Breaking News

ਜੈਲਲਿਤਾ: ਬਿਹਤਰੀਨ ਅਦਾਕਾਰਾ ਤੋਂ ਦਮਦਾਰ ਸਿਆਸਤਦਾਨ

ਸੱਚ ਕਹੂੰ ਨਿਊਜ਼ ,  ਚੇਨੱਈ ਦੇ ਅਪੋਲੋ ਹਸਪਤਾਲ ‘ਚ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਭਰਤੀ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਐਤਵਾਰ ਸ਼ਾਮ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਸੋਮਵਾਰ ਸਵੇਰੇ ਉਹਨਾਂ ਦੀ ਸਰਜ਼ਰੀ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ
ਦੱਸ ਦੱਈਏ ਕਿ ‘ਕੱਲੇ ਆਪਣੇ ਦਮ ‘ਤੇ ਅਭਿਨੇਤਰੀ ਤੋਂ ਸਿਆਸਤਦਾਨ ਬਣੀ ਜੈਲਲਿਤਾ ਨੇ ਤਾਮਿਲਨਾਡੂ ਦੀ ਸਿਆਸਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਆਓ ਜਾਣੀਏ, ਜੈਲਲਿਤਾ ਦੇ ਅਦਾਕਾਰਾ ਤੋਂ ਅੰਮਾ ਬਣਨ ਤੱਕ ਦੇ ਸਫ਼ਰ ਨੂੰ ਤਾਮਿਲਨਾਡੂ ਦੀ ਸਿਆਸਤ ‘ਚ ਜੇ. ਜੈਲਲਿਤਾ ਇੱਕ ਸਭ ਤੋਂ ਪ੍ਰਸਿੱਧ ਮੰਨੀ ਜਾਣ ਵਾਲਾ ਨਾਂਅ ਰਿਹਾ ਹੈ 24 ਫਰਵਰੀ 1948 ਨੂੰ ਕਰਨਾਟਕ ਦੇ ਮੈਸੂਰ ‘ਚ ਪੈਦਾ ਹੋਈ ਜੈਲਲਿਤਾ ਆਪਣੇ ਜੀਵਨ ‘ਚ ਕਈ ਰੂਪਾਂ ‘ਚ ਸਾਹਮਣੇ ਆਈ ਚਾਹੇ ਫ਼ਿਲਮ ਅਦਾਕਾਰਾ ਰਹੀ ਹੋਵੇ ਜਾਂ ਕ੍ਰਾਂਤੀਕਾਰੀ ਆਗੂ ਜਾਂ ਇੱਕ ਕੁਸ਼ਲ ਪ੍ਰਸ਼ਾਸਕ, ਜਨਤਾ ਨੇ ਉਹਨਾਂ ਨੂੰ ਹਰ ਰੂਪ ‘ਚ ਖ਼ੂਬ ਪਸੰਦ ਕੀਤਾ ਅਤੇ ਅਪਾਰ ਸਮੱਰਥਨ ਦਿੱਤਾ ਹੈ ਜੈਲਲਿਤਾ ਸਬੰਧੀ ਕੁਝ ਅਹਿਮ ਗੱਲਾਂ ਜੋ ਉਹਨਾਂ ਨੂੰ ਖਾਸ ਬਣਾਉਂਦੀਆਂ ਹਨ
ਜੇ ਜੈਲਲਿਤਾ (ਏਆਈਏਡੀਐੱਮਕੇ) ਦੀ ਵਰਤਮਾਨ ਜਨਰਲ ਸਕੱਤਰ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਰਹੀ ਉਹਨਾਂ ਨੂੰ ਸੂਬੇ ਦੀ ਦੂਜੀ ਮਹਿਲਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ  ਰਿਹਾ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ‘ਚ ਉਹ ਮੁੱਖ ਰੂਪ ਨਾਲ ਤਮਿਲ ਫ਼ਿਲਮਾਂ ਦੀ ਅਦਾਕਾਰਾ ਸੀ, ਪਰ ਉਹਨਾਂ ਨੇ ਤਾਮਿਲ ਤੋਂ ਇਲਾਵਾ ਤੇਲੁਗੂ, ਕੰਨੜ, ਇੱਕ ਹਿੰਦੀ ਭਾਸ਼ੀ ਫ਼ਿਲਮ ‘ਚ ਕੰਮ ਕੀਤਾ ਜੈਲਲਿਤਾ ਨੇ ਇੱਕ ਅੰਗਰੇਜੀ ਫ਼ਿਲਮ ‘ਚ ਵੀ ਅਦਾਕਾਰੀ ਕੀਤੀ ਜਦੋਂ ਉਹ ਸਕੂਲ ‘ਚ ਪੜ੍ਹ ਰਹੀ ਸੀ ਤਦੇ ਉਹਨਾਂ ਨੇ ‘ਏਪੀਸਲ’ ਨਾਂਅ ਦੀ ਅੰਗਰੇਜੀ ਫ਼ਿਲਮ ‘ਚ ਕੰਮ ਕੀਤਾ ਸੀ

ਪ੍ਰਸਿੱਧ ਖਬਰਾਂ

To Top