Breaking News

ਜਨਰਲ ਮੈਟਿਸ ਹੋਣਗੇ ਅਮਰੀਕਾ ਦੇ ਰੱਖਿਆ ਮੰਤਰੀ

ਵਾਸ਼ਿੰਗਟਨ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ‘ਮੈਡ ਡਾੱਗ੦’ ਦੇ ਨਾਂਅ ਨਾਲ ਮਸ਼ਹੂਰ ਮਰੀਨ ਕੋਰ ਦੇ ਸੇਵਾ ਮੁਕਤ ਜਨਰਲ ਜੇਮਸ ਮੈਟਿਸ ਨੂੰ ਰੱਖਿਆ ਮੰਤਰੀ ਬਣਾਇਆ ਜਾਵੇਗਾ।
ਟਰੰਪ ਨੇ ਸਿਨਸਿਨਾਤੀ ‘ਚ ਕੱਲ੍ਹ ਰਾਤ ਰੈਲੀ ‘ਚ ਕਿਹਾ ਕਿ ਅਸੀਂ ‘ ਮੈਡ ਡਾੱਗ’ ਮੈਟਿਸ ਨੂੰ ਰੱਖਿਆ ਮੰਤਰੀ ਨਾਮਜ਼ਦ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਦਾ ਰਸਮੀ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ।

ਪ੍ਰਸਿੱਧ ਖਬਰਾਂ

To Top