Breaking News

ਜੇਲ੍ਹ ‘ਚੋਂ ਤਿੰਨ ਮੋਬਾਇਲ ਬਰਾਮਦ

ਸੱਚ ਕਹੂੰ ਨਿਊਜ਼ ਕਪੂਰਥਲਾ,
ਪੁਲਿਸ ਵੱਲੋਂ ਸਥਾਨਕ ਮਾਡਰਨ ਜੇਲ੍ਹ ਦੀਆਂ ਬੈਰਕਾਂ ਵਿੱਚ ਕੀਤੀ ਗਈ ਚੈਕਿੰਗ ਦੌਰਾਨ ਕੈਦੀਆਂ ਤੇ ਹਵਾਲਾਤੀਆਂ ਤੋਂ ਤਿੰਨ ਮੋਬਾਇਲ ਤੇ ਸਾਮਾਨ ਬਰਾਮਦ ਕੀਤਾ ਹੈ ਜਾਣਕਾਰੀ ਅਨੁਸਾਰ ਸਹਾਇਕ ਜੇਲ ਸੁਪਰਡੈਂਟ ਦੇਸ ਰਾਜ ਤੇ ਗੁਰਬਚਨ ਸਿੰਘ ਨੇ ਟੀਮ ਦੇ ਨਾਲ ਜੇਲ ਦੀਆਂ ਬੈਰਕਾਂ ਦੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਟੀਮਾਂ ਨੇ  ਕੈਦੀ ਹਰਜੀਤ ਸਿੰਘ ਨਿਵਾਸੀ ਢਿੱਲਵਾਂ ਤੋਂ ਮੋਬਾਇਲ ਤੇ ਬੈਟਰੀ ਬਰਾਮਦ ਕੀਤੇ ਇਸੇ ਤਰ੍ਹਾਂ  ਸਮਸ਼ੇਰ ਸਿੰਘ ਸ਼ੇਰਾ  ਨਿਵਾਸੀ ਢਿੱਲਵਾਂ, ਜੋ ਨਸ਼ਾ ਸਮੱਗਲਿੰਗ ਦੇ ਇਕ ਮਾਮਲੇ ‘ਚ ਜੇਲ ‘ਚ ਬੰਦ ਹੈ, ਤੋਂ ਮੋਬਾਇਲ ਤੇ ਸਾਮਾਨ ਬਰਾਮਦ ਕੀਤਾ ਇਸ ਤਰ੍ਹਾਂ ਹਵਾਲਾਤੀ ਦੇ ਰੂਪ ‘ਚ ਜੇਲ ‘ਚ ਰਹਿ ਰਹੇ ਕੁਲਦੀਪ ਸਿੰਘ  ਨਿਵਾਸੀ ਮੁਹੱਲਾ ਹਾਜੀਪੁਰ ਗੜ੍ਹਸ਼ੰਕਰ ਤੋਂ ਮੋਬਾਇਲ ਬਰਾਮਦ ਕੀਤਾ ਹੈ ਕਥਿਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਪ੍ਰਸਿੱਧ ਖਬਰਾਂ

To Top