Breaking News

ਚੰਡੀਗੜ੍ਹ ‘ਚੋਂ 47 ਲੱਖ ਦੇ ਨਵੇਂ ਨੋਟ ਜ਼ਬਤ

ਕਾਲਜ ਮਾਲਕ ਦੇ ਘਰਾਂ ‘ਚ ਈਡੀ ਵੱਲੋਂ ਛਾਪੇਮਾਰੀ

ਸੱਚ ਕਹੂੰ ਨਿਊਜ਼ ਚੰਡੀਗੜ੍ਹ, 
ਚੰਡੀਗੜ੍ਹ ‘ਚ ਇਨਫੋਰਸਮੈਂਟ ਡਾਇਰੈਕਟਰ (ਈਡੀ) ਨੇ ਇੱਕ ਸਿੱਖਿਆ ਸੰਸਥਾ ਦੇ ਮਾਲਕ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 50 ਲੱਖ ਰੁਪਏ ਨਕਦ ਜ਼ਬਤ ਕੀਤੇ ਹਨ, ਜਿਸ ‘ਚੋਂ 46.80 ਲੱਖ ਰੁਪਏ ਨਵੇਂ ਨੋਟਾਂ ਦੇ ਰੂਪ ‘ਚ ਹਨ
ਸ਼ਹਿਰ ‘ਚ ਇਸ ਤਰ੍ਹਾਂ ਦਾ ਇਹ ਤੀਸਰਾ ਮਾਮਲਾ ਹੈ ਈਡੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਸਥਾਨਕ ਸਵਾਮੀ ਦੇਵੀ ਦਿਆਲ ਗਰੁੱਪ ਆਫ ਇੰਸਟੀਚਿਊਟ ਦੇ ਮਾਲਕ ਦੇ ਟਿਕਾਣਿਆਂ ‘ਤੇ ਐਤਵਾਰ ਦੇਰ ਰਾਤ ਛਾਪੇਮਾਰੀ ਕੀਤੀ ਸੀ
ਉਨ੍ਹਾਂ ਦੱਸਿਆ ਕਿ ਜ਼ਬਤ ਰਕਮ ‘ਚੋਂ 46.80 ਲੱਖ ਰੁਪਏ 2000 ਰੁਪਏ ਦੇ ਨਵੇਂ ਨੋਟ ਹਨ ਅਧਿਕਾਰੀਆਂ ਨੇ ਦੱਸਿਆ ਕਿ ਸੰਸਥਾ ਦੇ ਮਾਲਕ ਦਾ ਦਾਅਵਾ ਸੀ ਕਿ ਜ਼ਬਤ ਰਕਮ ਵਿਦਿਆਰਥੀਆਂ ਦੁਆਰਾ ਜਮ੍ਹਾ ਕਰਵਾਈ ਗਈ ਫੀਸ ਦਾ ਹਿੱਸਾ ਸੀ ਅਧਿਕਾਰੀਆਂ ਦੱਸਿਆ ਕਿ ਇਸ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ, ਈਡੀ ਨੇ ਇਸ ਸਬੰਧੀ ਅਗਲੇਰੀ ਜਾਂਚ ਦੇ ਲਈ ਮਾਮਲਾ ਆਮਦਨ ਕਰ ਵਿਭਾਗ ਕੋਲ ਭੇਜ ਦਿੱਤਾ ਗਿਆ ਹੈ ਚੰਡੀਗੜ੍ਹ ‘ਚ ਆਪਣੇ ਪਹਿਲੇ ਅਭਿਆਨ ਦੇ ਤਹਿਤ ਈਡੀ ਨੇ 14 ਦਸੰਬਰ ਨੂੰ ਕੱਪੜੇ ਦੇ ਇੱਕ ਵਪਾਰੀ ਦੇ ਘਰ ‘ਚੋਂ 2 ਹਜ਼ਾਰ ਰੁਪਏ ਦੇ ਨੋਟਾਂ ਦੇ ਰੂਪ ‘ਚ 17.74 ਲੱਖ ਰੁਪਏ ਸਮੇਤ 2.19 ਕਰੋੜ ਰੁਪਏ ਜ਼ਬਤ ਕੀਤੇ ਸਨ ਈਡੀ ਦੇ ਅਧਿਕਾਰੀਆਂ ਨੇ 16 ਦਸੰਬਰ ਨੂੰ ਆਪਣੇ ਦੂਸਰੇ ਅਭਿਆਨ ਦੇ ਤਹਿਤ ਸਥਾਨਕ ਇੱਕ ਦਰਜ਼ੀ ਕੋਲੋਂ 18 ਲੱਖ ਰੁਪਏ ਦੀ ਨਵੀਂ ਕਰੰਸੀ ਸਮੇਤ 30 ਲੱਖ ਰੁਪਏ ਨਕਦ ਬਰਾਮਦ ਕੀਤੇ ਸਨ, ਨਾਲ ਹੀ ਢਾਈ ਕਿੱਲੋਗ੍ਰਾਮ ਸੋਨਾ ਵੀ ਜ਼ਬਤ
ਕੀਤਾ ਸੀ

ਪ੍ਰਸਿੱਧ ਖਬਰਾਂ

To Top