਸਨੂੰ ਡਰ ਸੀ ਦੂਜੀ ਪੋਤੀ ਨੇ ਉਸ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਮਾਂ ਨੇ ਦੂਜੀ ਬੇਟੀ ਦਾ ਨਾਂਅ ਮਮਤਾ  ਰੱਖਿਆ ਲੈ ਦੱਸ ਪਹਿਲਾਂ ਇਹ ਵੱਡੀ ਦੀ ਪੂਜਾ ਕਰਦੀ ਨ੍ਹੀਂ ਸੀ ਥੱਕਦੀ ਹੁਣ ਪੂਜਾ ਦੇ ਨਾਲ ਇਹ ਮਮਤਾ ਵੀ ਆ ਗਈ, ਪਤਾ ਨ੍ਹੀਂ ਇਸ ਨੂੰ ਇਨ੍ਹਾਂ ਪੱਥਰਾਂ ਨਾਲ ਇੰਨਾ ਪਿਆਰ ਕਿਉਂ ਹੈ ਉਹ  ਝੋਰੇ ਨਾਲ ਮੰਜੇ ‘ਤੇ ਪੈ ਗਈ
ਤੀਜੀ ਪੋਤੀ ਤੋਂ ਪਹਿਲਾਂ ਤਾਂ ਉਸ ਦਾ ਬੁਰਾ ਹਾਲ ਸੀ  ਇੱਕ  ਪਾਸੇ ਉਹ ਆਪ ਬੀਮਾਰ ਸੀ ਦੂਜੇ ਪਾਸੇ ਆਉਣ ਆਲੇ ਬੱਚੇ ਦੀ ਚਿੰਤਾ ਨੇ ਉਸਦੇ ਸਾਹ ਸੱਤ ਹੀ ਕੱਢ ਰੱਖਿਆ  ਸੀ ਤੀਜੀ ਪੋਤੀ ਦਾ ਸੁਣ ਕੇ ਉਸਦਾ ਹੌਕਾ ਆਖਰੀ ਹੌਕਾ ਸਾਬਤ ਹੋਇਆ ਤੇ ਉਹ ਦੁਨੀਆ ਤੋਂ ਰੁਖ਼ਸਤ ਹੋ  ਗਈ ਮਾਂ ਨੇ ਧੀ ਦਾ ਨਾਂਅ ਬੇਨਤੀ ਰੱਖਿਆ ਭਾਬੀ ਦੀਆਂ  ਤਿੰਨ ਕੁੜੀਆਂ ਦਾ ਸੁਣ ਕੇ  ਨਨਾਣ ਨੇ ਆਪਣੀ ਅੱਠ ਸਾਲਾਂ ਦੀ ਖਾਲੀ ਝੋਲ਼ੀ ਭਰਨ ਲਈ ਨਿੱਕੜੀ ਬੇਨਤੀ ਨੂੰ ਗੋਦ ਲੈ ਲਿਆ ਅਗਲੇ ਸਾਲ  ਨਨਾਣ ਦੀ ਵੀ  ਰੱਬ ਨੇ ਸੁਣ ਲਈ ਤੇ ਬੇਨਤੀ ਨੂੰ ਭਰਾ ਦੇ ਦਿੱਤਾ ਉਸ ਘਰੇ ਬੇਨਤੀ ਨੂੰ ਸਾਰੇ ਭਾਗਾਂਵਾਲੀ ਕਹਿੰਦੇ ਜਿਸ ਦੇ ਆਉਣ ਨਾਲ ਉਨ੍ਹਾਂ ਦੇ  ਘਰ  ਖੁਸ਼ੀਆਂ ਆਈਆਂ ਸਨ ਸੱਸ ਦੇ ਤੁਰ ਜਾਣ ਤੋਂ ਬਾਦ ਉਸਦੀ ਨਨਾਣ ਉਸ ਨਾਲ ਦੁੱਖ ਵੰਡਾਉਂਦੀ  ਤੇ ਭਤੀਜੇ ਲਈ ਸੁੱਖਣਾ ਸੁੱਖਦੀ ਕੋਈ ਨਾ ਭਾਬੀ ਤੂੰ ਫਿਕਰ ਨਾ ਕਰਿਆ ਕਰ ਧੀਆਂ ਮਾੜੀਆਂ ਨ੍ਹੀਂ ਹੁੰਦੀਆਂ ਇਹ ਆਪਣੇ ਕਰਮ ਧੁਰੋਂ ਲਿਖਾ ਕੇ ਲਿਆਉਂਦੀਆਂ ਹਨ ਤੂੰ ਮੇਰੇ ਵੱਲ ਹੀ ਵੇਖ ਮੈਂ ਹਰ ਹੀਲਾ ਵਰਤਿਆ , ਹਰ ਸੰਭਵ ਇਲਾਜ  ਕਰਵਾਇਆ ਤੇ ਬੇਨਤੀ ਨੇ ਮੇਰੇ ਵਿਹੜੇ ਭਾਗ ਲਾ ਦਿੱਤੇ  ਸੱਚੀ ਬੇਨਤੀ ਤਾਂ ਮੈਨੂੰ ਮੁੰਡੇ ਨਾਲੋਂ ਵੀ ਵੱਧ ਪਿਆਰੀ ਹੈ ਨਨਾਣ ਦੀਆਂ ਗੱਲਾਂ ਉਸਨੂੰ ਚੰਗੀਆਂ ਲੱਗਦੀਆਂ  ਕਿਉਂਕਿ ਉਸ ਦੀ ਨਨਾਣ  ਵੀ ਉਸਾਰੂ ਸੋਚ ਦੀ ਮਾਲਕ ਸੀ ਉਹ ਕੁੜੀ ਮੁੰਡੇ ‘ਚ ਕੋਈ ਫਰਕ ਨ੍ਹੀਂ ਸੀ ਸਮਝਦੀ ਫਿਰ ਆਰਤੀ ਦਾ ਜਨਮ ਹੋ ਗਿਆ  ਆਰਤੀ ਤਿੰਨਾਂ ਭੈਣਾਂ  ਤਂੋ ਹੀ ਸੁਣੱਖੀ ਸੀ ਭਾਵੇਂ ਮਾਂ ਲਈ ਉਸਦੇ ਸਾਰੇ ਬੱਚੇ ਹੀ ਸੋਹਣੇ ਹੁੰਦੇ ਹਨ ਆਰਤੀ ਨੂੰ ਉਸ ਦੀਆਂ ਕਈ ਰਿਸ਼ਤੇਦਾਰ ਔਰਤਾਂ ਤੇ ਬਜ਼ੁਰਗ ਗੁਆਂਢਣਾਂ ਚੰਗਾ ਨਾ ਸਮਝੀਆਂ ਬੱਸ ਓਹੀ ਚੰਗੀ ਚੀਜ ਆਲਾ ਰਾਗ ਅਲਾਪਦੀਆਂ ਸ਼ਾਰਧਾ ਨਾਲ ਝੂਠੀ ਹਮਦਰਦੀ ਦਿਖਾਉਂਦੀਆਂ  ਪਰ ਸ਼ਾਰਧਾ ‘ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਹੌਲੀ-ਹੌਲੀ ਤਿੰਨੇ ਕੁੜੀਆਂ ਹੀ ਚੰਗਾ ਪੜ੍ਹ ਗਈਆਂ ਤੇ ਚੰਗੀਆਂ ਨੌਕਰੀਆਂ ‘ਤੇ ਲੱਗ ਗਈਆਂ ਆਰਤੀ ਚਾਹੇ ਪੜ੍ਹਾਈ ਵਿੱਚ ਅੱਵਲ ਆਉਂਦੀ ਸੀ ਪਰ ਉਸਦੀ ਦਿਲਚਸਪੀ ਖੇਡਾਂ ਵੱਲ ਵਧੇਰੇ ਸੀ ਸਕੂਲੀ ਤੇ ਕਾਲਜੀ ਪੜ੍ਹਾਈ ਦੌਰਾਨ ਹੀ ਉਹ ਬਹੁਤ ਸਾਰੇ ਮੈਡਲ ਜਿੱਤ ਕੇ ਲਿਆਉਂਦੀ ਤੇ ਮੈਡਲ ਆਪਣੀ ਮਾਂ ਦੀ ਝੋਲੀ ‘ਚ ਰੱਖ ਦਿੰਦੀ ਤੇ ਬੜੇ ਮਾਣ ਨਾਲ ਕਹਿੰਦੀ, ”ਮਾਂ ਇਹ ਸਾਰੇ ਮੈਡਲ  ਤੇਰੇ ਹਨ ਤੂੰ ਹੀ ਇਨ੍ਹਾਂ ਦੀ ਅਸਲੀ ਹੱਕਦਾਰ ਏਂ, ਜੇ ਤੂੰ ਓੁਦੋਂ ਸਮਾਜ ਪਿੱਛੇ ਲੱਗ ਕੇ ਮੇਰਾ ਕੁੱਖ ਵਿੱਚ ਹੀ ਕਤਲ ਕਰਵਾ ਦਿੰਦੀ ਤਾਂ ਮੈਨੂੰ ਕੁੱਤਿਆਂ ਨੇ ਨੋਚ ਨੋਚ ਕੇ ਖਾ ਜਾਣਾ ਸੀ, ਤੂੰ ਹੀ ਮੈਨੂੰ ਜਿੰਦਗੀ ਦਿੱਤੀ ਤੇ ਇਹ ਸਾਰੇ ਮੈਡਲ ਮੇਰੀ ਖੇਡ ਦੇ ਮੈਡਲ ਨ੍ਹੀਂ ਸਗੋਂ ਸਮਾਜ ਨਾਲ  ਲੜੀ ਤੇਰੀ ਲੜਾਈ ਦੀ ਜਿੱਤ ਦੇ ਮੈਡਲ ਹਨ” ਅੱਜ ਉਹੀ ਆਰਤੀ ਦੇਸ਼ ਵੱਲੋ ਖੇਡ ਰਹੀ ਸੀ ਇਸ ਤੋਂ ਵੱਡੀ ਹੋਰ ਮਾਣ ਵਾਲੀ  ਗੱਲ ਕਿਹੜੀ ਹੋ ਸਕਦੀ ਹੈ
ਤੀਜਾ ਸੈੱੱਟ ਸ਼ੁਰੂ ਹੋ ਗਿਆ ਉਨ੍ਹਾਂ ਦੇ ਕਮਰੇ ਵਿੱਚ ਹੀ ਨਹੀਂ ਪੂਰੇ ਦੇਸ਼ ਦੀਆਂ ਨਜਰਾਂ ਆਰਤੀ ‘ਤੇ ਟਿਕੀਆਂ ਸਨ  ਦਰਸ਼ਕਾਂ ਵਾਲੀ ਲਾਬੀ ‘ਚ ਭਾਰਤੀ ਤਿਰੰਗਾ  ਫੜੀ ਲੋਕ ‘ਆਰਤੀ ਆਰਤੀ, ਆਰਤੀ’ ਕਹਿ ਕੇ ਆਰਤੀ ਦਾ ਹੌਂਸਲਾ ਵਧਾ ਰਹੇ  ਸਨ  ਉਹ ਆਪਣੇ ਤਰੀਕੇ ਨਾਲ ਆਰਤੀ ਨੂੰ ਹੱਲਾ ਸ਼ੇਰੀ ਦੇ ਰਹੇ ਸਨ ਕਿਉਂਕਿ ਪੂਰੇ ਦੇਸ਼ ਦਾ ਸੁਫਨਾ ਆਰਤੀ ਦੀ ਜਿੱਤ ‘ਤੇ ਟਿਕਿਆ ਸੀ  ਮੈਦਾਨ ‘ਚ ਆਉਂਦਿਆਂ ਹੀ ਆਰਤੀ ਨੇ ਹੱਥ ਜੋੜੇ ਤੇ ਪਰਮਾਤਮਾ ਤੋਂ ਆਸ਼ੀਰਵਾਦ ਮੰਗਿਆ ਆਰਤੀ ਦੀ ਮਾਂ ਨੇ ਦੋਵਾਂ ਹੱਥਾਂ ਨਾਲ ਆਰਤੀ ਨੂੰ ਘਰੇ ਬੈਠੀ ਨੇ ਹੀ ਅਸ਼ੀਰਵਾਦ ਦਿੱਤਾ ਤੇ ਪਰਮਾਤਮਾ ਤੋਂ ਆਰਤੀ ਦੀ ਜਿੱਤ ਦੀ ਦੁਆ ਮੰਗੀ ਆਰਤੀ ਦੀ ਖੇਡ ‘ਚ ਹੁਣ ਕਮਾਲ ਦੀ ਫੁਰਤੀ ਸੀ ਹੁਣ ਹਰ ਅੰਕ ਆਰਤੀ ਦੀ ਝੋਲੀ ਵਿੱਚ ਡਿਗਦਾ ਵਿਰੋਧੀ ਖਿਡਾਰਨ ਨੇ ਪਹਿਲੇ ਪੰਜ ਅੰਕਾਂ ਤੋਂ ਬਾਦ ਹੀ ਹੌਂਸਲਾ ਛੱਡ ਦਿੱਤਾ ਉਸਦੀ ਸੂਈ ਚਾਰ ਅੰਕਾਂ ‘ਤੇ ਹੀ ਅਟਕੀ ਰਹੀ ਆਰਤੀ ਦੇ ਅੰਕ ਸਕੋਰ ਬੋਰਡ ‘ਤੇ ਲਗਾਤਾਰ ਵਧ ਰਹੇ ਸੀ ਜਿਵੇਂ-ਜਿਵੇਂ ਅੰਕ ਵਧਦੇ ਕਮਰੇ ‘ਚ ਰੌਲ਼ਾ ਵਧ ਰਿਹਾ ਸੀ ਲੋਕ ਭੰਗੜਾ ਪਾ ਰਹੇ ਸਨ ਆਖਰ  ਆਰਤੀ ਨੇ ਉਹ ਕਰ ਵਿਖਾਇਆ ਜਿਸਦੀ ਸਾਰੇ ਦੇਸ਼ ਨੇ ਆਸ ਲਾ ਰੱਖੀ ਸੀ ਉਸਨੇ ਦੇਸ਼ ਤੇ ਮਾਪਿਆਂ ਦਾ ਨਾਂਅ ਪੂਰੀ ਦੁਨੀਆ ਵਿੱਚ ਚਮਕਾ ਦਿੱਤਾ ਸੀ, ਸੋਨੇ ਦਾ ਤਮਗਾ ਆਰਤੀ ਦੀ ਝੋਲੀ ‘ਚ ਆ ਹੀ ਪਿਆ ਖੁਸ਼ੀ ਦੇ ਮਾਰੇ ਸ਼ਾਰਧਾ  ਦੀਆਂ ਅੱਖਾਂ ‘ਚ ਹੰਝੂ ਆ ਗਏ ਤੇ ਉਹ ਰੋਣ ਲੱਗ ਪਈ ਸ਼ਾਇਦ ਕਿਸੇ ਚੰਗੀ ਚੀਜ਼ ਨੇ ਵੀ ਇੰਨੀ ਖੁਸ਼ੀ ਨਹੀਂ ਦੇਣੀ ਸੀ, ਇੰਨਾ ਮਾਣ ਨਹੀਂ ਹੋਣਾ ਜਿੰਨਾ ਧੀ  ਕਰਕੇ ਹੋ ਰਿਹਾ ਸੀ
ਮੋ. 98766-27233

ਪ੍ਰਸਿੱਧ ਖਬਰਾਂ

To Top