ਪੰਜਾਬ

ਛਾਪਾਮਾਰੀ ਕਰਨ ਗਈ ਪੁਲਿਸ ‘ਤੇ ਹਮਲਾ

police

ਲਖਵੀਰ ਸਿੰਘ  ਮੋਗਾ,
ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਜ਼ਿਲ੍ਹੇ ਦੇ ਪਿੰਡ ਦੌਲੇਵਾਲ ‘ਚ ਅੱਜ ਸਵੇਰੇ ਕਰੀਬ 9 ਵਜੇ ਛਾਪਾਮਾਰੀ ਕਰਨ ਗਈ ਪੁਲਿਸ ਪਾਰਟੀ ‘ਤੇ ਕੁਝ ਵਿਅਕਤੀਆਂ ਨੇ ਪੱਥਰਾਂ ਨਾਲ ਹਮਲਾ ਕਰ ਦਿੱਤਾ।  ਜਿਸ ਕਾਰਨ ਪੁਲਿਸ ਮੁਲਾਜਮਾਂ ਨੂੰ ਸਵੈ ਰੱਖਿਆ ਲਈ ਹਵਾਈ ਫਾਇਰ ਕਰਨੇ ਪਏ।
ਇਸ ਸਬੰਧੀ ਥਾਣਾ ਫਤਿਹਗੜ੍ਹ ਪੰਜਤੂਰ ਦੇ ਮੁੱਖ ਅਫ਼ਸਰ ਗੁਰਪਿਆਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਤੋਂ ਸੂਚਨਾਂ ਮਿਲੀ ਕਿ ਪਿੰਡ ਦੌਲੇਵਾਲਾ ‘ਚ ਕੁਝ ਵਿਅਕਤੀ ਨਸ਼ੀਲੇ ਪਦਾਰਥ ਵੇਚਦੇ ਹਨ। ਸੂਚਨਾਂ ਮਿਲਣ ਤੇ ਉਨ੍ਹਾਂ ਡੀਐਸਪੀ ਧਰਮਕੋਟ ਲਖਵੀਰ ਸਿੰਘ ਦੀ ਅਗਵਾਹੀ ਵਿੱਚ ਥਾਣਾ ਧਰਮਕੋਟ, ਥਾਣਾ ਕੋਟ ਈਸੇ ਖਾਂ ਤੇ ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲਿਸ ਪਾਰਟੀ ਨਾਲ ਅੱਜ ਸਵੇਰੇ ਪਿੰਡ ਦੌਲੇਵਾਲਾ ਵਿੱਚ ਛਾਪਾਮਾਰੀ ਕਰਨ ਗਏ ਤਾਂ Àੁੱਥੇ ਇੱਕ ਘਰ ‘ਚੋ ਮਹਿੰਦਰ ਕੌਰ ਅਤੇ ਚੰਦ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2-2 ਗ੍ਰਾਮ ਸਮੈਕ ਬਰਾਮਦ ਕੀਤੀ ਅਤੇ ਉਹਨਾਂ ਨੂੰ ਜਦੋ ਪੁਲਿਸ ਪਾਰਟੀ ਗੱਡੀਆਂ ਵਿੱਚ ਬਿਠਾ ਕੇ ਲਿਜਾਣ ਲੱਗੀ ਤਾਂ ਉੱਥੇ ਮੌਜੂਦ ਕੁਝ ਵਿਅਕਤੀਆਂ ਨੇ ਪੁਲਿਸ ਪਾਰਟੀ ਉਪਰ ਇੱਟਾਂ ਵੱਟਿਆਂ ਨਾਲ ਪਥਰਾਅ ਕਰਨਾਂ ਸ਼ੁਰੂ ਕਰ ਦਿੱਤਾ ਜਿਸ ਨਾਲ ਪੁਲਿਸ ਦੀ ਗੱਡੀ ਦੇ ਸ਼ੀਸੇ ਟੁੱਟ ਗਏ ਅਤੇ ਪੁਲਿਸ ਪਾਰਟੀ ਨੂੰ ਆਪਣੇ ਬਚਾਅ ਲਈ ਹਵਾਈ ਫਾਇਰ ਕਰਨੇ ਪਏ।
ਇਸ ਸਬੰਧੀ ਪੁਲਿਸ ਵੱਲੋਂ ਮਹਿੰਦਰ ਕੌਰ, ਚੰਦ ਸਿੰਘ ਸਮੇਤ 20-22 ਅਣਪਛਾਤੇ ਹਮਲਾਵਾਰਾਂ ਖਿਲਾਫ਼ ਥਾਣਾ ਫਤਿਹਗੜ੍ਹ ਪੰਜਤੂਰ ਵਿੱਚ ਐਨਡੀਪੀਐਸ ਐਕਟ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top