Breaking News

ਜੈਲਲਿਤਾ ਦਾ ਦੇਹਾਂਤ , ਕੇਂਦਰ ਵੱਲੋਂ ਇੱਕ ਦਿਨ ਦਾ ਕੌਮੀ ਸ਼ੋਕ ਦਿਵਸ ਐਲਾਨ

ਤਾਮਿਲਨਾਡੂ। ਮੁੱਖ ਮੰਤਰੀ ਜੈਲਲਿਤਾ ਦਾ ਸੋਮਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਤ 11:30 ਵਜੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਰਾਜਾਜੀ ਹਾਲ ‘ਚ ਰੱਖੀ ਗਈ। ਜੈਲਲਿਤਾ ਦੇ ਦੇਹਾਂਤ ਦੀ ਖ਼ਬਰ ਪੂਰੇ ਰਾਜ ‘ਚ ਸੋਗ ਲਹਿਰ ਫੈਲ ਗਈ। ਉਧਰ, ਓ ਪਨੀਰਸੇਲਵਮ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ। ਪਨੀਰਸੇਲਵਮ ਨੇ ਅੱਧੀ ਰਾਤ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। 68 ਸਾਲਾਂ ਦੀ ਜੈਲਲਿਤਾ ਨੂੰ ਐਤਵਾਰ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਸੀ। ਸੋਮਵਾਰ ਨੂੰ ਦਿਨ ਭਰ ਲਈ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਉਡਦੀਆਂ ਰਹੀਆਂ।
ਹਾਲਾਂਕਿ ਬਾਅਦ ‘ਚ ਦੇਰ ਰਾਤ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਕਿ ਜੈਲਲਿਤਾ ੁਣ ਸਾਡੇ ਦਰਮਿਆਨ ਨਹੀਂ ਹੈ।

ਪ੍ਰਸਿੱਧ ਖਬਰਾਂ

To Top