Breaking News

ਜਗਮੀਤ ਨੇ ਫਿਰ ਦਿੱਤਾ ਆਪ ਨੂੰ ਝਟਕਾ ਟੀ.ਐਮ.ਸੀ. ‘ਚ ਕਰਵਾਏ ਆਪ ਦੇ ਲੀਡਰ ਸ਼ਾਮਲ

ਸੱਚ ਕਹੂੰ ਨਿਊਜ਼ ਚੰਡੀਗੜ੍ਹ,
ਆਮ ਆਦਮੀ ਪਾਰਟੀ ਦੇ ਨਾਲ ਕੰਧੇ ਨਾਲ ਕੰਧੇ ਮਿਲ ਕੇ ਚੱਲਣ ਦੇ ਵਾਅਦੇ ਕਰਨ ਵਾਲੇ ਜਗਮੀਤ ਬਰਾੜ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਹੀ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੇ ਦੋ ਲੀਡਰ ਆਪਣੀ ਪਾਰਟੀ ਟੀ.ਐਮ.ਸੀ ਵਿੱਚ ਸ਼ਾਮਲ ਕਰ ਲਏ ਹਨ। ਹਾਲਾਂਕਿ ਅੱਜ ਵੀ ਉਹ ਆਮ ਆਦਮੀ ਪਾਰਟੀ ਨੂੰ ਆਪਣੀ ਸ਼ੁੱਭਚਿੰਤਕ ਪਾਰਟੀ ਹੀ ਕਹਿੰਦੇ ਹੋਏ ਚੰਗੇ ਰਿਸ਼ਤੇ ਦੱਸਦੇ ਹਨ ਪਰ ਸਿਆਸੀ ਤੌਰ ‘ਤੇ ਰੋਜ਼ਾਨਾ ਹੀ ਪੱਟਖਣੀ ਦੇਣ ਵਿੱਚ ਲੱਗੇ ਹੋਏ ਹਨ।
ਤ੍ਰਿਣਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਵੀਰਵਾਰ ਨੂੰ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਨਵਾਂ ਸ਼ਹਿਰ, ਬੰਗਾ, ਗੜਸ਼ੰਕਰ ਦੇ ਸੈਕਟਰ ਇੰਚਾਰਜ ਮਨਜੀਤ ਸਿੰਘ ਤੇ ਦੋਆਬਾ ਦੇ ਆਪ ਦੇ ਇਕ ਮੁੱਖ ਚੇਹਰੇ ਵੱਡੀ ਟੀ.ਐਮ.ਸੀ. ‘ਚ ਕਰਵਾਏ…ਗਿਣਤੀ ‘ਚ ਵਲੰਟੀਅਰਾਂ ਸਮੇਤ ਟੀ.ਐਮ.ਸੀ ‘ਚ ਸ਼ਾਮਿਲ ਕਰਵਾ ਲਏ ਹਨ।
ਇਸ ਲੜੀ ਹੇਠ ਟੀ.ਐਮ.ਸੀ ‘ਚ ਸ਼ਾਮਿਲ ਹੋਣ ਵਾਲੇ ਹੋਰ ਮੁੱਖ ਆਪ ਆਗੂਆਂ ‘ਚ ਮਹਿਲਾ ਵਿੰਗ ਮੁਹਾਲੀ ਦੀ ਮੈਂਬਰ ਦਲਵਿੰਦਰ ਕੌਰ, ਆਪ ਐਸ.ਸੀ ਵਿੰਗ ਦੇ ਮੁਖੀ ਗੁਰਿੰਦਰ ਸਿੰਘ ਤੇ ਬਲਦੇਵ ਸਿੰਘ ਅਤੇ ਪ੍ਰਭਜੋਤ ਸਿੰਘ (ਦੋਵੇਂ ਸਰਕਲ ਇੰਚਾਰਜ਼) ਸ਼ਾਮਿਲ ਰਹੇ।
ਇਸ ਦਿਸ਼ਾ ‘ਚ ਅੱਜ ਆਪ ਨੂੰ ਵੱਡੀ ਗਿਣਤੀ ‘ਚ ਆਗੂਆਂ ਤੇ ਵਰਕਰਾਂ ਵੱਲੋਂ ਛੱਡਣਾ ਬਰਾੜ ਵਿਰੋਧੀ ਲਾਬੀ ਦੇ ਪਾਰਟੀ ‘ਚ ਟੀ.ਐਮ.ਸੀ ‘ਚ ਗਠਜੋੜ ‘ਚ ਦੇਰੀ ਕਾਰਨ ਵਿਦ੍ਰੋਹ ਵਜੋਂ ਸਪੱਸ਼ਟ ਦਿੱਖ ਰਿਹਾ ਹੈ।
ਟੀ.ਐਮ.ਸੀ ‘ਚ ਸ਼ਾਮਿਲ ਹੋਣ ਤੋਂ ਬਾਅਦ ਮਨਜੀਤ ਸਿੰਘ ਨੇ ਕਿਹਾ ਕਿ ਨਵਾਂ ਪੰਜਾਬ ਲਈ ਦਿਨ ਰਾਤ ਮਿਹਨਤ ਕਰ ਰਹੇ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਜਗਮੀਤ ਸਿੰਘ ਬਰਾੜ ਵਰਗੇ ਸਾਫ ਸੁਥਰੇ ਆਗੂ ਦੀ ਲੋੜ ਹੈ, ਜਿਹੜੇ ਬੀਤੇ 40 ਵਰਿਆਂ ਤੋਂ ਪੰਜਾਬ ਦੇ ਹਿੱਤ ਵਾਸਤੇ ਖੜੇ ਹਨ।

ਪ੍ਰਸਿੱਧ ਖਬਰਾਂ

To Top