Breaking News

ਜਾਅਲੀ ਬਿੱਲਾਂ ਰਾਹੀਂ ਗਬਨ: ਤਿੰਨ ਪੁਲਿਸ ਮੁਲਾਜ਼ਮ ਨਾਮਜ਼ਦ

ਸੱਚ ਕਹੂੰ ਨਿਊਜ਼ ਕਪੂਰਥਲਾ,
ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਜਾਅਲੀ ਬਿੱਲਾਂ ਰਾਹੀਂ ਪੁਲਿਸ ਵਿਭਾਗ ਨੂੰ ਕਥਿਤ ਚੂਨਾ ਲਾਉਣ ਵਾਲੇ ਸਥਾਨਕ ਐੱਸਐੱਸਪੀ ਦਫ਼ਤਰ ‘ਚ ਤਾਇਨਾਤ ਲੇਖਾਕਾਰ ਸਮੇਤ 3 ਪੁਲਿਸ ਮੁਲਾਜ਼ਮਾਂ ਖਿਲਾਫ਼ ਧਾਰਾ 409/420 ਤਹਿਤ ਮਾਮਲਾ ਦਰਜ ਕੀਤਾ ਹੈ ਇਨ੍ਹਾਂ ਮੁਲਾਜ਼ਮਾਂ ‘ਤੇ ਕਥਿਤ ਤੌਰ ‘ਤੇ ਜਾਅਲੀ ਬਿੱਲਾਂ ਰਾਹੀਂ ਫਰਮਾਂ ਨੂੰ ਪੈਮੇਂਟ ਕਰਨ, ਜਾਅਲੀ ਵਾਊਚਰ ਤਿਆਰ ਕਰਕੇ ਉਨ੍ਹਾਂ ਨਾਲ ਸਟੇਸ਼ਨਰੀ ਆਦਿ ਖਰੀਦਣ ਦੇ ਮਕਸਦ ਨਾਲ ਪਹਿਲਾਂ ਪ੍ਰਾਈਵੇਟ ਤੇ ਫਿਰ ਸਰਕਾਰੀ ਖਾਤਿਆਂ ‘ਚੋਂ ਰਕਮ ਕਢਵਾ ਕੇ ਪੁਲਿਸ ਵਿਭਾਗ ਨੂੰ ਕਰੀਬ 11.40 ਲੱਖ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਹੈ
ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਨਰਵਿੰਦਰ ਜੀਤ ਸਿੰਘ ਨੇ ਐੱਸਐੱਸਪੀ ਰਜਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਐੱਸਐੱਸਪੀ ਦਫ਼ਤਰ ‘ਚ ਤਾਇਨਾਤ ਲੇਖਾਕਾਰ ਸਬ ਇੰਸਪੈਕਟਰ ਮਨਿੰਦਰ ਸਿੰਘ, ਹੈੱਡ ਕਾਂਸਟੇਬਲ ਫਕੀਰ ਸਿੰਘ ਤੇ ਹੈੱਡ ਕਾਂਸਟੇਬਲ ਅੱਛਰ ਸਿੰਘ ਨੇ ਐੱਸਐੱਸਪੀ ਦਫ਼ਤਰ ਦੀ ਲੇਖਾ ਸ਼ਾਖਾ ਬ੍ਰਾਂਚ ਦੇ ਪ੍ਰਾਈਵੇਟ ਫੰਡਾਂ ਦੀਆਂ ਕੈਸ਼ਬੁੱਕਾਂ, ਜ਼ਿਲ੍ਹਾ ਪੁਲਿਸ ਲਾਈਨ ਦੀ ਕੈਸ਼ਬੁੱਕ , ਦਫਤਰੀ ਖਰਚਾ, ਕੰੰਪਿਊਟਰ ਅਤੇ ਹੋਰ ਖਰਚੇ ਲਈ ਆਪਸੀ ਮਿਲੀਭਗਤ ਨਾਲ ਜਾਅਲੀ ਬਿੱਲ ਤਿਆਰ ਕਰਕੇ ਫਰਮਾਂ ਨੂੰ ਪੈਮੇਂਟ ਕਰਨ ਸਬੰਧੀ ਜਾਅਲੀ ਵਾਊਚਰ ਤਿਆਰ ਕਰਨ ਦੇ ਬਾਅਦ ਉਨ੍ਹਾਂ ਦਾ ਇਸਤੇਮਾਲ ਕੀਤਾ ਹੈ, ਉੱਥੇ  ਸਟੇਸ਼ਨਰੀ ਆਦਿ ਦੀ ਖਰੀਦ ਲਈ ਪਹਿਲਾਂ ਪ੍ਰਾਈਵੇਟ ਅਤੇ ਫਿਰ ਸਰਕਾਰੀ ਖਾਤਿਆਂ ‘ਚੋਂ ਦੋ ਵਾਰ ਰਕਮ ਕਢਵਾਈ ਹੈ ਜਿਸ  ਦੇ ਦੌਰਾਨ ਬਿਨਾਂ ਮਨਜ਼ੂਰੀ ਦੇ ਰਕਮ ਖਰਚ ਕਰਨ ਦੇ ਦੌਰਾਨ ਪੁਲਿਸ ਵਿਭਾਗ ਦੇ ਸਰਕਾਰੀ , ਪ੍ਰਾਈਵੇਟ ਅਤੇ ਵੈਲਫੇਅਰ ਖਾਤਿਆਂ ‘ਚੋਂ 11 ਲੱਖ 40 ਹਜ਼ਾਰ 265 ਰੁਪਏ ਦਾ ਗ਼ਬਨ ਕੀਤਾ ਹੈ
ਐੱਸਐੱਸਪੀ ਕਪੂਰਥਲਾ ਦੇ ਹੁਕਮਾਂ ਤਹਿਤ ਤਤਕਾਲੀਨ ਡੀਐੱਸਪੀ ਹੈੱਡ ਕੁਆਰਟਰ ਰੁਪਿੰਦਰ ਕੌਰ ਭੱਟੀ ਨੇ ਆਪਣੀ ਜਾਂਚ ਦੇ ਦੌਰਾਨ ਲੇਖਾਕਾਰ ਮਨਿੰਦਰ ਸਿੰਘ, ਹੈੱਡ ਕਾਂਸਟੇਬਲ ਫਕੀਰ ਸਿੰਘ ਤੇ ਅੱਛਰ ਸਿੰਘ  ‘ਤੇ 11 ਲੱਖ 40 ਹਜ਼ਾਰ 265 ਰੁਪਏੇ ਦੇ ਗ਼ਬਨ ਨੂੰ ਸਹੀ ਪਾਇਆ ਜਿਸ ਦੇ ਆਧਾਰ ‘ਤੇ ਐੱਸਐੱਸਪੀ ਕਪੂਰਥਲਾ ਦੇ ਹੁਕਮਾਂ ‘ਤੇ  ਤਿੰਨਾਂ ਪੁਲਿਸ
ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ
ਕੀਤਾ ਹੈ

ਪ੍ਰਸਿੱਧ ਖਬਰਾਂ

To Top