Breaking News

ਜਨਤਾ ਨੇ ਰਿਬਨ ਕੱਟਣ ਲਈ ਨਹੀਂ ਚੁਣਿਆ : ਪ੍ਰਧਾਨ ਮੰਤਰੀ

ਦੇਹਰਾਦੂਨ,   ਏਜੰਸੀ
ਪ੍ਰਧਾਨ ਮੰਤਰੀ ਨੰਿਰੰਦਰ ਮੋਦੀ ਨੇ ਅੱਜ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਨੋਟਬੰਦੀ ਦੇ ਫੈਸਲੇ ਨਾਲ ਪਲ ਭਰ ‘ਚ ਅੱਤਵਾਦ, ਡਰੱਗ ਮਾਫ਼ੀਆ, ਅੰਡਰਵਰਲਡ, ਮਨੁੱਖੀ ਤਸਕਰਾਂ ਦੀ ਦੁਨੀਆ ਤਬਾਹ ਹੋ ਗਈ ਇਹ ਇੱਕ ਸਫ਼ਾਈ ਅਭਿਆਨ ਹੈ, ਜਿਸ ਨੇ ਸਿਰਫ਼ ਕਾਲੇਧਨ ਨੇ ਹੀ ਨਹੀਂ, ਕਾਲੇ ਮਨ ਵਾਲਿਆਂ ਨੇ ਵੀ ਦੇਸ਼ ਨੂੰ ਤਬਾਹ ਕੀਤਾ ਹੈ ਲੋਕਾਂ ਨੇ ਮੈਨੂੰ ਰਿਬਨ ਕੱਟਣ ਲਈ ਨਹੀਂ ਵੋਟ ਦਿੱਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੈਨੂੰ ਚੁਣਿਆ ਗਿਆ ਹੈ ਉਹ ਉੱਤਰਾਖੰਡ ਦੇ ਦੇਹਰਾਦੂਨ ਸਥਿਤ ਪਰੇਡ ਗਰਾਊਂਡ ‘ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ
ਚਾਰ  ਧਾਮ ਯੋਜਨਾ ਦਾ ਉਦਘਾਟਨ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ‘ਚ ਦੇਸ਼ ਨੇ ਭਰਪੂਰ ਹਮਾਇਤ ਕੀਤੀ 30 ਸਾਲਾਂ ਬਾਅਦ ਦਿੱਲੀ ‘ਚ ਪੂਰਨ ਬਹੁਮਤ ਦਿੱਤੀ ਤੁਸੀਂ ਮੈਨੂੰ ਚੌਂਕਦਾਰ ਬਣਾਇਆ ਹੈ ਹੁਣ ਮੈਂ ਚੌਂਕੀਦਾਰੀ ਕਰ ਰਿਹਾ ਹਾਂ ਤਾਂ ਕੁਝ ਲੋਕਾਂ ਨੂੰ ਬੁਰਾ ਲੱਗ ਰਿਹਾ ਹੈ ਉਨ੍ਹਾਂ ਕਿਹਾ ਕਿ ਨੋਟਬੰਦੀ ਨੇ ਇੱਕ ਹੀ ਵਾਰ ‘ਚ ਨਕਲੀ ਨੋਟ, ਅੱਤਵਾਦ, ਮਨੁੱਖੀ ਤਸਕਰੀ, ਡਰੱਗ ਮਾਫ਼ੀਆ ਤੇ ਅੰਡਰਵਰਲਡ ਦੀ ਦੁਨੀਆ ਨੂੰ ਤਬਾਹ ਕਰ ਦਿੱਤਾ
ਨੋਟਬੰਦੀ ਦੇ ਚੱਲਦਿਆਂ ਲੋਕਾਂ ਨੂੰ ਹੋ ਰਹੀ ਤਕਲੀਫ਼ ਨੂੰ ਲੈ ਕੇ ਮੋਦੀ ਨੇ ਕਿਹਾ ਕਿ ਮੈਂ ਜਣਦਾ ਹਾਂ ਕਿ ਤੁਹਾਨੂੰ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ, ਪਰ ਫਿਰ ਵੀ ਦੇਸ਼ ਭ੍ਰਿਸ਼ਟਾਚਾਰ ਨਾਲ ਲੜਨ ਲਈ ਉੱਠ ਖੜ੍ਹਾ ਹੋਇਆ ਹੈ ਨੋਟਬੰਦੀ ਨੂੰ ਸਫ਼ਾਈ ਅਭਿਆਨ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਫ਼ਾਈ ਅਭਿਆਨ ਹੈ ਦੇਸ਼ ਵਾਸੀਆਂ ਨੇ ਮੇਰੀ ਮੱਦਦ ਕੀਤੀ ਜੇਕਰ ਦੇਸ਼ ਵਾਸੀਆਂ ਦਾ ਸਾਥ ਨਾ ਹੁੰਦਾ ਤਾਂ ਇਹ ਲੋਕ ਪਤਾ ਨਹੀਂ ਕੀ ਕਰ ਦਿੰਦੇ ਉਨ੍ਹਾਂ ਕਿਹਾ ਕਿ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਕਿ ਜੇਕਰ ਉਹ ਚੋਣ ਜਿੱਤ ਜਾਣ ਤਾਂ ਨਾਗਰਿਕਾਂ ਨੂੰ ਮਿਲਣ ਵਾਲੇ 9 ਸਿਲੰਡਰਾਂ ਦੀ ਗਿਣਤੀ ਨੂੰ 12 ਕਰ ਦਿੱਤਾ ਜਾਵੇਗਾ ਪਰ ਜਦੋਂ ਭਾਜਪਾ ਜਿੱਤੀ ਤਾਂ ਅਸੀਂ ਗਰੀਬੀ ਰੇਖਾ ਦੇ ਹੇਠਾਂ ਰਹਿਣ ਵਾਲੇ 5 ਕਰੋੜ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦਿੱਤੇ
ਮੋਦੀ ਨੇ ਇਸ ਤੋਂ ਬਾਅਦ ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਵੀ ਕਾਂਗਰਸ ਨੂੰ ਆੜੇ ਹੱਥੀਂ ਲਿਆ ਉਨ੍ਹਾਂ ਕਿਹਾ ਕਿ 40 ਸਾਲਾਂ ਤੋਂ ਦੇਸ਼ ਦੇ ਜਵਾਨ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਕਰ ਰਹੇ ਸਨ 40 ਸਾਲਾਂ ਤੱਕ ਜਿਸ ਪਰਿਵਾਰ ਨੇ ਰਾਜ ਕੀਤਾ ਉਨ੍ਹਾਂ ਨੂੰ ਕਦੇ ਸਾਡੀ ਫੌਜ ਦੇ ਲੋਕਾਂ ਦੀ ਇਸ ਮੰਗ ਦੀ ਯਾਦ ਨਹੀਂ ਆਈ ਜਦੋਂ ਚੋਣਾਂ ਆਈਆਂ ਤੇ ਉਨ੍ਹਾਂ ਨੂੰ ਲੱਗਿਆ ਕਿ ਮੋਦੀ ਨੂੰ ਫੌਜ ਪ੍ਰਤੀ ਵਿਸ਼ੇਸ਼ ਪ੍ਰੇਮ ਹੈ, ਉਸ ਸਮੇਂ ਬਜਟ ‘ਚ 500 ਕਰੋੜ ਰੁਪਏ ਪਾ ਦਿੱਤੇ ਜਦੋਂਕਿ ਇਸਦਾ ਬਜਟ 10 ਹਜ਼ਾਰ ਕਰੋੜ ਤੋ ਜ਼ਿਆਦਾ ਹੈ  500 ਕਰੋੜ ਪਾ ਕੇ ਦੇਸ਼ ਦੀ ਫੌਜ ਦੇ ਜਵਾਨਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦਾ ਕੰਮ ਕੀਤਾ
ਉੱਤਰਾਖੰਡ ‘ਚ ਆਫਤਾ ਦੇ ਦੌਰਾਨ ਸਕੂਟਰ ‘ਚ ਇੱਕੋ ਸਮੇਂ 35 ਲੀਟਰ ਤੇਲ ਭਰਾਉਣ ਵਰਗੇ ਬਿੱਲ ਜਮ੍ਹਾਂ ਕੀਤੇ ਜਾਣ ਸਬੰਧੀ ਭ੍ਰਿਸ਼ਟਾਚਾਰ ਦੇ ਖੁਲਾਸੇ ਸਬੰਧੀ ਮੋਦੀ ਨੇ ਕਿਹਾ ਕਿ ਉਤਰਾਖੰਡ ‘ਚ ਸਕੂਟਰ ਵੀ ਪੈਸੇ ਖਾਂਦਾ ਹੈ ਸਕੂਟਰ ਵੀ ਸਰਕਾਰੀ ਧਨ ਦੀ ਚੋਰੀ ਕਰ ਰਿਹਾ ਹੈ ਦੇਵਭੂਮੀ ਧਨ ਦੀ ਚੋਰੀ ਕਰ ਰਿਹਾ ਹੈ ਦੇਵਭੂਮੀ ਵੀਰ ਸਪੂਤਾਂ ਦੀ ਭੂਮੀ ਹੈ, ਇਸ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣਾ ਹੈ ਤੇ ਇਸਦੇ ਲਈ ਮੈਨੂੰ ਇੱਥੋਂ ਦੀ ਜਨਤਾ ਦਾ ਅਸ਼ੀਰਵਾਦ ਚਾਹੀਦਾ ਹੈ
ਮੋਦੀ ਨੇ ਕਿਹਾ ਕਿ ਸਰਕਾਰੀ ਨੌਕਰੀ ‘ਚ ਮੈਰਿਟ ਦੀ ਜਗ੍ਹਾ ‘ਗਾਂਧੀ (ਰਿਸ਼ਵਤ) ਜੀ ਚਾਹੀਦੀ ਹੈ ਹਰ ਚੀਜ਼ ਦਾ ਭਾਅ ਚੱਲਦਾ ਸੀ ਜਦੋਂ ਨੰਬਰ ਆਏ ਹਨ ਤਾਂ 30 ਸੈਕਿੰਡ ਦੇ ਇੰਟਰਵਿਊ ‘ਚ ਕੀ ਕੀਤਾ ਜਾਂਦਾ ਸੀ? ਜੋ ਪੈਸੇ ਦਿੰਦੇ ਸਨ ਉਨ੍ਹਾਂ ਨੂੰ ਨੌਕਰੀ ਮਿਲਦੀ ਸੀ ਇਸ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਦੀ ਨੌਕਰੀ ‘ਚ ਅਸੀਂ ਵਰਗ ਤਿੰਨ ਤੇ 4 ‘ਚ ਇੰਟਰਵਿਊ ਖਤਮ ਕੀਤਾ ਅਸੀਂ ਸੂਬਿਆਂ ਨੂੰ ਵੀ ਕਿਹਾ ਕਿ ਪਰ ਉਨ੍ਹਾਂ ਨੂੰ ਤਕਲੀਫ਼ ਹੋ ਰਹੀ ਹੈ ਜਿਵੇਂ ਹੀ ਉੱਤਰਾਖੰਡ ‘ਚ
ਭਾਜਪਾ ਦੀ ਸਰਕਾਰ ਬਣੇਗੀ ਇਹ ਕੰਮ ਇੱਥੇ ਵੀ ਹੋ ਜਾਵੇਗਾ

ਪ੍ਰਸਿੱਧ ਖਬਰਾਂ

To Top