Breaking News

ਜਨ ਧਨ ਖਾਤਿਆਂ ਦੀ ਜਾਂਚ ਸ਼ੁਰੂ, 163 ਕਿਲੋ ਸੋਨਾ ਜ਼ਬਤ

ਨਵੀਂ ਦਿੱਲੀ। ਨੋਟਬੰਦੀ ਤੋਂ ਬਾਅਦ ਭਾਰਤ ਸਰਕਾਰ ਨੇ ਬੇਨਾਮੀ ਕੈਸ਼, ਕਾਲੇਧਨ ਤੇ ਗੈਰ ਕਾਨੂੰਨੀ ਢੰਗ ਨਾਲ ਖ਼ਰੀਦੇ ਗਏ ਸੋਨੇ ‘ਤੇ ਸਖ਼ਤੀ ਵਧਾ ਦਿੱਤੀ ਹੈ। ਇਸ ਕੜੇ ‘ਚ ਜਿੱਥੇ ਆਮਦਨ ਕਰ ਵਿਭਾਗ ਨੇ ਨੋਟਬੰਦੀ ਤੋਂ ਬਾਅਦ ਪੂਰੇ ਭਾਰਤ ‘ਚ ਜਨ ਧਨ ਖਾਤਿਆਂ ‘ਚ ਜਮ੍ਹਾ ਹੋਣ ਵਾਲੇ ਧਨ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉਧਰ ਵੱਖ-ਵੱਖ ਏਅਰਪੋਰਟ ਤੋਂ ਲਗਭਗ 163 ਕਿਲੋਗ੍ਰਾਮ ਸੋਨਾ ਵੀ ਜ਼ਬਤ ਕੀਤਾ ਗਿਆ ਹੈ।
ਆਮਦਨ ਕਰ ਵਿਭਾਗ ਨੇ ਕੋਲਕਾਤਾ, ਬਿਹਾਰ, ਕੋਚੀ ਤੇ ਵਾਰਾਣਸੀ ‘ਚ ਅਜਿਹੇ ਲੋਕਾਂ ਦੇ ਜਨ ਧਨ ਖਾਤਿਆਂ ਤੋਂ ਲਗਭਗ 1.64 ਕਰੋੜ ਰੁਪਏ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਨੇ ਕਦੇ ਇਨਕਮ ਟੈਕਸ ਨਹੀਂ ਭਰਿਆ। ਇਕੱਲੇ ਬਿਹਾਰ ‘ਚ ਅਜਿਹੇ ਜਨ ਧਨ ਖਾਤਿਆਂ ‘ਚੋਂ 40 ਲੱਖ ਰੁਪਏ ਜ਼ਬਤ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ‘ਤੇ ਆਈਟੀ ਐਕਟ 1961 ਤਹਿਤ ਕਾਰਵਾਈ ਕੀਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top